Wednesday, January 15, 2025
spot_img
spot_img
spot_img
spot_img

‘ਅੱਖੀਆਂ’ ਗੀਤ ਰਾਹੀਂ ਜ਼ਲਦ ਹਾਜਰ ਹੋ ਰਿਹਾ ਗਾਇਕ ਪਰਮ ਚੀਮਾ

ਯੈੱਸ ਪੰਜਾਬ
14 ਜੁਲਾਈ, 2024

ਪੰਜਾਬ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਦੇ ਮੰਚਾਂ ਤੋਂ ਪਾਵਰਕਾਮ ਦੀਆਂ ਸਟੇਜ਼ਾਂ ਰਾਹੀਂ ਪ੍ਰਵਾਨ ਚੜ੍ਹੇ ਗਾਇਕ ਪਰਮ ਚੀਮਾਂ ਨੇ ਹੁਣ ਪ੍ਰਫੈਸ਼ਨਲ ਗਾਇਕ ਵਜੋਂ ਦਸਤਕ ਦਿੱਤੀ ਹੈ। ਸੰਗੀਤ ਵਿੱਦਿਆ ਵਿੱਚ ਨਿਪੁੰਨ ਉਸਤਾਦ ਲਾਲੀ ਖਾਨ ਦਾ ਚੇਲਾ ਗਾਇਕ ਪਰਮ ਚੀਮਾਂ ਜ਼ਲਦ ਹੀ ਸਿੰਗਲ ਟਰੈਕ ‘ਅੱਖੀਆਂ’ ਰਾਹੀਂ ਸੰਗੀਤਕ ਉਡਾਣ ਭਰ ਰਿਹਾ ਹੈ।

ਇਸ ਗੀਤ ਨੂੰ ਖੂਬਸੂਰਤ ਸ਼ਬਦਾਂ ਵਿੱਚ ਪਰੋਇਆ ਹੈ, ਉਸਦੇ ਪੁਰਾਣੇ ਬੇਲੀ ਲੈਕਚਰਾਰ ਜਗਤਾਰ ਸਿੰਘ ਚੀਮਾਂ ਨੇ ਅਤੇ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ ਪ੍ਰਸਿੱਧ ਸੰਗੀਤਾਰ ਸਾਬੀ ਨੇ। ਪਰਮ ਚੀਮਾਂ ਨੇ ਇਸ ਗੀਤ ਦੀ ਕੰਪੋਜ਼ ਖੁਦ ਤਿਆਰ ਕੀਤੀ ਹੈ ਅਤੇ ਉਘੇ ਫਿਲਮ ਡਾਇਰੈਕਟਰ ਜਸਪ੍ਰੀਤ ਮਾਨ ਨੇ ਵੱਖ-ਵੱਖ ਲੋਕੇਸ਼ਨਾਂ ਉਪਰ ‘ਅੱਖੀਆਂ’ ਗੀਤ ਦਾ ਵੀਡੀਓ ਫਿਲਮਾਂਕਣ ਕੀਤਾ ਹੈ।

ਇਸ ਰੋਮਾਂਟਿਕ ਗੀਤ ਦੇ ਵੀਡੀਓ ਵਿੱਚ ਪਰਮ ਚੀਮਾਂ ਦੇ ਨਾਲ ਸੀਰਤਪ੍ਰੀਤ ਕੌਰ ਵੱਲੋਂ ਬਹੁਤ ਹੀ ਖੂਬਸੂਰਤ ਅਦਾਵਾਂ ਵਿੱਚ ਅਦਾਕਾਰੀ ਕੀਤੀ ਗਈ ਹੈ ਅਤੇ ਕੈਮਰਾਮੈਨ ਜੀਵਨ ਹੀਰ ਵੱਲੋਂ ਪੂਰੀ ਮਿਹਨਤ ਨਾਲ ਫਿਲਮਾਂਕਣ ਕੀਤਾ ਗਿਆ ਹੈ। ਗੀਤ ਦੀ ਵੀਡੀਓ ਸ਼ੂਟਿੰਗ ਮੌਕੇ ਕਮਲ ਵੱਲੋਂ ਮੇਕਅੱਪ, ਇੰਦਰ ਵੱਲੋਂ ਲਾਈਟ ਅਤੇ ਲੈਂਬਰਦੀਪ ਬੁਰਜ ਵੱਲੋਂ ਪ੍ਰੋਡਕਸ਼ਨ ਮੈਨੇਜਿੰਗ ਦਾ ਕੰਮ ਬਾਖੂਬੀ ਨਿਭਾਇਆ ਗਿਆ ਹੈ।

ਅਨਮੋਲਦੀਪ ਸਿੰਘ ਚੀਮਾਂ (ਕੈਨੇਡਾ) ਦੀ ਪੇਸ਼ਕਸ਼ ‘ਅੱਖੀਆਂ’ ਗੀਤ ਨੂੰ ਵਿਸ਼ਵ ਪ੍ਰਸਿੱਧ ਸੰਗੀਤ ਨਿਰਮਾਤਾ ਪਿੰਕੀ ਧਾਲੀਵਾਲ ਵੱਲੋਂ ‘ਅਮਰ ਆਡੀਓ’ ਦੇ ਬੈਨਰ ਹੇਠ ਰਲੀਜ਼ ਕੀਤਾ ਜਾਵੇਗਾ। ਪਰਮ ਚੀਮਾਂ ਨੇ ਦੱਸਿਆ ਕਿ ‘ਅੱਖੀਆਂ’ ਗੀਤ ਇੱਕ ਸਾਫ਼-ਸੁਥਰੀ ਸੱਭਿਆਚਾਰਕ ਸਾਕਾਰਾਤਮਕ ਪੇਸ਼ਕਾਰੀ ਹੈ, ਜਿਸ ਨੂੰ ਸੁਣਕੇ ਅਤੇ ਵੇਖਕੇ ਸੁਖਦ ਸਕੂਨ ਮਹਿਸੂਸ ਮਿਲੇਗਾ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ