Monday, October 7, 2024
spot_img
spot_img
spot_img
spot_img
spot_img

ਅਮਰੀਕੀ ਰਾਜਨੇਤਾ ਦੀ ਹੱਤਿਆ ਦੀ ਸਾਜਿਸ਼ ਰਚਣ ਦੇ ਮਾਮਲੇ ਵਿਚ ਇਕ ਪਾਕਿਸਤਾਨੀ ਗ੍ਰਿਫਤਾਰ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਗਸਤ 9, 2024:

ਇਰਾਨ ਨਾਲ ਕਥਿੱਤ ਸਬੰਧ ਰਖਣ ਵਾਲੇ ਇਕ ਪਾਕਿਸਤਾਨੀ ਵਿਰੁੱਧ ਇਕ ਅਮਰੀਕੀ ਰਾਜਨੇਤਾ ਜਾਂ ਸਰਕਾਰੀ ਅਧਿਕਾਰੀ ਦੀ ਹੱਤਿਆ ਲਈ ਸਾਜਿਸ਼ ਰਚਣ ਦੇ ਦੋਸ਼ ਆਇਦ ਕੀਤੇ ਗਏ ਹਨ।

ਇਹ ਜਾਣਕਾਰੀ ਦਿੰਦਿਆਂ ਜਾਰੀ ਇਕ ਬਿਆਨ ਵਿਚ ਨਿਆਂ ਵਿਭਾਗ ਨੇ ਕਿਹਾ ਹੈ ਕਿ 46 ਸਾਲਾ ਪਾਕਿਸਤਾਨੀ ਆਸਿਫ ਮਰਚੈਂਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਦਾਇਰ ਅਪਰਾਧਿਕ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਮਰਚੈਂਟ ਨੇ 2020 ਵਿਚ ਇਰਾਨ ਦੇ ਰੈਵੋਲੂਸ਼ਨਰੀ ਗਾਰਡਜ ਦੇ ਚੋਟੀ ਦੇ ਕਮਾਂਡਰ ਕਾਸਮ ਸੋਲੀਮਨੀ ਦੀ ਅਮਰੀਕਾ ਵੱਲੋਂ ਕੀਤੇ ਹਮਲੇ ਵਿਚ ਹੋਈ ਮੌਤ ਦਾ ਬਦਲਾ ਲੈਣ ਲਈ ਅਮਰੀਕਾ ਵਿਚ ਕੁਝ ਲੋਕਾਂ ਨੂੰ ਭਰਤੀ ਕੀਤਾ।

ਤਤਕਾਲ ਰਾਸ਼ਟਰਪਤੀ ਡੋਨਲਡ  ਟਰੰਪ ਨੇ ਸੋਲੀਮਨੀ ‘ਤੇ ਡਰੋਨ ਹਮਲੇ ਨੂੰ ਪ੍ਰਵਾਨਗੀ ਦਿੱਤੀ ਸੀ।

ਸੰਭਾਵੀ ਤੌਰ ‘ਤੇ ਸਾਬਕਾ ਰਾਸ਼ਟਰਪਤੀ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ ਹਾਲਾਂ ਕਿ ਅਦਾਲਤੀ ਦਸਤਾਵੇਜ਼ਾਂ ਵਿਚ ਸਾਜਿਸ਼ ਦੇ ਸੰਭਾਵੀ ਨਿਸ਼ਾਨੇ ਵਜੋਂ ਉਨਾਂ ਦਾ ਨਾਂ ਨਹੀਂ ਲਿਖਿਆ ਗਿਆ ਹੈ।

ਸ਼ਿਕਾਇਤ ਅਨੁਸਾਰ ਮਰਚੈਂਟ ਦੀ ਇਹ ਸਾਜਿਸ਼ ਸਿਰੇ ਨਹੀਂ ਚੜ ਸਕੀ  ਕਿਉਂਕਿ ਆਪਣੀ ਸਾਜਿਸ਼  ਨੂੰ ਸਿਰੇ ਚੜਾਉਣ ਲਈ ਮਰਚੈਂਟ ਨੇ ਮੱਦਦ ਲੈਣ ਵਾਸਤੇ ਇਕ ਵਿਅਕਤੀ ਨਾਲ ਸੰਪਰਕ ਕੀਤਾ ਸੀ ਜੋ ਵਿਅਕਤੀ ਲਾਅ ਇਨਫੋਰਸਮੈਂਟ ਅਧਿਕਾਰੀਆਂ ਦਾ ਵਫਾਦਾਰ ਸੂਹੀਆ ਬਣ ਗਿਆ ਸੀ ਤੇ ਉਹ ਮਰਚੈਂਟ ਦੀ ਹਰ ਸਰਗਰਮੀ ਦੀ ਰਿਪੋਰਟ ਅਧਿਕਾਰੀਆਂ  ਨੂੰ ਦਿੰਦਾ ਰਿਹਾ।

ਇਸਤਗਾਸਾ ਪੱਖ ਅਨੁਸਾਰ ਮਰਚੈਂਟ ਨੇ  ਪਾਕਿਸਤਾਨ ਤੋਂ ਅਮਰੀਕਾ ਆਉਣ ਤੋਂ ਪਹਿਲਾਂ ਕੁਝ ਸਮਾਂ ਇਰਾਨ ਵਿਚ ਬਿਤਾਇਆ। ਮਰਚੈਂਟ ਵਿਰੁੱਧ ਨਿਊਯਾਰਕ ਦੇ ਬਰੁੱਕਲਿਨ ਵਿਚ ਸੰਘੀ ਅਦਾਲਤ ਵਿੱਚ ਭਾੜੇ ‘ਤੇ ਕਤਲ ਕਰਵਾਉਣ ਦੇ ਦੋਸ਼ ਆਇਦ ਕੀੇਤੇ ਗਏ ਹਨ।

ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਨਿਆਂ ਵਿਭਾਗ ਪਿਛਲੇ ਸਾਲਾਂ ਤੋਂ ਇਰਾਨੀ ਜਨਰਲ ਸੋਲੀਮਨੀ ਦੀ ਹੱਤਿਆ ਦਾ ਬਦਲਾ ਲੈਣ ਲਈ ਅਮਰੀਕੀ ਰਾਜਨੇਤਾ ਨੂੰ ਮਾਰਨ ਲਈ ਇਰਾਨ ਦੀ ਸੰਭਾਵੀ ਕੋਸ਼ਿਸ਼ ਨੂੰ ਨਾਕਾਮ ਕਰਨ ਵਾਸਤੇ ਸਖਤ ਮਿਹਨਤ ਕਰ ਰਿਹਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ