ਅੱਜ-ਨਾਮਾ
ਆਪਣੇ ਰੌਂਅ ਵਿੱਚ ਖੂਬ ਟਰੰਪ ਆਇਆ,
ਆਰਡਰ ਤੇਜ਼ ਉਹ ਰਿਹਾ ਹੈ ਛੱਡ ਬੇਲੀ।
ਸਾਰੇ ਆਰਡਰ ਹਨ ਬਹੁਤ ਅਜੀਬ ਹੁੰਦੇ,
ਸੁਣ ਰਹੇ ਲੋਕ ਹਨ ਅੱਖੀਆਂ ਟੱਡ ਬੇਲੀ।
ਜਿੰਨੇ ਹਾਕਮ ਉਸ ਦੇਸ਼ ਦੇ ਹੋਏ ਪਿਛਲੇ,
ਬਾਕੀ ਸਾਰਿਆਂ ਤੋਂ ਇਹ ਹੀ ਅੱਡ ਬੇਲੀ।
ਦਬੱਲੀ ਜਾਂਦਾ ਸਰਕਾਰ ਸਰਪੱਟ ਲੱਗਦਾ,
ਵਿੰਹਦਾ ਟੋਆ ਤੇ ਨਹੀਂ ਕੋਈ ਖੱਡ ਬੇਲੀ।
ਜਾਪਦਾ ਇੰਜ ਕਿ ਕੰਮ ਨੂੰ ਬੜਾ ਕਾਹਲਾ,
ਏਜੰਡੇ ਬਹੁਤ ਤੇ ਸਮਾਂ ਕੁਝ ਘੱਟ ਬੇਲੀ।
ਜਿਹੜੀ ਫੜੀ ਰਫਤਾਰ ਜੀ ਆਣ ਉਹਨੇ,
ਸਾਰੇ ਹੀ ਜਾਪਦਾ ਕੱਢ ਦੇਊ ਵੱਟ ਬੇਲੀ।
-ਤੀਸ ਮਾਰ ਖਾਂ
22 ਮਾਰਚ, 2025