ਅੱਜ-ਨਾਮਾ
ਮੋਦੀ ਭਾਰਤ ਵਿੱਚ ਬੋਲਣ ਵਿਵਾਦ ਹੁੰਦਾ,
ਬੋਲਦੇ ਬਾਹਰ ਵੀ ਹੋਵਣ ਵਿਵਾਦ ਮੀਆਂ।
ਹੁੰਦੇ ਵਿਵਾਦ ਆ ਚਟਪਟੇ ਇਸ ਤਰ੍ਹਾਂ ਦੇ,
ਚਟਕਾਰੇਬਾਜ਼ਾਂ ਲਈ ਹੁੰਦੇ ਸਵਾਦ ਮੀਆਂ।
ਕਈ ਵਿਵਾਦ ਹਨ ਸਮੇਂ ਨਾਲ ਭੁੱਲ ਜਾਂਦੇ,
ਖੜੇ ਕਈ ਕਰਦੇ ਆ ਹੋਰ ਫਸਾਦ ਮੀਆਂ।
ਰਾਜਨੀਤੀ ਦੇ ਮਾਹਰ ਇਹ ਕਹਿਣ ਬਹੁਤੇ,
ਲੰਮੀ ਵਿਵਾਦਾਂ ਦੀ ਬਹੁਤ ਤਾਦਾਦ ਮੀਆਂ।
ਕਈਆਂ ਨੂੰ ਜਾਪਦਾ ਬਣੇ ਮਾਹੌਲ ਜਿਹੜਾ,
ਕਰਦਾ ਵਕਤ ਹੈ ਸਿਰਫ ਬਰਬਾਦ ਮੀਆਂ।
ਕਈਆਂ ਨੂੰ ਜਾਪਦਾ, ਜਾਂਦੇ ਈ ਰੁਲ ਮੁੱਦੇ,
ਰਹਿੰਦੜੇ ਸਿਰਫ ਵਿਵਾਦ ਨੇ ਯਾਦ ਮੀਆਂ।
ਤੀਸ ਮਾਰ ਖਾਂ
24 ਸਤੰਬਰ, 2024