ਅੱਜ-ਨਾਮਾ
ਹਿੰਡਨਬਰਗ ਨੇ ਤੋੜੀ ਕੁਝ ਚੁੱਪ ਮੁੜ ਕੇ,
ਕੀਤੇ ਰਾਜ਼ ਕੁਝ ਗੁਪਤ ਨੇ ਜ਼ਾਹਰ ਬੇਲੀ।
ਜਿਹੜੀ ਸੰਸਥਾ ਬਣਾਈ ਹੈ ਚੌਕਸੀ ਲਈ,
ਉਹਦੇ ਭੇਦ ਕਈ ਕੱਢੇ ਆ ਬਾਹਰ ਬੇਲੀ।
ਮਿਲੀ ਚੋਰਾਂ ਨਾਲ ਮੁਖੀ ਇਸ ਸੰਸਥਾ ਦੀ,
ਠੱਗੀ ਮਾਰਨ ਦੇ ਨਾਲ ਕੁਝ ਮਾਹਰ ਬੇਲੀ।
ਹੁੰਦਾ ਨਿਯਮ-ਕਾਨੂੰਨ ਕੁਝ ਅਸਰ ਵਾਲਾ,
ਮਿਲਦੀ ਇਨ੍ਹਾਂ ਨੂੰ ਕਦੇ ਨਾ ਠਾਹਰ ਬੇਲੀ।
ਮੁਖੀਏ ਮੁਲਕ ਦੇ ਤੱਕ ਹੈ ਪਹੁੰਚ ਜਿਹੜੀ,
ਉਹਦੇ ਕਾਰਨ ਨਾ ਕੋਈ ਵੀੰ ਫਿਕਰ ਬੇਲੀ।
ਦਿਨ ਤਾਂ ਦਸ ਵੀ ਰਹਿਣਾ ਨਾ ਰਾਮ-ਰੌਲਾ,
ਪਿੱਛੋਂ ਹੋਣਾ ਨਹੀਂ ਕੋਈ ਵੀ ਜ਼ਿਕਰ ਬੇਲੀ।
ਤੀਸ ਮਾਰ ਖਾਂ
13 ਅਗਸਤ, 2024