ਅੱਜ-ਨਾਮਾ
ਹੁੰਦਾ ਅਪਰਾਧ ਤਾਂ ਦੋਸ਼ੀ ਫਿਰ ਫੜੇ ਜਾਂਦੇ,
ਲੱਗੇ ਕੋਈ ਜੁਰਮ ਨੂੰ ਫੇਰ ਨਾ ਰੋਕ ਬੇਲੀ।
ਲੈਂਦਾ ਲੁੱਟ ਕੋਈ ਲੋਕੀਂ ਜਦ ਘਰੀਂ ਮੁੜਦੇ,
ਦਾਤਰ-ਚਾਕੂ ਵੀ ਸਕਦਾ ਉਹ ਠੋਕ ਬੇਲੀ।
ਗਲੀ ਬਾਜ਼ਾਰ ਤੱਕ ਜਾਣ ਤਾਂ ਡਰ ਲੱਗਦਾ,
ਏਧਰ-ਓਧਰ ਪਏ ਝਾਕ ਰਹੇ ਲੋਕ ਬੇਲੀ।
ਡਰ ਨਾਲ ਸਹਿਮਿਆ ਬੱਸ ਪੰਜਾਬ ਲੱਗਦਾ,
ਬੁਲਾਉਂਦੇ ਬੱਕਰੇ ਦਿੱਸਣ ਪਏ ਬੋਕ ਬੇਲੀ।
ਅਪਰਾਧੀ ਧਾੜਾਂ ਨੂੰ ਚੜ੍ਹੀ ਆ ਮਰਨ-ਮਿੱਟੀ,
ਮਰਨ-ਮਾਰਨ ਵਿੱਚ ਝਿਜਕ ਨਾ ਰਹੀ ਬੇਲੀ।
ਜਿੱਦਾਂ ਦੀ ਹਾਲਤ ਤੱਕ ਪਿਆ ਪੰਜਾਬ ਪੁੱਜਾ,
ਗੱਲ ਕੋਈ ਜਾਵੇ ਨਹੀਂ ਖੁੱਲ੍ਹ ਕੇ ਕਹੀ ਬੇਲੀ।
ਤੀਸ ਮਾਰ ਖਾਂ
4 ਅਗਸਤ, 2024