Wednesday, January 15, 2025
spot_img
spot_img
spot_img
spot_img

ਖ਼ਾਲਸਾ ਕਾਲਜ ਵੈਟਰਨਰੀ ਨੇ ਕੈਨੇਡਾ ਦੇ ਨਿਆਗਰਾ ਪੈਟ ਹਸਪਤਾਲ ਨਾਲ ਕੀਤਾ ਸਮਝੌਤਾ

ਯੈੱਸ ਪੰਜਾਬ
ਅੰਮ੍ਰਿਤਸਰ, 8 ਅਗਸਤ, 2024

ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਕੈਨੇਡਾ ਦੇ ਓਨਟਾਰੀਓ ਦੀ ਇਕ ਪ੍ਰਸਿੱਧ ਪ੍ਰਾਈਵੇਟ ਸੰਸਥਾ ਨਿਆਗਰਾ ਪੇਟ ਹਸਪਤਾਲ ਨਾਲ ਤਿੰਨ ਸਾਲਾਂ ਲਈ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਹਨ। ਇਸ ਸਮਝੌਤੇ ਤਹਿਤ ਪਾਲਤੂ ਜਾਨਵਰਾਂ ਦੀ ਦੇਖਭਾਲ, ਸੁਧਰੇ ਅਭਿਆਸ ਸਾਂਝੇ ਕੀਤੇ ਜਾਣਗੇ ਅਤੇ ਦੋਵਾਂ ਦੇਸ਼ਾਂ ਦੇ ਵਿੱਦਿਅਕ ਸਰੋਤਾਂ ਤੋਂ ਇਲਾਵਾ ਵੈਟਰਨਰੀ ਵਿਗਿਆਨ ’ਚ ਸਾਂਝੀਆਂ ਚੁਣੌਤੀਆਂ ਲਈ ਨਵੀਨਤਾਕਾਰੀ ਹੱਲਾਂ ਦੇ ਵਿਕਾਸ ਵੱਲ ਅਗਵਾਈ ਕਰਨ ’ਚ ਸਫ਼ਲਤਾ ਹਾਸਲ ਹੋਵੇਗੀ।

ਇਸ ਸਬੰਧੀ ਡਾ. ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਐੱਮ. ਓ. ਯੂ. ਦੀ ਹਸਤਾਖਰ ਕਰਨ ਦੀ ਰਸਮ ਨਿਆਗਰਾ ਪੇਟ ਹਸਪਤਾਲ ਦੀ ਮੈਨੇਜਰ ਮ੍ਰਿਦੁਲਾ ਵਰਮਾ ਅਤੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ. ਕੇ. ਨਾਗਪਾਲ ਦੁਆਰਾ ਨਿਭਾਈ ਗਈ।

ਉਨ੍ਹਾਂ ਕਿਹਾ ਕਿ ਇਹ ਅੰਤਰਰਾਸ਼ਟਰੀ ਭਾਈਵਾਲੀ ਵਿੱਦਿਅਕ ਅਤੇ ਖੋਜ ਦੇ ਵਧੇ ਹੋਏ ਮੌਕਿਆਂ ਸਮੇਤ ਬਹੁਤ ਸਾਰੇ ਲਾਭ ਉਪਲਬੱਧ ਕਰਵਾਏਗੀ। ਡਾ. ਵਰਮਾ ਨੇ ਕਿਹਾ ਕਿ ਵਿਦਿਆਰਥੀ ਅਤੇ ਅਧਿਆਪਕ ਸਰਹੱਦਾਂ ਦੇ ਪਾਰ ਹੋ ਰਹੇ ਖੋਜ ਅਧਿਐਨ ਦੀ ਪਹੁੰਚ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਸਹਿਯੋਗ ਅਕਾਦਮਿਕ ਗਿਆਨ ਅਤੇ ਵੈਟਰਨਰੀ ਦੇਖਭਾਲ ’ਚ ਵਿਹਾਰਕ ਉਪਯੋਗ ਦੇ ਵਿਚਕਾਰ ਵਿਸ਼ਵ ਪੱਧਰ ’ਤੇ ਪਾੜੇ ਨੂੰ ਵੀ ਪੂਰਾ ਕਰੇਗਾ।

ਉਨ੍ਹਾਂ ਨੇ ਸਮਝੌਤੇ ਨੂੰ ਵੈਟਰਨਰੀ ਵਿਗਿਆਨ ਅਤੇ ਪਾਲਤੂ ਜਾਨਵਰਾਂ ਦੀ ਦੇਖਭਾਲ ਨੂੰ ਅਗਾਂਹ ਵਧਾਉਣ ਦੇ ਯਤਨਾਂ ’ਚ ਇਕ ਮਹੱਤਵਪੂਰਨ ਮੀਲ ਪੱਥਰ ਦੱਸਿਆ। ਉਨ੍ਹਾਂ ਕਿਹਾ ਕਿ ਉਕਤ ਅੰਤਰਰਾਸ਼ਟਰੀ ਸਹਿਯੋਗ ਵੈਟਰਨਰੀ ਭਾਈਚਾਰੇ ਅਤੇ ਜਾਨਵਰਾਂ ਦੇ ਮਾਲਕਾਂ ’ਤੇ ਸਕਾਰਾਤਮਕ ਪ੍ਰਭਾਵ ਉਜਾਗਰ ਕਰੇਗਾ।

ਇਸ ਸਾਂਝੇਦਾਰੀ ਦਾ ਉਦੇਸ਼ ਜਾਗਰੂਕਤਾ, ਅਧਿਆਪਨ ਅਤੇ ਖੋਜ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਕੇ ਦੋਵਾਂ ਸੰਸਥਾਵਾਂ ਵਿਚਕਾਰ ਆਪਸੀ ਤਾਲਮੇਲ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਕਾਲਜ ਇਸ ਸਹਿਯੋਗ ਦੇ ਸ਼ਾਨਦਾਰ ਨਤੀਜਿਆਂ ਸਦਕਾ ਵੈਟਰਨਰੀ ਵਿਗਿਆਨ ਦੇ ਖੇਤਰ ’ਚ ਤਰੱਕੀਆਂ ਨੂੰ ਛੂਹੇਗਾ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ