Tuesday, January 7, 2025
spot_img
spot_img
spot_img
spot_img

ਖਾਨ ਇਮਰਾਨ ਦੀ ਜਾਨ ਕੁਝ ਹੋਈ ਸੌਖੀ, ਕਹਿੰਦੇ ਕੇਸ ਗਿਆ ਇੱਕ ਹੈ ਮੁੱਕ ਮੀਆਂ

ਅੱਜ-ਨਾਮਾ

ਖਾਨ ਇਮਰਾਨ ਦੀ ਜਾਨ ਕੁਝ ਹੋਈ ਸੌਖੀ,
ਕਹਿੰਦੇ ਕੇਸ ਗਿਆ ਇੱਕ ਹੈ ਮੁੱਕ ਮੀਆਂ।

ਕੁਝ ਤਾਂ ਪਹਿਲਾਂ ਅਦਾਲਤ ਸੀ ਰੱਦ ਕੀਤੇ,
ਇਹ ਵੀ ਦਿੱਤਾ ਅਦਾਲਤ ਨੇ ਚੁੱਕ ਮੀਆਂ।

ਧੜਾ-ਧੜ ਜਿਨ੍ਹਾਂ ਸੀ ਕੇਸ ਬਣਵਾਏ ਡਾਢੇ,
ਉਂਗਲੀਆਂ ਅੱਜ ਰਹੇ ਹੋਣਗੇ ਟੁੱਕ ਮੀਆਂ।

ਬਣਵਾਏ ਕੇਸ ਜਦ ਹੋਈ ਸਭ ਰੱਦ ਜਾਂਦੇ,
ਬਣਦਾ ਜਾਂਦਾ ਫਿਰ ਖਾਨ ਦਾ ਠੁੱਕ ਮੀਆਂ।

ਆਇਆ ਬਾਹਰ ਇਮਰਾਨ ਤਾਂ ਪਾਊ ਖੌਰੂ,
ਕਈਆਂ ਧਿਰਾਂ ਦੀ ਨੀਂਦਰ ਉਡਾਊ ਮੀਆਂ।

ਜਿਹੜੀ ਜੇਲ੍ਹ ਵਿੱਚ ਉਨ੍ਹਾਂ ਨੇ ਡੱਕਿਆ ਸੀ,
ਉਹਦਾ ਉਨ੍ਹਾਂ ਨੂੰ ਦਰਸ਼ਨ ਕਰਾਊ ਮੀਆਂ।

-ਤੀਸ ਮਾਰ ਖਾਂ
14 ਜੁਲਾਈ, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ