ਅੱਜ-ਨਾਮਾ
ਚੋਣਾਂ, ਚੋਣਾਂ, ਬੱਸ ਚੋਣਾਂ ਦਾ ਰਹੇ ਚੱਕਰ,
ਫਿਰ ਤੋਂ ਚੋਣ ਹੈ ਮਿੱਤਰੋ ਆਉਣ ਵਾਲੀ।
ਪਾਰਲੀਮੈਂਟ ਲਈ ਚੁਣੇ ਵਿਧਾਇਕ ਚਾਰੇ,
ਸਰਕਾਰ ਓਥੇ ਆ ਚੋਣ ਕਰਾਉਣ ਵਾਲੀ।
ਅਕਾਲੀ ਪਾਰਟੀ ਅੱਗੇ ਕਈ ਔਕੜਾਂ ਈ,
ਕਾਬੂ ਜਾਪਦੀ ਅਜੇ ਨਹੀਂ ਪਾਉਣ ਵਾਲੀ।
ਕਾਂਗਰਸ, ਭਾਜਪਾ ਦੋਵੇਂ ਹੀ ਦਾਅ ਉੱਤੇ,
ਪਾਰਟੀ ਆਪ ਹੈ ਦਾਅ ਲੜਾਉਣ ਵਾਲੀ।
ਕਿਹੜਾ ਜਿੱਤਦਾ ਤੇ ਜਾਊ ਹਾਰ ਕਿਹੜਾ,
ਇਹ ਤਾਂ ਜਾਣ ਲਉ ਵੱਖਰੀ ਗੱਲ ਬੇਲੀ।
ਲੱਗਣਾ ਜ਼ਾਬਤਾ, ਕੰਮ ਫਿਰ ਰੁਕ ਜਾਣੇ,
ਇਹਦਾ ਜਾਪਦਾ ਕੋਈ ਨਹੀਂ ਹੱਲ ਬੇਲੀ।
ਤੀਸ ਮਾਰ ਖਾਂ
26 ਜੁਲਾਈ, 2024