ਅੱਜ-ਨਾਮਾ
ਕਮੇਟੀ ਸ਼੍ਰੋਮਣੀ ਨੇ ਕਰ ਕੇ ਅੱਜ ਮੀਟਿੰਗ,
ਕਰ ਲਿਆ ਮੋਰਚਾ ਇੱਕ ਆ ਸਰ ਭਾਈ।
ਚੱਲਦਾ ਰਿਹਾ ਕੋਈ ਜਿੱਦਾਂ ਦੀ ਚਾਲ ਹੋਵੇ,
ਰੰਗ ਦੀ ਦੁੱਕੀ ਆ ਚੁੱਕ ਲਈ ਸਰ ਭਾਈ।
ਭੇਜਿਆ ਜਾਣਾ ਬੱਸ ਕਿਸੇ ਨੂੰ ਘਰ ਭਾਈ,
ਕਿਸੇ ਦਾ ਚੁੱਪ ਰਹਿ ਕੇ ਜਾਊ ਸਰ ਭਾਈ।
ਉੱਚਾ ਬੋਲ ਰਿਹਾ ਕੋਈ ਨਾ ਰਹਿਣ ਦੇਣਾ,
ਰੱਖਾਂਗੇ ਉਹੀ ਜਿਹੜੇ ਆਖਣ ਸਰ ਭਾਈ।
ਮਰਜ਼ੀ ਇੱਕੋ ਦੇ ਨਾਲ ਗਿਆ ਬੱਝ ਭਾਈ,
ਸਾਰਾ ਸਿਆਸੀ ਤੇ ਧਰਮ ਦਾ ਪੱਖ ਭਾਈ।
ਰਹਿੰਦੀ ਰੀਤ ਨਹੀਂ ਰਹੇ ਇਤਹਾਸ ਭਾਵੇਂ,
ਹੱਕ ਮਰਜ਼ੀਆਂ ਦਾ ਲਿਆ ਹੈ ਰੱਖ ਭਾਈ।
-ਤੀਸ ਮਾਰ ਖਾਂ
Dec 20, 2024