Wednesday, January 8, 2025
spot_img
spot_img
spot_img
spot_img

ਦਿੱਤਾ ਅੱਜ ਅਸਤੀਫਾ ਸੁਖਬੀਰ ਸਿੰਘ ਨੇ, ਮਸਲਾ ਚਰਚਾ ਲਈ ਜਾਪਦਾ ਬੜਾ ਬੇਲੀ

ਅੱਜ-ਨਾਮਾ

ਦਿੱਤਾ ਅੱਜ ਅਸਤੀਫਾ ਸੁਖਬੀਰ ਸਿੰਘ ਨੇ,
ਮਸਲਾ ਚਰਚਾ ਲਈ ਜਾਪਦਾ ਬੜਾ ਬੇਲੀ।

ਅਗਲੀ ਖਬਰ ਕੀ ਹੋਰ ਕੋਈ ਆ ਸਕਦੀ,
ਸਾਹਮਣੇ ਅਗਲਾ ਸਵਾਲ ਆ ਖੜਾ ਬੇਲੀ।

ਪੁਰਾਣੇ ਸਾਥੀਆਂ ਜਿਨ੍ਹਾਂ ਸ਼ਿਕਾਇਤ ਕੀਤੀ,
ਪੈਂਤੜਾ ਉਨ੍ਹਾਂ ਦਾ ਬਾਹਲਾ ਹੈ ਕੜਾ ਬੇਲੀ।

ਸਿੱਧਾ ਸਾਹਮਣੇ ਦੋਵੇਂ ਹਨ ਧਿਰਾਂ ਡਟੀਆਂ,
ਖਿੱਲਰਦਾ ਦਿੱਸਿਆ ਕੋਈ ਨਾ ਧੜਾ ਬੇਲੀ।

ਤੀਸਰੀ ਧਿਰ ਹੈ ਪੰਜਾਬ ਦਾ ਆਮ ਵੋਟਰ,
ਕਿਸੇ ਨੂੰ ਮਾੜੇ ਨਹੀਂ ਬੋਲਦਾ ਬੋਲ ਬੇਲੀ।

ਆਈਆਂ ਚੋਣਾਂ ਤੋਂ ਮਾਰਦਾ ਮਾਰ ਤਕੜੀ,
ਵੱਡਿਆਂ ਆਗੂਆਂ ਨੂੰ ਸਕਦਾ ਰੋਲ ਬੇਲੀ।

ਤੀਸ ਮਾਰ ਖਾਂ
17 ਨਵੰਬਰ, 2024


ਇਹ ਵੀ ਪੜ੍ਹੋ: ਗਿੱਦੜਬਾਹੇ ਵਿੱਚ ਹੁੰਦੀ ਆ ਚੋਣ-ਟੱਕਰ, ਸਮੁੱਚਾ ਤਾਣ ਹੀ ਲੀਡਰ ਆ ਲਾਈ ਜਾਂਦੇ


ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ