Wednesday, January 15, 2025
spot_img
spot_img
spot_img
spot_img

ਜਲੰਧਰ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ 8 ਤੋਂ 11 ਅਗਸਤ ਤੱਕ, DC ਡਾ: ਹਿਮਾਂਸ਼ੂ ਅਗਰਵਾਲ ਨੇ ਜਾਰੀ ਕੀਤਾ ਪੋਸਟਰ

ਯੈੱਸ ਪੰਜਾਬ
ਜਲੰਧਰ, 26 ਜੁਲਾਈ, 2024

ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ, ਜਲੰਧਰ ਵੱਲੋਂ ਇੰਡੀਅਨ ਆਇਲ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ 8 ਤੋਂ 11 ਅਗਸਤ ਤੱਕ ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿਖੇ ਕਰਵਾਈ ਜਾਵੇਗੀ।

ਸ਼ਨੀਵਾਰ ਨੂੰ ਡੀ.ਬੀ.ਏ ਪ੍ਰਧਾਨ ਅਤੇ ਡੀ.ਸੀ., ਜਲੰਧਰ ਡਾ. ਹਿਮਾਂਸ਼ੂ ਅਗਰਵਾਲ (ਆਈ.ਏ.ਐਸ.) ਨੇ ਚੈਂਪੀਅਨਸ਼ਿਪ ਦਾ ਅਧਿਕਾਰਤ ਪੋਸਟਰ ਜਾਰੀ ਕੀਤਾ। ਡੀਬੀਏ ਦੇ ਸਕੱਤਰ ਅਤੇ ਸਾਬਕਾ ਕੌਮੀ ਖਿਡਾਰੀ ਰਿਤਿਨ ਖੰਨਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਦੌਰਾਨ ਅੰਡਰ-11, 13, 15, 17, 19 ਵਿੱਚ ਲੜਕੇ, ਲੜਕੀਆਂ, ਪੁਰਸ਼ ਅਤੇ ਮਹਿਲਾ ਵਰਗ ਵਿੱਚ ਸਿੰਗਲਜ਼, ਡਬਲਜ਼ ਅਤੇ ਮਿਕਸਡ ਡਬਲਜ਼ ਦੇ ਮੈਚ ਕਰਵਾਏ ਜਾਣਗੇ।

ਵੈਟਰਨ ਵਰਗ ਵਿੱਚ 35 ਤੋਂ 65 ਸਾਲ ਦੀ ਉਮਰ ਦੇ ਵਰਗ ਲਈ ਈਵੈਂਟ ਹੋਣਗੇ। ਹਰੇਕ ਖਿਡਾਰੀ ਦੀ ਫੀਸ 850 ਰੁਪਏ ਪ੍ਰਤੀ ਈਵੈਂਟ ਰੱਖੀ ਗਈ ਹੈ ਅਤੇ ਖਿਡਾਰੀ 4 ਅਗਸਤ ਤੱਕ ਆਪਣੇ ਨਾਂ ਦਰਜ ਕਰਵਾ ਸਕਦੇ ਹਨ। ਟੂਰਨਾਮੈਂਟ ਵਿੱਚ 35 ਮੁਕਾਬਲਿਆਂ ਵਿੱਚ 500 ਤੋਂ ਵੱਧ ਖਿਡਾਰੀਆਂ ਦੇ ਭਾਗ ਲੈਣ ਦੀ ਉਮੀਦ ਹੈ।

ਰਿਤਿਨ ਖੰਨਾ ਨੇ ਦੱਸਿਆ ਕਿ ਟੂਰਨਾਮੈਂਟ ਦੇ ਜੇਤੂ ਖਿਡਾਰੀ ਪੰਜਾਬ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਜਲੰਧਰ ਦੀ ਨੁਮਾਇੰਦਗੀ ਕਰਨਗੇ। ਉਨ੍ਹਾਂ ਕਿਹਾ ਕਿ ਸਾਰੇ ਖਿਡਾਰੀਆਂ ਨੂੰ ਜਨਮ ਦਾ ਸਰਟੀਫਿਕੇਟ ਲਿਆਉਣਾ ਜ਼ਰੂਰੀ ਹੈ। ਉਮਰ ਸੰਬੰਧੀ ਧੋਖਾਧੜੀ ਨੂੰ ਰੋਕਣ ਲਈ ਡੀਬੀਏ ਨੇ ਪਹਿਲੀ ਵਾਰ ਆਧਾਰ ਵੈਰੀਫਿਕੇਸ਼ਨ ਸਿਸਟਮ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਤੀਯੋਗੀ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿਖੇ ਆ ਕੇ ਦੋ ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਰਿਤਿਨ ਖੰਨਾ ਨੇ ਦੱਸਿਆ ਕਿ 11 ਅਗਸਤ ਨੂੰ ਡੀਸੀ ਜਲੰਧਰ ਡਾ: ਹਿਮਾਂਸ਼ੂ ਅਗਰਵਾਲ ਜੇਤੂਆਂ ਨੂੰ ਸਨਮਾਨਿਤ ਕਰਨਗੇ ਜਦਕਿ ਇੰਡੀਅਨ ਆਇਲ ਦੇ ਜਲੰਧਰ ਡਿਵੀਜ਼ਨ ਦੇ ਮੁਖੀ ਰਾਜਨ ਬੇਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ ੍ਟ ਚੈਂਪੀਅਨਸ਼ਿਪ ਦੌਰਾਨ ਮੁਫਤ ਰਿਫਰੈਸ਼ਮੈਂਟ ਦਾ ਪ੍ਰਬੰਧ ਹੋਵੇਗਾ। ਮੈਚਾਂ ਦੀ ਲਾਈਵ ਸਟ੍ਰੀਮਿੰਗ ਕੀਤੀ ਜਾਵੇਗੀ।

ਡੀਬੀਏ ਦੇ 50 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਜੇਤੂਆਂ ਨੂੰ 5 ਲੱਖ ਰੁਪਏ ਦੇ ਨਕਦ ਅਤੇ ਹੋਰ ਆਕਰਸ਼ਕ ਇਨਾਮ ਦਿੱਤੇ ਜਾਣਗੇ। ਹਰ ਭਾਗ ਲੈਣ ਵਾਲੇ ਨੂੰ ਸਰਟੀਫਿਕੇਟ ਅਤੇ ਟਰਾਫੀ ਦਿੱਤੀ ਜਾਵੇਗੀ। ਮਹਿਲਾ ਅਤੇ ਪੁਰਸ਼ ਸਿੰਗਲਜ਼ ਮੈਚਾਂ ਦੇ ਜੇਤੂਆਂ ਨੂੰ ਸਿੰਧੂ ਅਤੇ ਗੋਪੀਚੰਦ ਟਰਾਫੀਆਂ ਦੇ ਨਾਲ 21,000 ਰੁਪਏ ਦਾ ਨਕਦ ਇਨਾਮ ਵੀ ਦਿੱਤਾ ਜਾਵੇਗਾ। ਸਾਬਕਾ ਅੰਤਰਰਾਸ਼ਟਰੀ ਖਿਡਾਰੀ ਐਮਐਲ ਮਾਗੋ ਨੂੰ ਡੀਬੀਏ ਵਲੋਂ ਰਾਏਜ਼ਾਦਾ ਹੰਸਰਾਜ ਸੋਂਧੀ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਇੰਡੀਅਨ ਆਇਲ, ਲਾਈਨਿੰਗ, ਐਮਕੇ ਵਾਇਰਸ, ਮੈਟਰੋ ਮਿਲਕ, ਕਰਤਾਰ ਵਾਲਵਜ਼, ਜਗਤਜੀਤ ਇੰਡਸਟਰੀਜ਼, ਸਾਵੀ ਇੰਟਰਨੈਸ਼ਨਲ, ਨਿਊਏਜ ਆਟੋਜ਼, ਫੂਡਕੋਸਟ ਅਤੇ ਐਲਪੀਯੂ ਨੇ ਇਸ ਈਵੈਂਟ ਵਿੱਚ ਡੀਬੀਏ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ