ਅੱਜ-ਨਾਮਾ
ਵਧਿਆ ਮੇਵੇ-ਬਾਦਾਮ ਦਾ ਭਾਅ ਸੁਣਿਆ,
ਵਧ ਗਿਆ ਖਾਣ ਦੇ ਤੇਲ ਦਾ ਮੁੱਲ ਭਾਈ।
ਕੋਈ ਵੀ ਚੀਜ਼ ਬਾਜ਼ਾਰ ਵਿੱਚ ਲੈਣ ਜਾਉ,
ਚੜ੍ਹਿਆ ਸਾਰੀਆਂ ਦਾ ਓਧਰ ਮੁੱਲ ਭਾਈ।
ਖਰੀਦਦਾਰੀ ਜਦ ਕਰਨੀ ਆ ਆਮ ਲੋਕਾਂ,
ਨਿਕਲੇ ਡਿੱਠੇ ਬਾਜ਼ਾਰਾਂ ਵਿੱਚ ਕੁੱਲ ਭਾਈ।
ਲਾਗਤ, ਟੈਕਸ ਵੀ ਕੋਈ ਨਾ ਗਿਣੇ-ਜਾਚੇ,
ਜਿੰਨਾ ਲੱਗ ਸਕਦਾ, ਲਾ ਲਉ ਟੁੱਲ ਭਾਈ।
ਜਦ ਵੀ ਵਕਤ ਤਿਉਹਾਰਾਂ ਦਾ ਆਣ ਪਹੁੰਚੇ,
ਓਦੋਂ ਫਿਰ ਚਮਕਦਾ ਸੀਜ਼ਨ ਵਪਾਰੀਆਂ ਦਾ।
ਇਕੱਲਾ ਇਨ੍ਹਾਂ ਦਾ ਜਾਂਦਾ ਨਾ ਚਮਕ ਸੀਜ਼ਨ,
ਸੀਜ਼ਨ ਚਮਕ ਪਏ ਨਾਲ ਅਧਿਕਾਰੀਆਂ ਦਾ।
ਤੀਸ ਮਾਰ ਖਾਂ
28 ਅਕਤੂਬਰ, 2024
ਇਹ ਵੀ ਪੜ੍ਹੋ: ਜ਼ੋਨਲ ਕੌਂਸਲ ਦੀ ਬੈਠਕ ਸੀ ਕੱਲ੍ਹ ਹੋਈ, ਮਸਲੇ ਕਈਆਂ ਦੀ ਚੱਲੀ ਸੀ ਗੱਲ ਬੇਲੀ