ਅੱਜ-ਨਾਮਾ
ਰਾਹੁਲ ਬੋਲਿਆ ਬੋਲੀ ਵਿੱਚ ਕੌੜ ਭਰ ਕੇ,
ਆਪਣੇ ਲੀਡਰਾਂ ਦੀ ਕਰੀ ਆ ਝੰਡ ਮੀਆਂ।
ਨਿੱਜੀ ਲੋੜ ਵਿੱਚ ਕਹਿੰਦਾ ਇਹ ਰਹੇ ਫਾਥੇ,
ਲਵਾਈ ਪਾਰਟੀ ਦੀ ਇਨ੍ਹਾਂ ਹੀ ਕੰਡ ਮੀਆਂ।
ਚੋਣਾਂ ਅੰਦਰ ਵੀ ਚੱਲੀ ਨਹੀਂ ਟੀਮ ਜਿਹੜੀ,
ਇਕੱਠੇ ਵੀ ਹੋਏ ਤੇ ਸਿਰਫ ਪਾਖੰਡ ਮੀਆਂ।
ਲਈ ਜਦ ਨਬਜ਼ ਪਛਾਣ ਫਿਰ ਆਮ ਲੋਕਾਂ,
ਛੱਡਿਆ ਕੋਈ ਨਾ, ਦਿੱਤੇ ਸਭ ਚੰਡ ਮੀਆਂ।
ਕੀਤੀ ਦੂਜਿਆਂ ਦੀ ਹਰ ਇੱਕ ਗੱਲ ਉਹਨੇ,
ਆਪਣੇ ਔਗੁਣ ਤਾਂ ਗਿਆ ਈ ਢੱਕ ਮੀਆਂ।
ਹਾਈ ਕਮਾਨ ਜਦ ਇੱਕ ਨਹੀਂ ਹੋਣ ਦਿੰਦੀ,
ਪਾਲਸੀ ਇਹੋ ਰਹੀ ਚੜ੍ਹਤ ਨੂੰ ਡੱਕ ਮੀਆਂ।
ਤੀਸ ਮਾਰ ਖਾਂ
12 ਅਕਤੂਬਰ, 2024