ਅੱਜ-ਨਾਮਾ
ਮੋਦੀ ਪਕੜ ਹਮਲਾਵਰ ਜਿਹੀ ਚੋਣ ਨੀਤੀ,
ਜੰਮੂ-ਕਸ਼ਮੀਰ ਨੂੰ ਪਿਆ ਈ ਚੱਲ ਮੀਆਂ।
ਆਪਣੇ ਆਗੂਆਂ ਦੇ ਨੁਕਸ ਗੌਲਦਾ ਨਹੀਂ,
ਵਿਰੋਧੀ ਆਗੂਆਂ ਦੀ ਦੱਸਦਾ ਗੱਲ ਮੀਆਂ।
ਸਿਹਰਾ ਲੈਣ ਲਈ ਨਾਲ ਉਹ ਕਹੀ ਜਾਵੇ,
ਮਸਲੇ ਕੀਤੇ ਪਏ ਸਾਰੇ ਬੱਸ ਹੱਲ ਮੀਆਂ।
ਜਨਤਾ ਸਾਰੀ ਹਕੀਕਤ ਪਈ ਜਾਣਦੀ ਆ,
ਮਿਲਦੀ ਕਦੇ ਨਾ ਗੱਲਾਂ ਨਾਲ ਭੱਲ ਮੀਆਂ।
ਮਸਲੇ ਕੀਤੇ-ਕਰਵਾਏ ਗਏ ਹੱਲ ਜੇਕਰ,
ਦੂਸਰੇ ਕਿਸੇ ਦੀ ਕੋਈ ਨਹੀਂ ਲੋੜ ਮੀਆਂ।
ਭਾਜਪਾ ਕਈਆਂ ਦੇ ਦਰ ਖੜਕਾਈ ਜਾਵੇ,
`ਵਾਜ਼ਾਂ ਮਾਰਦੀ ਕਰਨ ਲਈ ਜੋੜ ਮੀਆਂ।
ਤੀਸ ਮਾਰ ਖਾਂ
15 ਸਤੰਬਰ, 2024