Sunday, December 22, 2024
spot_img
spot_img
spot_img

ਕਾਰਗਿਲ ਜੰਗ ਦੀ ਪਾਕਿ ਸੀ ਬਾਤ ਕੀਤੀ, ਆਪਣੀ ਫੌਜ ਦਾ ਮੰਨ ਲਿਆ ਰੋਲ ਮੀਆਂ

ਅੱਜ-ਨਾਮਾ

ਕਾਰਗਿਲ ਜੰਗ ਦੀ ਪਾਕਿ ਸੀ ਬਾਤ ਕੀਤੀ,
ਆਪਣੀ ਫੌਜ ਦਾ ਮੰਨ ਲਿਆ ਰੋਲ ਮੀਆਂ।

ਇਸੇ ਈ ਰੋਲ ਤੋਂ ਮੁੱਕਰਦੇ ਰਹੇ ਕਾਹਤੋਂ,
ਕੀਤੀ ਘੁੰਡੀ ਉਹ ਅਸਲ ਹੈ ਗੋਲ ਮੀਆਂ।

ਪੁੱਤਰ ਜੀਹਨਾਂ ਦੇ ਜੰਗ ਵਿੱਚ ਗਏ ਮਾਰੇ,
ਖਬਰ-ਕਬਰ ਕਈ ਰਹੇ ਨੇ ਫੋਲ ਮੀਆਂ।

ਡੁੱਬ-ਡੁੱਬ ਚਾਹੀਦਾ ਮਰਨ ਕਮਾਂਡਰਾਂ ਨੂੰ,
ਆਈ ਹੁੰਦੀ ਕੁਝ ਸ਼ਰਮ ਜੇ ਕੋਲ ਮੀਆਂ।

ਬੇਗਾਨੇ ਪੁੱਤਾਂ ਦੀ ਦਿੱਤੀ ਹੈ ਬਲੀ ਜੀਹਨਾਂ,
ਚਿਰ ਤੱਕ ਰੱਖੀ ਹਕੀਕਤ ਹੈ ਰੋਕ ਮੀਆਂ।

ਤੁਰੇ ਬੇਸ਼ਰਮ ਜੇ ਮੰਨਣ ਪ੍ਰਵਾਹ ਕੋਈ ਨਾ,
ਲਾਹਨਤਾਂ ਪਾਉਣਗੇ ਦੇਸ਼ ਦੇ ਲੋਕ ਮੀਆਂ।

ਤੀਸ ਮਾਰ ਖਾਂ
9 ਸਤੰਬਰ, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ