ਅੱਜ-ਨਾਮਾ
ਲੱਗ ਗਏ ਕੇਸਾਂ ਦੇ ਢੇਰ ਅਦਾਲਤਾਂ ਵਿੱਚ,
ਲੱਗਦੇ ਸਿਰੇ ਥੋੜ੍ਹੇ, ਬਹੁਤੇ ਆਉਣ ਬੇਲੀ।
ਆਉਂਦੇ ਲੋਕ ਤਾਂ ਸਿਰਫ ਤਾਰੀਕ ਮਿਲਦੀ,
ਫਿਰ-ਫਿਰ ਗੇੜਾ ਅਦਾਲਤੇ ਲਾਉਣ ਬੇਲੀ।
ਕਦੀ ਜੱਜ ਨਹੀਂ ਜੀ, ਕਦੀ ਵਕੀਲ ਨਾਹੀਂ,
ਚੱਲਦਾ ਕੇਸ ਹੀ ਆਉਣ ਬਚਾਉਣ ਬੇਲੀ।
ਜੇ ਨਾ ਪਹੁੰਚੇ ਤਾਂ ਫੈਸਲਾ ਉਲਟ ਹੋ ਜਾਊ,
ਇਹ ਵੀ ਆਖ ਕੁਝ ਲੋਕ ਡਰਾਉਣ ਬੇਲੀ।
ਵਰਿ੍ਹਆਂ-ਬੱਧੀ ਨਹੀਂ ਮੁੱਕਦਾ ਕੇਸ-ਝੰਜਟ,
ਜਨਤਾ ਇਹਦੇ ਤੋਂ ਆਈ ਬੱਸ ਤੰਗ ਬੇਲੀ।
ਚੱਲਦਾ ਚੁੱਲ੍ਹਾ ਵੀ ਰੱਖਣ ਆ ਬਹੁਤ ਔਖਾ,
ਉੱਪਰੋਂ ਕੀਤਾ ਪਿਆ ਕੇਸਾਂ ਨੇ ਨੰਗ ਬੇਲੀ।
ਤੀਸ ਮਾਰ ਖਾਂ
17 ਸਤੰਬਰ, 2024