ਅੱਜ-ਨਾਮਾ
ਚੜ੍ਹਿਆ ਜਿਨ੍ਹਾਂ ਨੂੰ ਚੌਧਰ ਦਾ ਚਾਅ ਮੀਆਂ,
ਗਲੀਉ-ਗਲੀ ਗੇੜਾ ਰਹੇ ਉਹ ਲਾ ਮੀਆਂ।
ਕਿਸੇ ਵੱਲ ਸਾਂਝ ਦੀ ਯਾਦ ਕਰਾਉਣ ਜਾਂਦੇ,
ਕਈਆਂ ਨੂੰ ਬੋਤਲ ਉਹ ਰਹੇ ਪੁਚਾ ਮੀਆਂ।
ਅੜੇ-ਥੁੜੇ ਲਈ ਪੈਸੇ ਦਾ ਕਰਨ ਵਾਅਦਾ,
ਪਹਿਲਾਂ ਵੋਟਾਂ ਉਹ ਕਹਿਣ ਭੁਗਤਾ ਮੀਆਂ।
ਸਰਪੰਚੀ ਛੋਟੀ ਰਿਆਸਤ ਦੇ ਰਾਜ ਵਰਗੀ,
ਜਿਸ ਦੇ ਵਾਸਤੇ ਲੱਗਣ ਪਏ ਦਾਅ ਮੀਆਂ।
ਅਜੇ ਤੱਕ ਪਿੰਡਾਂ ਦੀ ਚੌਧਰ ਦੀ ਗੱਲ ਚੱਲੀ,
ਮਗਰੋਂ ਸ਼ਹਿਰ ਦਾ ਨੰਬਰ ਵੀ ਆਊ ਮੀਆਂ।
ਪੁੱਜੀ ਪਿੰਡਾਂ ਦੀ ਲਾਗਤ ਕਈ ਲੱਖ ਤੀਕਰ,
ਸ਼ਹਿਰਾਂ ਦੀ ਸ਼ਰਤ ਕਰੋੜਾਂ ਨੂੰ ਜਾਊ ਮੀਆਂ।
ਤੀਸ ਮਾਰ ਖਾਂ
29 ਸਤੰਬਰ, 2024