Friday, October 11, 2024
spot_img
spot_img

ਦਿੱਤਾ ਈ ਮਾਪਿਆਂ ਦਾ ਮਾਰ ਪੁੱਤ ਕੋਈ, ਪੇਪਰ ਗਿਆ ਸਰਪੰਚੀ ਦਾ ਭਰਨ ਬੇਲੀ

ਅੱਜ-ਨਾਮਾ

ਦਿੱਤਾ ਈ ਮਾਪਿਆਂ ਦਾ ਮਾਰ ਪੁੱਤ ਕੋਈ,
ਪੇਪਰ ਗਿਆ ਸਰਪੰਚੀ ਦਾ ਭਰਨ ਬੇਲੀ।

ਮਾਰਨ ਵਾਲੇ ਪਛਾਣ ਵਿੱਚ ਆਏ ਨਾਹੀਂ,
ਹੋਏ ਪਤਾ ਨਹੀਂ ਕਿੱਥੇ ਆ ਹਰਨ ਬੇਲੀ।

ਮੁੰਡਾ ਕੌਣ ਨੇ ਮਾਰਨ-ਮਰਵਾਉਣ ਵਾਲੇ,
ਦਾਅਵੇ ਲੋਕ ਤਾਂ ਲੱਖ ਪਏ ਕਰਨ ਬੇਲੀ।

ਪੁਲਸ ਕਿਹਾ ਕਿ ਮੁਜਰਮ ਨੇ ਫੜੇ ਜਾਣੇ,
ਲੋਕੀਂ ਮੂਲ ਨਹੀਂ ਕਿਸੇ ਤੋਂ ਡਰਨ ਬੇਲੀ।

ਗੱਲ ਤਾਂ ਸੱਚੀ ਕਿ ਕਾਤਲ ਵੀ ਫੜੇ ਜਾਣੇ,
ਤਦ ਤੱਕ ਹੋਰ ਵੀ ਚੰਦ ਆ ਚੜ੍ਹ ਸਕਦਾ।

ਪਿੰਡੋ-ਪਿੰਡੀ ਜੇ ਏਦਾਂ ਦੇ ਫਿਰਨ ਕਾਤਲ,
ਮੂਹਰੇ ਆਦਮੀ ਆਮ ਨਹੀਂ ਖੜ ਸਕਦਾ।

ਤੀਸ ਮਾਰ ਖਾਂ
8 ਅਕਤੂਬਰ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ