ਅੱਜ-ਨਾਮਾ
ਕੰਗਨਾ ਬੋਲਣ ਤੋਂ ਪੁੱਠਾ ਨਾ ਫੇਰ ਰਹਿੰਦੀ,
ਕੰਟਰੋਲ ਅੰਦਰ ਨਹੀਂ ਰੱਖੇ ਜ਼ਬਾਨ ਭਾਈ।
ਕਰਦੇ ਈ ਲੋਕ ਵਿਰੋਧ ਤਾਂ ਫਿਕਰ ਨਾਹੀਂ,
ਇਸ ਵਿੱਚ ਸੋਚਦੀ ਹੁੰਦੀ ਆ ਸ਼ਾਨ ਭਾਈ।
ਰਾਜਨੀਤੀ ਦਾ ਜਾਣ ਲਿਆ ਦਾਅ ਇਹਨੂੰ,
ਮੱਚਦਾ ਰਹਿੰਦਾ ਤੇ ਮੱਚੇ ਘਮਸਾਨ ਭਾਈ।
ਉਹਦੇ ਵਾਂਗਰ ਕਈ ਹੋਰ ਪਏ ਏਸ ਲੀਹੇ,
ਪੁੱਠੇ ਕੁਝ ਲੱਗੇ ਉਹ ਦੇਣ ਬਿਆਨ ਭਾਈ।
ਸੁਣੀਂਦਾ ਕਦੇ ਕਿ ਆਖ ਰਹੇ ਸਭ ਲੀਡਰ,
ਸਿਆਸਤ ਨੀਂਵੇਂ ਨੂੰ ਜਾਂਵਦੀ ਤੁਰੀ ਭਾਈ।
ਸਭ ਤੋਂ ਭਾਰੀ ਗਿਰਾਵਟ ਆ ਆਈ ਓਥੇ,
ਜਿੱਥੇ ਕਹਿੰਦੇ ਸਿਆਸਤ ਦੀ ਧੁਰੀ ਭਾਈ।
ਤੀਸ ਮਾਰ ਖਾਂ
1 ਅਗਸਤ, 2024