Saturday, October 12, 2024
spot_img
spot_img

ਪਿੰਡ ਪੱਧਰ ਦੀ ਸੱਤਾ ਲਈ ਬਹੁਤ ਰੱਫੜ, ਵਧ ਗਿਆ ਪਿੰਡਾਂ ਦੇ ਵਿੱਚ ਤਨਾਅ ਬੇਲੀ

ਅੱਜ-ਨਾਮਾ

ਪਿੰਡ ਪੱਧਰ ਦੀ ਸੱਤਾ ਲਈ ਬਹੁਤ ਰੱਫੜ,
ਵਧ ਗਿਆ ਪਿੰਡਾਂ ਦੇ ਵਿੱਚ ਤਨਾਅ ਬੇਲੀ।

ਕਿੱਥੇ ਚੱਲੀ ਆ ਗੋਲੀ, ਕਿੱਥੇ ਨਹੀਂ ਚੱਲੀ,
ਪੁੱਛਿਆਂ ਬਿਨਾਂ ਸਭ ਥਾਂਏਂ ਖਿਚਾਅ ਬੇਲੀ।

ਚੌਧਰਾਂ ਭਾਲ ਰਹੇ ਚੇਲੇ ਕਈ ਆਗੂਆਂ ਦੇ,
ਜਿਸ ਵੀ ਪਾਰਟੀ ਦਾ ਲੱਗਣਾ ਦਾਅ ਬੇਲੀ।

ਚੋਣ ਬਾਜ਼ਾਰ ਵਿੱਚ ਬਹੁਤ ਦਲਾਲ ਫਿਰਦੇ,
ਵਧਿਆ ਵੋਟ ਲਈ ਬਹੁਤ ਹੈ ਭਾਅ ਬੇਲੀ।

ਕਰ ਕੇ ਖਰਚ ਸਰਪੰਚੀ ਇਹ ਭਾਲਦੇ ਈ,
ਨੇਕੀ ਪਿੰਡ ਦੇ ਨਾਲ ਨਹੀਂ ਕਰਨਗੇ ਇਹ।

ਏਧਰ-ਓਧਰੋਂ ਜਿੱਥੋਂ ਵੀ ਮਾਲ ਮਿਲਿਆ,
ਜੇਬ ਆਪਣੀ ਰਾਤ-ਦਿਨ ਭਰਨਗੇ ਇਹ।

ਤੀਸ ਮਾਰ ਖਾਂ
11 ਅਕਤੂਬਰ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ