Sunday, January 12, 2025
spot_img
spot_img
spot_img
spot_img

ਚਿੱਠੀ ਭਾਰਤ ਨੇ ਪਾਕਿ ਨੂੰ ਲਿਖੀ ਕਰੜੀ, ਪਾਣੀ ਸਮਝੌਤੇ ਦੀ ਛੇੜੀ ਆ ਗੱਲ ਬੇਲੀ

ਅੱਜ-ਨਾਮਾ

ਚਿੱਠੀ ਭਾਰਤ ਨੇ ਪਾਕਿ ਨੂੰ ਲਿਖੀ ਕਰੜੀ,
ਪਾਣੀ ਸਮਝੌਤੇ ਦੀ ਛੇੜੀ ਆ ਗੱਲ ਬੇਲੀ।

ਕੀਤਾ ਪਹਿਲਾ ਸਮਝੌਤਾ ਨਾ ਠੀਕ ਸੀਗਾ,
ਜਿਹੜਾ ਹਾਲੇ ਤੱਕ ਰਿਹਾ ਏ ਚੱਲ ਬੇਲੀ।

ਆਪਣੀ ਪੂਰੀ ਨਾ ਹੁੰਦੀ ਪਈ ਲੋੜ ਸਾਡੀ,
ਛੱਡੀਏ ਕਿਸ ਤਰ੍ਹਾਂ ਪਾਕਿ ਦੇ ਵੱਲ ਬੇਲੀ।

ਲਾ ਕੇ ਮੀਟਿੰਗ ਤੇ ਫੇਰ ਪੜਚੋਲ ਕਰੀਏ,
ਕੁਝ ਕੁਝ ਔਕੜ ਦੇ ਕੱਢੀਏ ਹੱਲ ਬੇਲੀ।

ਸੁਖਾਲਾ ਮੰਨਣ ਨਾ ਕਦੀ ਹੈ ਪਾਕਿ ਲੱਗਾ,
ਸੋਚਣਾ ਕਹੂ, ਉਹ ਗੱਲ ਟਰਕਾਊ ਬੇਲੀ।

ਢੁੱਚਰ ਨਵੀਂ ਜਿਹੀ ਅੱਗਿਉਂ ਡਾਹੂ ਬੇਲੀ,
ਬਾਤ ਅਣਸੋਚੀ ਕੋਈ ਆ ਸੁਣਾਊ ਬੇਲੀ।

ਤੀਸ ਮਾਰ ਖਾਂ
20 ਸਤੰਬਰ, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ