Sunday, December 22, 2024
spot_img
spot_img
spot_img

ਆਦਿੱਤਿਆਨਾਥ ਨਾ ਅੜੀ ਤੋਂ ਹਟੇ ਪਿੱਛੇ, ਹੁਕਮ ਸਖਤ ਜਿਹੇ ਕਰੀ-ਕਰਾਈ ਜਾਂਦਾ

ਅੱਜ-ਨਾਮਾ

ਆਦਿੱਤਿਆਨਾਥ ਨਾ ਅੜੀ ਤੋਂ ਹਟੇ ਪਿੱਛੇ,
ਹੁਕਮ ਸਖਤ ਜਿਹੇ ਕਰੀ-ਕਰਾਈ ਜਾਂਦਾ।

ਨੌਕਰ-ਮਾਲਕ ਦੇ ਲਿਖੋ ਨਾਂਅ ਬੋਰਡਾਂ `ਤੇ,
ਏਦਾਂ ਦੇ ਹੁਕਮ ਛੱਡ ਸਾਹ ਸੁਕਾਈ ਜਾਂਦਾ।

ਦਿੱਸਣਾ ਧਰਮ ਦਾ ਫਰਕ ਆ ਬੋਰਡਾਂ`ਤੇ,
ਮੁੱਦਾ ਲੋਕਾਂ ਦੀ ਸਮਝ ਸਭ ਆਈ ਜਾਂਦਾ।

ਸੁੱਖਾਂ ਨਾਲ ਵੱਸਦੇ ਲੋਕ ਨਾ ਰਹਿਣ ਦਿੰਦਾ,
ਫਾਸਲਾ ਧਰਮ ਦੇ ਫਰਕ ਦਾ ਪਾਈ ਜਾਂਦਾ।

ਅਦਾਲਤੀ ਹੁਕਮ ਦੀ ਬਾਤ ਵੀ ਸੋਚਦਾ ਨਾ,
ਨਿਯਮ-ਕਾਨੂੰਨਾਂ ਤੋਂ ਪਾਸੇ ਵੀ ਜਾਏ ਯੋਗੀ।

ਜਿਹੜੀ ਸੋਚ ਜਿਹੀ ਚਿਰਾਂ ਦੀ ਸਿਰ ਅੰਦਰ,
ਅਮਲ ਤਾਂ ਉਹਦੇ ਹੀ ਕਰੇ-ਕਰਾਏ ਯੋਗੀ।

ਤੀਸ ਮਾਰ ਖਾਂ
25 ਸਤੰਬਰ, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ