Sunday, October 6, 2024
spot_img
spot_img
spot_img
spot_img
spot_img

ਗਦਰੀ ਬਾਬਿਆਂ ਨੂੰ ਸਮੱਰਪਿਤ ਇੰਡੋ ਯੂ. ਐਸ. ਹੈਰੀਟੇਜ਼ ਫਰਿਜ਼ਨੋ ਵੱਲੋ ਮਨਾਇਆ ਗਿਆ ਪੰਜਾਬੀ ਚੇਤਨਾ ਦਿਹਾੜਾ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਜੁਲਾਈ 17, 2024:

ਫਰਿਜਨੋ ਦੀ ਗਦਰੀ ਬਾਬਿਆਂ ਨੂੰ ਸਮੱਰਪਿਤ ਜਥੇਬੰਦੀ  ਇੰਡੋ ਯੂ. ਐਸ. ਹੈਰੀਟੇਜ਼ ਵੱਲੋ ਇੱਕ ਸੈਮੀਨਰ “ਪੰਜਾਬੀ ਚੇਤਨਾ ਦਿਹਾੜਾ” ਪੰਜਾਬੀ ਮਾਂ ਬੋਲੀ ਦੀ ਸਾਂਭ ਸੰਭਾਲ ਅਤੇ ਪ੍ਰਫੁਲਤਾ ਲਈ ਸਥਾਨਿਕ ਇੰਡੀਆ ਓਵਨ ਰੈਸਟੋਰੈਂਟ ਵਿੱਖੇ ਕਰਵਾਇਆ ਗਿਆ।

ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀਆ ਨੇ ਪਹੁੰਚਕੇ ਬੁਲਾਰਿਆ ਦੇ ਵਿਚਾਰ ਸੁਣੇ, ਅਤੇ ਬਾਅਦ ਵਿੱਚ ਸੰਸਥਾ ਦੇ ਕਨਵੀਨਰ ਸਾਧੂ ਸਿੰਘ ਸੰਘਾ ਦਾ ਤੀਸਰਾ ਨਾਵਲ “ਗਰੀਨ ਕਾਰਡ” ਅਤੇ ਸ਼ਾਇਰ ਰਣਜੀਤ ਗਿੱਲ ਦਾ ਕਾਵਿ ਸੰਗ੍ਰਹਿ “ਮਿੱਟੀ ਦਾ ਮੋਹ” ਲੋਕ ਅਰਪਣ ਕੀਤੇ ਗਏ।

ਪ੍ਰੋਗ੍ਰਾਮ ਦੇ ਅਖੀਰ ਵਿੱਚ ਕਵੀ ਦਰਬਾਰ ਹੋਇਆ ਅਤੇ ਗਾਇਕੀ ਦਾ ਦੌਰ ਚੱਲਿਆ। ਸਟੇਜ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਸ਼ਾਇਰਾਨਾਂ ਅੰਦਾਜ਼ ਵਿੱਚ ਸਭ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ।

ਉਪਰੰਤ ਯਮਲੇ ਜੱਟ ਦੇ ਸ਼ਗਿਰਦ ਰਾਜ ਬਰਾੜ ਨੇ ਪੰਜਾਬੀ ਬੋਲੀ ਨੂੰ ਸਮਰਪਿਤ ਗੀਤ ਨਾਲ ਪ੍ਰੋਗਰਾਮ ਨੂੰ ਅੱਗੇ ਤੋਰਿਆ। ਸ਼ਾਇਰ ਹਰਜਿੰਦਰ ਕੰਗ ਨੇ ਪੰਜਾਬੀ ਮਾਂ ਬੋਲੀ ਤੇ ਪਰਚਾ ਪੜ੍ਹਿਆ।

ਉਹਨਾਂ  ਪੰਜਾਬੀ ਦੇ ਪ੍ਰਸਾਰ ਲਈ ਹੋ ਰਹੇ ਉਪਰਾਲਿਆਂ ਤੇ ਝਾਤ ਪਵਾਈ। ਇਸ ਮੌਕੇ ਕਹਾਣੀਕਾਰ ਕਰਮ ਸਿੰਘ ਮਾਨ ਨੇ ਵਿਸ਼ੇਸ਼ ਤੌਰ ਤੇ ਸਾਧੂ ਸਿੰਘ ਸੰਘਾ ਦੇ ਨਾਵਲ ਗ੍ਰੀਨ ਕਾਰਡ ਤੇ ਪਰਚਾ ਪੜ੍ਹਿਆ।

ਸ਼ਾਇਰ ਹਰਜਿੰਦਰ ਕੰਗ ਨੇ ਸਾਧੂ ਸਿੰਘ ਸੰਘਾ ਦੇ ਨਾਵਲ ਬਾਰੇ ਗੱਲ ਕਰਦਿਆਂ ਕਿਹਾ ਕਿ ਲੇਖਕ ਓਹੀ ਕਾਮਯਾਬ ਹੁੰਦਾ ਜੋ ਪਾਠਕ ਨੂੰ ਉਂਗਲ ਫੜਕੇ ਨਾਲ ਤੋਰਨ ਦੀ ਸਮਰੱਥਾ ਰੱਖਦਾ ਹੋਵੇ।

ਪ੍ਰਿੰਸੀਪਲ ਦਲਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਬੋਲੀ ਨਹੀ ਮਰਦੀ, ਪਰ ਪੰਜਾਬੀ ਮਰ ਰਿਹਾ। ਡਾ. ਅਰਜਨ ਸਿੰਘ ਜੋਸ਼ਨ ਨੇ ਰਣਜੀਤ ਗਿੱਲ ਦੇ ਕਾਵਿ ਸੰਗ੍ਰਹਿ ਮਿੱਟੀ ਦਾ ਮੋਹ ਸਬੰਧੀ ਬੋਲਦਿਆਂ ਕਿਹਾ ਕਿ ਸ਼ਾਇਰ ਰਣਜੀਤ ਗਿੱਲ ਪੁਰਾਤਨ ਤੇ ਅਜੋਕੀ ਸ਼ਾਇਰੀ ਦਾ ਐਸਾ ਸ਼ਾਇਰ ਹੈ, ਜਿਸ ਦੀਆਂ ਕਵਿਤਾਵਾ ਵਿੱਚੋਂ ਇਨਕਲਾਬੀ ਅਤੇ ਮਿੱਟੀ ਪ੍ਰਤੀ ਮੋਹ ਡੁੱਲ਼ ਡੁੱਲ਼ ਪੈਂਦਾ ਹੈ।

ਸੰਸਥਾ ਦੇ ਸੈਕਟਰੀ ਹੈਰੀ ਮਾਨ ਨੇ ਸੰਖੇਪ ਵਿੱਚ ਦੋਵੇਂ ਕਿਤਾਬਾਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਸਾਧੂ ਸਿੰਘ ਸੰਘਾ ਅਤੇ ਸ਼ਾਇਰ ਰਣਜੀਤ ਗਿੱਲ ਨੇ ਵੀ ਆਪਣੇ ਬੋਲ਼ਾ ਨਾਲ ਹਾਜ਼ਰੀਨ ਨੂੰ ਕੀਲਿਆ।

ਸ਼੍ਰੋਮਣੀ ਕਮੇਟੀ ਮੈਂਬਰ ਸ. ਜੁਗਰਾਜ ਸਿੰਘ ਦੌਧਰ ਨੇ ਮਾਂ ਬੋਲੀ ਵਿੱਚ ਘਸੋੜੇ ਜਾ ਰਹੇ ਹਿੰਦੀ ਭਾਸ਼ਾ ਦੇ ਸ਼ਬਦਾਂ ਤੇ ਚਿੰਤਾ ਜ਼ਾਹਰ ਕੀਤੀ। ਮਹਿੰਦਰ ਸਿੰਘ ਸੰਧਾਵਾਲੀਆ ਅਤੇ ਸੁਰਿੰਦਰ ਮੰਡਾਲੀ  ਨੇ ਪੰਜਾਬੀ ਮਾਂ ਬੋਲੀ ਵਿੱਚ ਆ ਰਹੇ ਨਿਘਾਰ ਅਤੇ ਇਸ  ਦੇ ਪ੍ਰਸਾਰ ਸਬੰਧੀ ਲੇਖਾ ਜੋਖਾ ਕੀਤਾ।

ਹੋਰ ਬੋਲਣ ਵਾਲੇ ਬੁਲਾਰਿਆ ਵਿੱਚ ਸਕੂਲ ਟਰੱਸਟੀ ਨੈਂਣਦੀਪ ਸਿੰਘ ਚੰਨ, ਪ੍ਰੋ. ਗੁਰਮਿੰਦਰ ਸਿੰਘ ਸੰਘਾ, ਰਜਿੰਦਰ ਸਿੰਘ ਆਦਿ ਨੇ ਆਪਣੇ ਵਿਚਾਰ ਰੱਖੇ।ਦੋਵੇਂ ਪੁਸਤਕਾਂ ਵਿਸ਼ਵ ਪੰਜਾਬੀ ਸਹਿਤ ਅਕਾਦਮੀ ਵੱਲੋਂ ਰਲੀਜ਼ ਕੀਤੀਆਂ ਗਈਆਂ ।

ਇਸ ਮੌਕੇ ਇੰਡੋ ਯੂ. ਐਸ. ਹੈਰੀਟੇਜ ਫਰਿਜਨੋ ਦੇ ਸਮੂੰਹ ਮੈਂਬਰ ਮਜੂਦ ਰਹੇ। ਇਸ ਮੌਕੇ ਪੰਜਾਬੀ ਭਾਈਚਾਰੇ ਦੀਆਂ ਸਿਰਕੱਢ ਸਖਸ਼ੀਅਤਾਂ ਪ੍ਰੋ. ਗੁਰਮਿੰਦਰ ਸਿੰਘ ਸੰਘਾ, ਨੈਂਣਦੀਪ ਸਿੰਘ ਚੰਨ ਅਤੇ ਸ਼ਾਇਰ ਹਰਜਿੰਦਰ ਕੰਗ ਨੂੰ ਉਹਨਾਂ ਦੀਆਂ ਸੇਵਾਵਾਂ ਬਦਲੇ ਸੰਸਥਾ ਵੱਲੋਂ ਸਨਮਾਨ ਚਿੰਨ ਦੇਕੇ ਸਨਮਾਨਿਆ ਗਿਆ।

ਕਵੀ ਦਰਬਾਰ ਦੀ ਸ਼ੁਰੂਆਤ ਸ਼ਾਇਰ ਰਣਜੀਤ ਗਿੱਲ (ਜੱਗਾ ਸਧਾਰ) ਨੇ ਪੰਜਾਬੀ ਮਾਂ ਬੋਲੀ ਨੂੰ ਸਮੱਰਪਿਤ ਸ਼ੇਅਰਾਂ ਨਾਲ ਕੀਤੀ। ਸ਼ਾਇਰ ਸੁੱਖੀ ਧਾਲੀਵਾਲ ਨੇ ਆਪਣੇ ਸ਼ੇਅਰਾਂ ਅਤੇ ਕਵਿਤਾਵਾਂ ਨਾਲ ਹਾਜ਼ਰੀ ਭਰੀ।

ਕੁੰਦਨ ਸਿੰਘ ਧਾਮੀ ਨੇ ਹਾਸਰਸ ਕਵਿਤਾ ਪੜੀ। ਸਾਧੂ ਸਿੰਘ ਸੰਘਾ ਨੇ ਇਨਕਲਾਬੀ ਕਵਿਤਾ “ਅਜ਼ਾਦੀ” ਪੜਕੇ ਵਾਹ ਵਾਹ ਖੱਟੀ।

ਉਪਰੰਤ ਗਾਇਕੀ ਦੇ ਦੌਰ ਵਿੱਚ ਗਾਇਕ ਜੀ. ਐਸ. ਪੀਟਰ, ਪੱਪੀ ਭਦੌੜ, ਕਮਲਜੀਤ ਬੈਨੀਪਾਲ, ਅਤੇ ਗੁਰਦੀਪ ਕੁੱਸਾ ਨੇ ਆਪਣੇ ਗੀਤਾਂ ਨਾਲ ਐਸਾ ਸਮਾਂ ਬੰਨ੍ਹਿਆਂ ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ