ਅੱਜ-ਨਾਮਾ
ਅੰਮ੍ਰਿਤਸਰ ਵੱਲ ਲੀਡਰ ਕਈ ਜਾਣ ਦੌੜੇ,
ਪਹੁੰਚਦੇ ਪੇਸ਼ ਸਫਾਈ ਇਹ ਕਰਨ ਭਾਈ।
ਰਾਜ-ਦਰਬਾਰ ਦਾ ਜਦੋਂ ਬਨਵਾਸ ਹੋਇਆ,
ਬਾਹਲਾ ਹੈ ਆਗੂਆਂ ਨੂੰ ਔਖਾ ਜਰਨ ਭਾਈ।
ਅਗਲੀ ਚੋਣ ਦੀ ਨਦੀ ਆ ਚੜ੍ਹੀ ਆਉਂਦੀ,
ਛੱਲਾਂ ਉਹਦੀਆਂ ਨਾਲ ਸਾਰੇ ਡਰਨ ਭਾਈ।
ਪੰਜ ਕੁ ਸਾਲ ਬਨਵਾਸ ਵੀ ਵਧ ਗਿਆ ਤਾਂ,
ਇਹੋ ਸੋਚ ਕੇ ਹਾਉਕਾ ਜਿਹਾ ਭਰਨ ਭਾਈ।
ਚੜ੍ਹਤ ਇਨ੍ਹਾਂ ਦੀ ਜਦੋਂ ਸੀ ਸਿਖਰ ਛੋਂਹਦੀ,
ਖਲਕਤ ਲਈਉ ਸੀ ਸਮਝ ਗੁਲਾਮ ਭਾਈ।
ਖਾਲਕ-ਖਲਕ ਫਿਰ ਓਦੋਂ ਸੀ ਯਾਦ ਆਏ,
ਜਦੋਂ ਦੋਪਹਿਰ ਮਗਰੋਂ ਆਈ ਸ਼ਾਮ ਭਾਈ।
ਤੀਸ ਮਾਰ ਖਾਂ
10 ਸਤੰਬਰ, 2024