ਅੱਜ-ਨਾਮਾ
ਆਈ ਰਿਪੋਰਟ ਕਿਸਾਨ ਦੇ ਮਸਲਿਆਂ ਦੀ,
ਕਈਆਂ ਲੋਕਾਂ ਨੂੰ ਖੁਸ਼ੀ ਦੀ ਲਹਿਰ ਬੇਲੀ।
ਚਿਰਾਂ ਦੀ ਹੱਲ ਕਿਰਸਾਨੀ ਉਡੀਕਦੀ ਆ,
ਜਿਹੜੀ ਭੁਗਤਦੀ ਪਈ ਹੈ ਕਹਿਰ ਬੇਲੀ।
ਕੋਈ ਸਕੀਮ ਸਰਕਾਰਾਂ ਦੀ ਆਉਣ ਲੱਗੇ,
ਜਾਪਦੀ ਖੁੱਲ੍ਹਦੀ ਲਹਿਰ ਜਾਂ ਬਹਿਰ ਬੇਲੀ।
ਝੋਲੀ ਅੰਨ ਨਹੀਂ ਪਾਣੀ ਦੀ ਬੂੰਦ ਪਾਉਦੀ,
ਸੁੱਕੀ ਰੇਤ ਜਿਹੀ ਹੁੰਦੀ ਆ ਨਹਿਰ ਬੇਲੀ।
ਆ ਗਈ ਨਵੀਂ ਰਿਪੋਰਟ ਤੇ ਹੋਏ ਚਰਚਾ,
ਹੋਇਆ ਅਮਲ ਤਾਂ ਜਾਨਣਗੇ ਸੱਚ ਬੇਲੀ।
ਨਹੀਂ ਤਾਂ ਢੇਰਾਂ ਦੇ ਢੇਰ ਵਿੱਚ ਰੁਲੀ ਜਾਊ,
ਖਾਊ ਸਿਉਂਕ ਜਾਂ ਜਾਊ ਉਹ ਮੱਚ ਬੇਲੀ।
ਤੀਸ ਮਾਰ ਖਾਂ
25 ਨਵੰਬਰ, 2024
ਇਹ ਵੀ ਪੜ੍ਹੋ: ਅਡਾਨੀ ਫਸਿਆ ਤੇ ਕਈ ਨੇ ਫਸਣ ਲੱਗੇ, ਕਈਆਂ ਰਾਜਾਂ ਤੱਕ ਪਹੁੰਚਦਾ ਕੇਸ ਬੇਲੀ