29.1 C
Delhi
Sunday, April 28, 2024
spot_img
spot_img

ਵਿਜੀਲੈਂਸ ਨੇ ਸ਼ਰਨਜੀਤ ਸਿੰਘ ਢਿੱਲੋਂ ਤੋਂ 7 ਘੰਟੇ ਕੀਤੀ ਪੁੱਛ ਗਿੱਛ, ਅਕਾਲੀ ਨੇਤਾ ਨੇ ਗੁਰਿੰਦਰ ਸਿੰਘ ਦੇ ਬਿਆਨ ਤੇ ਦਸਤਖ਼ਤਾਂ ਬਾਰੇ ਆਖ਼ੀ ਵੱਡੀ ਗੱਲ

ਯੈੱਸ ਪੰਜਾਬ
ਮੋਹਾਲੀ, 2 ਦਸੰਬਰ, 2022:
ਪੰਜਾਬ ਵਿਜੀਲੈਂਸ ਬਿਓਰੋ ਨੇ ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਸ: ਸ਼ਰਨਜੀਤ ਸਿੰਘ ਢਿੱਲੋਂ ਤੋਂ ਅੱਜ ਬਹੁ-ਕਰੋੜੀ ਸਿੰਜਾਈ ਘੋਟਾਲੇ ਦੇ ਸੰਬੰਧ ਵਿੱਚ 7 ਘੰਟੇ ਪੁੱਛ ਗਿੱਛ ਕੀਤੀ।

ਵਿਜੀਲੈਂਸ ਬਿਓਰੋ ਦੇ ਸਾਹਮਣੇ ਪੇਸ਼ ਹੋਣ ਮਗਰੋਂ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਸ: ਢਿੱਲੋਂ ਨੇ ਕਿਹਾ ਕਿ ਵਿਜੀਲੈਂਸ ਨੇ ਜੋ ਵੀ ਪੁੱਛਿਆ ਉਹਨਾਂ ਨੇ ਸਾਰੇ ਜਵਾਬ ਸਹੀ ਸਹੀ ਦਿੱਤੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਕੇਵਲ ਵਿਜੀਲੈਂਸ ਬਿਓਰੋ ਤੋਂ ਹੀ ਨਹੀਂ, ਉਨ੍ਹਾਂ ਨੂੰ ਅਦਾਲਤ ਤੋਂ ਵੀ ਇਨਸਾਫ਼ ਮਿਲੇਗਾ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।

ਉਹਨਾਂ ਨੇ ਆਖ਼ਿਆ ਕਿ ਕਾਂਗਰਸ ਸਰਕਾਰ ਨੇ ਸਿਆਸੀ ਰੰਜਿਸ਼ ਤਹਿਤ ਉਨ੍ਹਾਂ ਦੇ ਖਿਲਾਫ਼ ਇਹ ਕੇਸ ਦਰਜ ਕੀਤਾ ਸੀ ਅਤੇ ਉਨ੍ਹਾਂ ਨੂੰ ਤਸੱਲੀ ਹੈ ਕਿ ਵਿਜੀਲੈਂਸ ਨੇ ਜੋ ਵੀ ਸਵਾਲ ਪੁੱਛੇ ਉਨ੍ਹਾਂ ਨੇ ਸਹੀ ਸਹੀ ਜਵਾਬ ਦਿੱਤੇ ਹਨ।

ਸ: ਢਿੱਲੋਂ ਨੇ ਕਿਹਾ ਕਿ ਕੇਸ 1000 ਕਰੋੜ ਦਾ ਦੱਸਿਆ ਜਾਂਦਾ ਹੈ ਪਰ ਚਲਾਨ ਪੇਸ਼ ਕਰਨ ਲੱਗਿਆਂ 100 ਕਰੋੜ ਦਾ ਹੀ ਚਲਾਨ ਪੇਸ਼ ਕੀਤਾ ਜਾਂਦਾ ਹੈ।

ਉਹਨਾਂ ਨੇ ਠੇਕੇਦਾਰ ਗੁਰਿੰਦਰ ਸਿੰਘ ਵੱਲੋਂ ਦਿੱਤੇ ਬਿਆਨ ਵਿੱਚ ਆਪਣਾ ਜ਼ਿਕਰ ਆਉਣ ’ਤੇ ਕਿਹਾ ਕਿ ‘ਗੁਰਿੰਦਰ ਸਿੰਘ ਦੀ ਸਟੇਟਮੈਂਟ ਬੋਗਸ ਹੈ।’ ਉਹਨਾਂ ਕਿਹਾ ਕਿ ‘ਚਰਚਾ ਚੱਲ ਪਈ ਹੈ ਕਿ ਬਿਆਨ ਉੱਤੇ ਉਸਦੇ ਦਸਤਖ਼ਤ ਹੀ ਗ਼ਲਤ ਹਨ।’

ਉਨ੍ਹਾਂ ਆਪਣੇ ਆਪ ਨੂੰ ਇਸ ਮਾਮਲੇ ਵਿੱਚ ਪਾਕ-ਸਾਫ਼ ਦੱਸਦਿਆਂ ਕਿਹਾ ਕਿ ਜਿਹੜੇ ਬੰਦੇ ਨੇ ਜੋ ਕੀਤਾ ਹੈ, ਉਹ ਜੇਲ੍ਹ ਵਿੱਚ ਬੈਠਾ ਹੈ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION