Saturday, January 11, 2025
spot_img
spot_img
spot_img
spot_img

ਅਮਰੀਕਾ ਵਿਚ ਸਭ ਤੋਂ ਲੰਮੀ ਉਮਰ ਵਾਲੀ 115 ਸਾਲਾ ਔਰਤ ਦੀ ਹੋਈ ਮੌਤ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਕਤੂਬਰ 28, 2024:

ਹਿਊਸਟਨ ਵਾਸੀ ਐਲਿਜ਼ਾਬੈਥ ਫਰਾਂਸਿਸ ਦੀ 115 ਸਾਲ ਦੀ ਉਮਰ ਵਿਚ ਮੌਤ ਹੋ ਜਾਣ ਦੀ  ਖਬਰ ਹੈ।

ਫਰਾਂਸਿਸ ਜਿਸ ਨੂੰ ”ਕੁਈਨ ਐਲਿਜ਼ਾਬੈਥ ਆਫ ਹਿਊਸਟਨ” ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਅਮਰੀਕਾ ਵਿਚ ਸਭ ਤੋਂ ਵਧ ਲੰਮੀ ਉਮਰ ਜੀਣ ਵਾਲੀ ਔਰਤ ਬਣ ਗਈ ਹੈ ਤੇ ਵਿਸ਼ਵ ਉਹ ਤੀਸਰੀ ਔਰਤ ਹੋ ਜਿਸ ਨੇ ਸਭ ਤੋਂ ਵਧ ਲੰਮੀ ਉਮਰ ਹੰਢਾਈ ਹੈ।

ਫਰਾਂਸਿਸ 1909 ਵਿਚ ਸੇਂਟ ਮੈਰੀ ਪੈਰਿਸ਼, ਲੋਇਸਿਆਨਾ ਵਿਚ ਪੈਦਾ ਹੋਈ ਸੀ। ਉਸ ਨੇ ਆਪਣੀ ਜਿੰਦਗੀ ਵਿਚ 20 ਰਾਸ਼ਟਰਪਤੀ ਚੋਣਾਂ ਤੇ ਦੋਨੋਂ ਵਿਸ਼ਵ ਯੁੱਧ ਵੇਖੇ।

ਇਸ ਸਾਲ ਆਪਣੇ 115 ਵੇਂ ਜਨਮ ਦਿਨ ‘ਤੇ ਉਸ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਨਾਂ ਦੀ ਪਤਨੀ ਮਿਸ਼ੈਲ ਓਬਾਮਾ ਵੱਲੋਂ ਲਿਖਿਆ ਪੱਤਰ ਮਿਲਿਆ ਸੀ ਜਿਸ ਵਿਚ ਉਸ ਵੱਲੋਂ ਸਮਾਜ ਵਿਚ ਪਾਏ ਯੋਗਦਾਨ ਤੇ ਉਸ ਦੇ ਜੀਵਨ ਇਤਿਹਾਸ ਦੀ ਪ੍ਰਸੰਸਾ ਕੀਤੀ ਗਈ ਸੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ