Monday, January 13, 2025
spot_img
spot_img
spot_img
spot_img

ਮੁੱਦਾ ਭੁੱਖ, ਗਰੀਬੀ, ਰੁਜ਼ਗਾਰ ਕੋਈ ਨਾ, ਮੁੱਦਾ ਰਾਹੁਲ ਹੀ ਬਣ ਗਿਆ ਖਾਸ ਬੇਲੀ

ਅੱਜ-ਨਾਮਾ

ਮੁੱਦਾ ਭੁੱਖ, ਗਰੀਬੀ, ਰੁਜ਼ਗਾਰ ਕੋਈ ਨਾ,
ਮੁੱਦਾ ਰਾਹੁਲ ਹੀ ਬਣ ਗਿਆ ਖਾਸ ਬੇਲੀ।

ਭਾਜਪਾ ਟੀਮ ਆ ਰਾਹੁਲ ਦੇ ਮਗਰ ਲੱਗੀ,
ਹਰ ਕੋਈ ਰਿਹਾ ਕੋਈ ਕੱਢ ਭੜਾਸ ਬੇਲੀ।

ਮੁੱਦਾ ਏਦਾਂ ਦਾ ਭਾਲ ਕੋਈ ਖੱਪ ਪਾਉਣੀ,
ਨੀਤੀ ਉਨ੍ਹਾਂ ਨੂੰ ਆਉਂਦੀ ਆ ਰਾਸ ਬੇਲੀ।

ਗੱਲਾਂ ਇਨ੍ਹਾਂ ਨੇ ਕੀਤਾ ਪਿਆ ਗਰਕ ਬੇੜਾ,
ਦੱਸਣ ਵਾਲਾ ਕੋਈ ਜਾਂਦਾ ਨਾ ਪਾਸ ਬੇਲੀ।

ਧਮੱਚੜ-ਖੌਰੂ ਫਿਰ ਬਣ ਗਿਆ ਰਾਜਨੀਤੀ,
ਵਿਗੜਦੀ ਭਾਰਤ ਦੀ ਦੇਖਦੇ ਦਿੱਖ ਨਹੀਉਂ।

ਇਹ ਹੀ ਚੱਕਰ ਜਦ ਚੱਲਿਆ ਦੇਸ਼ ਅੰਦਰ,
ਸੁਧਰਨਾ ਭਾਰਤ ਦਾ ਕਦੀ ਭਵਿੱਖ ਨਹੀਂਉਂ।

ਤੀਸ ਮਾਰ ਖਾਂ
19 ਸਤੰਬਰ, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ