Saturday, December 21, 2024
spot_img
spot_img
spot_img

ਚੈਨ ਨਾਲ ਨਹੀਂ ਬਹਿਣਾ ਨਾ ਬਹਿਣ ਦੇਣਾ, ਏਸੇ ਸੋਚ ਨਾਲ ਚੱਲੇ ਪਿਆ ਪਾਕਿ ਮੀਆਂ

ਅੱਜ-ਨਾਮਾ

ਚੈਨ ਨਾਲ ਨਹੀਂ ਬਹਿਣਾ ਨਾ ਬਹਿਣ ਦੇਣਾ,
ਏਸੇ ਸੋਚ ਨਾਲ ਚੱਲੇ ਪਿਆ ਪਾਕਿ ਮੀਆਂ।

ਦੱਬੇ ਮੁਰਦੇ ਪਿਆ ਫੋਲਦਾ ਵਕਤ ਪਾ ਕੇ,
ਪੁਰਾਣੀ ਫੋਲਦਾ ਜਿਵੇਂ ਉਹ ਡਾਕ ਮੀਆਂ।

ਲਿਆ ਉਸ ਕੱਢ ਕਿੱਸਾ ਜੂਨਾਗੜ੍ਹ ਵਾਲਾ,
ਲੱਗਿਆ ਬਣਨ ਹੈ ਪਾਕਿ ਚਲਾਕ ਮੀਆਂ।

ਦੱਬੀ ਸਵਾਹ ਪਈ ਫੋਲਿਆਂ ਮਿਲੂਗਾ ਕੀ,
ਜਿਹੜੀ ਸੜੀ ਤਾਂ ਹੋਈ ਆ ਖਾਕ ਮੀਆਂ।

ਲਾਵੇ ਤਾਣ ਜਿਹੜਾ ਪਾਕਿ ਚੁਸਤੀਆਂ`ਤੇ,
ਸੁਲੱਖਣੇ ਕੰਮ ਨੂੰ ਉਹੀ ਜੇ ਲਾਏ ਮੀਆਂ।

ਕਰੇ ਹੱਲ ਮਸਲੇ, ਜਿਹੜੇ ਵੀ ਹੋ ਸਕਦੇ,
ਖੈਰਾਤਾਂ ਮੰਗਣ ਵਿਦੇਸ਼ ਨਾ ਜਾਏ ਮੀਆਂ।

ਤੀਸ ਮਾਰ ਖਾਂ
7 ਸਤੰਬਰ, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ