Friday, October 18, 2024
spot_img
spot_img

ਇਹੋ ਜਿਹੇ ਯਾਰ ਸੁਖਬੀਰ ਨੇ ਨਾਲ ਰੱਖੇ, ਇੱਜ਼ਤ ਕਿਸੇ ਦੀ ਕਦੀ ਨਾ ਕਰਨ ਭਾਈ

ਅੱਜ-ਨਾਮਾ

ਇਹੋ ਜਿਹੇ ਯਾਰ ਸੁਖਬੀਰ ਨੇ ਨਾਲ ਰੱਖੇ,
ਇੱਜ਼ਤ ਕਿਸੇ ਦੀ ਕਦੀ ਨਾ ਕਰਨ ਭਾਈ।

ਪਲ-ਪਲ ਮੀਡੀਏ ਵੱਲ ਧਿਆਨ ਰਹਿੰਦਾ,
ਵਿਵਾਦ ਨਵਾਂ ਹੀ ਸਿਰਜ ਕੇ ਧਰਨ ਭਾਈ।

ਭਲਕੇ ਪਤਾ ਨਹੀਂ ਇਨ੍ਹਾਂ ਨੇ ਕੀ ਕਹਿਣਾ,
ਨੇੜਲੇ ਸੱਜਣ ਵੀ ਏਸ ਤੋਂ ਡਰਨ ਭਾਈ।

ਚੁੱਪ ਰਹਿਣ ਵੀ ਇਨ੍ਹਾਂ ਨੇ ਸਿੱਖਿਆ ਨਹੀਂ,
ਹਿੱਲਦੀ ਜੀਭ ਜਾਂਦੀ ਫਰਨ-ਫਰਨ ਭਾਈ।

ਫਸਿਆ ਪਹਿਲਾਂ ਸੁਖਬੀਰ ਹੈ ਬੜਾ ਔਖਾ,
ਮੁਸ਼ਕਲ ਓਸ ਦੀ ਹੋਰ ਵਧਾਉਣਗੇ ਇਹ।

ਦਾਅਵੇ ਮਦਦ ਦੇ ਕਰਨਗੇ ਯਾਰ ਉਸ ਦੇ,
ਕੰਡੇ ਰਾਹਾਂ ਵਿੱਚ ਹੋਰ ਵਿਛਾਉਣਗੇ ਇਹ।

ਤੀਸ ਮਾਰ ਖਾਂ
14 ਅਕਤੂਬਰ, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ