ਯੈੱਸ ਪੰਜਾਬ
ਪਠਾਨਕੋਟ, 10 ਜੁਲਾਈ, 2022:
ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਈਦ ਦੇ ਪਵਿੱਤਰ ਦਿਹਾੜੇ ਤੇ ਪਿੰਡ ਕੋਟਲੀ ਮੁਗਲਾਂ ਅਤੇ ਪਠਾਨਕੋਟ ਪਹੁੰਚ ਕੇ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਵਾਦਾਂ ਦਿੱਤੀਆਂ।
ਜਿਕਰਯੋਗ ਹੈ ਕਿ ਅੱਜ ਈਦ ਦਾ ਪਵਿੱਤਰ ਦਿਹਾੜਾ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਖੇਤਰਾਂ ਅੰਦਰ ਮੁਸਲਮਾਨ ਭਾਈਚਾਰੇ ਵੱਲੋਂ ਮਨਾਇਆ ਗਿਆ । ਜਿਸ ਅਧੀਨ ਅੱਜ ਸਵੇਰੇ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਪਿੰਡ ਕੋਟਲੀ ਮੁਗਲਾਂ ਵਿਖੇ ਪਹੁੰਚੇ ਅਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਮਿਲ ਕੇ ਈਦ ਦੀ ਮੁਬਾਰਕਵਾਦ ਦਿੱਤੀ, ਇਸ ਤੋਂ ਬਾਅਦ ਉਹ ਸਿਟੀ ਪਠਾਨਕੋਟ ਵਿਖੇ ਪਹੁੰਚ ਕੇ ਈਦ ਦੀ ਨਮਾਜ ਵਿੱਚ ਵੀ ਸਾਮਲ ਹੋਏ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅੱਜ ਸਮੂੱਚੇ ਸੰਸਾਰ ਅੰਦਰ ਈਦ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਕੋਟਲੀ ਮੁਗਲਾਂ ਵਿਖੇ ਸਥਿਤ ਮਸਜਿਦ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਬਹੁਤ ਵੱਡੀ ਸੰਖਿਆ ਅੰਦਰ ਈਦ ਦੀ ਨਮਾਜ ਅਦਾ ਕਰਨ ਪਹੁੰਚੇ ਹਨ ਇਨ੍ਹਾਂ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਈਦ ਮੁਬਾਰਕ ਅਤੇ ਮੈਂ ਆਸ ਕਰਦਾ ਹਾਂ ਕਿ ਈਦ ਦਾ ਪਵਿੱਤਰ ਦਿਹਾੜਾ ਸਾਡੀ ਸਾਰਿਆਂ ਦੀ ਜਿੰਦਗੀ ਅੰਦਰ ਖੁਸੀਆਂ ਲੈ ਕੇ ਆਵੇ।
ਉਨ੍ਹਾਂ ਕਿਹਾ ਕਿ ਤਿਉਹਾਰ ਸਾਡੇ ਸੱਭਿਆਚਾਰ ਦਾ ਸਾਡੀ ਜਿੰਦਗੀ ਦਾ ਮੂਲ ਅੰਗ ਨੇ ਅਤੇ ਸਾਨੂੰ ਸਾਰਿਆਂ ਨੂੰ ਇਹ ਤਿਉਹਾਰ ਰੱਲ ਮਿਲ ਕੇ ਮਨਾਉਂਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਤਿਉਹਾਰ ਪਿਆਰ ਅਤੇ ਸਾਂਤੀ ਦਾ ਸੰਦੇਸ ਦਿੰਦੇ ਹਨ ਅਤੇ ਮਨੁੱਖ ਨੂੰ ਚਾਹੀਦਾ ਹੈ ਕਿ ਸਾਰੇ ਤਿਉਹਾਰ ਇਕੱਠੇ ਰੱਲ ਮਿਲ ਕੇ ਮਨਾਉਂਣ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ