34.1 C
Delhi
Saturday, April 27, 2024
spot_img
spot_img

ਪਟਿਆਲਾ ਪੁਲਿਸ ਨੇ 24 ਘੰਟਿਆਂ ਵਿੱਚ ਟਰੇਸ ਕੀਤੀ 17 ਲੱਖ ਰੁਪਏ ਦੀ ਬੈਂਕ ਡਕੈਤੀ, 4 ਦੋਸ਼ੀ ਗ੍ਰਿਫ਼ਤਾਰ: ਐੱਸ.ਐੱਸ.ਪੀ. ਵਰੁਣ ਸ਼ਰਮਾ

ਯੈੱਸ ਪੰਜਾਬ
ਪਟਿਆਲਾ, ਨਵੰਬਰ 29, 2022:
ਵਰੁਣ ਸ਼ਰਮਾ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਮਿਤੀ 28.11.2022 ਨੂੰ ਘਨੋਰ ਯੂ.ਕੋ. ਬੈਂਕ ਵਿੱਚੋੋ 17 ਲੱਖ ਰੁਪਏ ਦੀ ਹੋਈ ਡਕੈਤੀ ਦੀ ਵਾਰਦਾਤ ਨੂੰ ਪਟਿਆਲਾ ਪੁਲਿਸ ਵੱਲੋ ਮਹਿਜ 24 ਘੰਟਿਆ ਅੰਦਰ ਹੀ ਟਰੇਸ ਕਰਦੇ ਹੋਏ ਵਾਰਦਾਤ ਵਿੱਚ ਸ਼ਾਮਲ 04 ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ।

ਜਿੰਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਰਘਵੀਰ ਸਿੰਘ ਪੀ.ਪੀ.ਐਸ,ਉਪ ਕਪਤਾਨ ਪੁਲਿਸ ਘਨੋਰ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ,ਪੀ.ਪੀ.ਐਸ, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਇੰਸਪੈਕਟਰ ਸਾਹਿਬ ਸਿੰਘ ਮੁੱਖ ਅਫਸਰ ਥਾਣਾ ਘਨੋਰ ਦੀ ਟੀਮ ਗਠਿਤ ਕੀਤੀ ਗਈ ਸੀ।ਜਿੰਨ੍ਹਾਂ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਇਸ ਵਾਰਦਾਤ ਵਿੱਚ ਸ਼ਾਮਲ 04 ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋ ਬੈਂਕ ਵਿੱਚੋ ਲੁੱਟੀ ਗਈ 17 ਲੱਖ ਰੁਪਏ ਦੀ ਨਗਦੀ ਅਤੇ ਅਸਲਾ ਵਗੈਰਾ ਬਰਾਮਦ ਕੀਤਾ ਗਿਆ ਹੈ।

ਘਟਨਾ ਦਾ ਵੇਰਵਾ :— ਅਮਿਤ ਥੰਮਨ ਵਾਸੀ ਸੰਨੀ ਇੰਨਕਲੈਵ ਦੇਵੀਗੜ੍ਹ ਰੋਡ ਪਟਿਆਲਾ (ਯੂ.ਕੋੋ ਬੈਂਕ ਮਨੈਜਰ ਘਨੋਰ) ਨੇ ਇਤਲਾਹ ਦਿੱਤੀ ਕਿ ਮਿਤੀ 28.11.2022 ਨੂੰ ਵਕਤ ਕਰੀਬ 03.35 ਪੀ.ਐਮ ਪਰ ਇਕ ਨਾਮਲੂਮ ਵਿਅਕਤੀ ਜਿਸ ਨੇ ਰੁਮਾਲ ਨਾਲ ਮੁੰਹ ਬੰਨਿਆ ਹੋਇਆ ਸੀ, ਬੈਂਕ ਅੰਦਰ ਆ ਕੇ ਕੈਸ਼ ਜਮਾ ਕਰਾਉਣ ਦਾ ਸਮਾਂ ਪੁੱਛਕੇ ਵਾਪਸ ਚਲਾ ਗਿਆ ਅਤੇ 2—3 ਮਿੰਟਾ ਬਾਅਦ ਉਹ ਆਪਣੇ ਨਾਲ 02 ਹੋਰ ਨਾਮਲੂਮ ਸਾਥੀਆਂ ਸਮੇਤ ਬੈਕ ਅੰਦਰ ਦਾਖਲ ਹੋਇਆ ਅਤੇ ਗੰਨ ਪੁਆਇੰਟ ਪਰ ਕੈਸ਼ੀਅਰ ਅਤੇ ਹੋਰ ਕਰਮਚਾਰੀਆਂ ਦੇ ਹੱਥ ਖੜੇ ਕਰਵਾਕੇ ਕੈਸ਼ੀਅਰ ਪਾਸ ਪਈ ਕਰੀਬ 17 ਲੱਖ ਰੂਪੈ ਦੀ ਨਗਦੀ, ਸੀ.ਸੀ.ਟੀ.ਵੀ ਕੈਮਰੇ ਦਾ ਡੀ.ਵੀ.ਆਰ ਅਤੇ ਬੈਕ ਵਿੱਚ ਆਏ ਗਾਹਕ ਨਰੇਸ਼ ਕੁਮਾਰ ਦਾ ਬੈਂਕ ਦੇ ਬਾਹਰ ਖੜਾ ਬੁਲਟ ਮੋਟਰਸਾਇਲ ਨੰਬਰੀ ਸ਼ਨੑ11ਣਨੑ5759 ਲੈ ਕੇ ਮੋਕਾ ਤੋ ਫਰਾਰ ਹੋ ਗਏ ਸਨ।ਜਿਸ ਸਬੰਧੀ ਮੁਕੱਦਮਾ ਨੰਬਰ 157 ਮਿਤੀ 28.11.2022 ਅ/ਧ 392,379ਏ,379ਬੀ, ਹਿੰ:ਦਿੰ: 25 ਅਸਲਾ ਐਕਟ ਥਾਣਾ ਘਨੋਰ ਦਰਜ ਕੀਤਾ ਗਿਆ।

ਗ੍ਰਿਫਤਾਰੀ ਅਤੇ ਬਰਾਮਦਗੀ : ਇਸ ਵਾਰਦਾਤ ਨੂੰ ਟਰੇਸ ਕਰਨ ਹਿੱਤ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਦੋਸੀ 1) ਅਮਨਦੀਪ ਸਿੰਘ ਸਰਪੰਚ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਹਫਿਜਾਬਾਦ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ 2) ਦਿਲਪ੍ਰੀਤ ਸਿੰਘ ਉਰਫ ਭਾਨਾ ਪੁੱਤਰ ਅਮਰੀਕ ਸਿੰਘ ਵਾਸੀ ਬਾਲਸੰਡਾ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ 3) ਪ੍ਰਭਦਿਆਲ ਸਿੰਘ ਨਿੱਕੂ ਪੁੱਤਰ ਘੀਸਾ ਰਾਮ ਵਾਸੀਆਨ ਬਾਲਸੰਡਾ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ 4) ਨਰਿੰਦਰ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਪਿੰਡ ਬਲਰਾਮਪੁਰ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ ਨੂੰ ਮਿਤੀ 29.11.2022 ਨੂੰ ਦਿਲਪ੍ਰੀਤ ਸਿੰਘ ਭਾਨਾ ਦੇ ਖੇਤ ਵਾਲੀ ਮੋਟਰ ਪਿੰਡ ਬਾਲਸੰਡਾ ਤੋ ਗ੍ਰਿਫਤਾਰ ਕੀਤਾ ਗਿਆ ਹੈ।

ਜਿੰਨ੍ਹਾ ਦੇ ਕਬਜਾ ਵਿੱਚੋੋ ਯੂ.ਕੋ. ਬੈਕ ਘਨੋਰ ਤੋ ਲੁੱਟੀ ਹੋਈ 17 ਲੱਖ ਰੂਪੈੇ ਦੀ ਰਕਮ ਅਤੇ ਵਾਰਦਾਤ ਵਿੱਚ ਵਰਤੀ ਹੋਈ ਸਵਿਫਟ ਕਾਰ ਅਤੇ ਇਕ ਰਾਈਫਲ 12 ਬੋਰ (2 ਰੋਦ) (ਜੋ ਬਂੈਕ ਦੀ ਲੁੱਟ ਦੋਰਾਨ ਥਾਣਾ ਖਮਾਣੋ ਦੇ ਏਰੀਆ ਵਿਚੋਂ ਖੋਹੀ ਸੀ), 02 ਖਪਰੇ ਅਤੇ 01 ਕਿਰਚ ਬਰਾਮਦ ਕੀਤੀ ਗਈ ਹੈ।

ਅਪਰਾਧਿਕ ਪਿਛੋਕੜ ਅਤੇ ਵਾਰਦਾਤਾਂ ਦਾ ਵੇਰਵਾ :—ਜਿੰਨ੍ਹਾ ਨੇ ਅੱਗੇ ਸੰਖੇਪ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਾਰਦਾਤ ਦਾ ਮਾਸਟਰ ਮਾਇੰਡ ਅਮਨਦੀਪ ਸਿੰਘ ਸਰਪੰਚ ਹੈ, ਇੰਨ੍ਹਾ ਸਾਰੇ ਦੋਸੀਆਨ ਦਾ ਅਪਰਾਧਿਕ ਪਿਛੋਕੜ ਹੈ, ਜਿੰਨ੍ਹਾ ਪਰ ਪਹਿਲਾ ਵੀ ਕਤਲ, ਲੁੱਟ ਖੋਹ ਅਤੇ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ।ਜਿੰਨ੍ਹਾ ਵਿੱਚ ਇਹ ਗ੍ਰਿਫਤਾਰ ਹੋਕਰ ਜੇਲ ਵੀ ਜਾ ਚੁੱਕੇ ਹਨ।

ਅਮਨਦੀਪ ਸਿੰਘ ਸਰਪੰਚ ਦੇ ਖਿਲਾਫ ਅੱਧੀ ਦਰਜਨ ਦੇ ਕਰੀਬ ਮੁਕੱਦਮੇ ਜਿਲ੍ਹਾ ਰੂਪਨਗਰ ਦੇ ਥਾਣਾ ਚਮਕੋਰ ਸਾਹਿਬ ਵਿਖੇ ਦਰਜ ਹਨ।ਦਿਲਪ੍ਰੀਤ ਸਿੰਘ ਭਾਨਾ ਦੇ ਖਿਲਾਫ ਵੀ ਕਤਲ ਕੇਸ ਦਰਜ ਹੈ ਜੋ ਕਿ ਸਾਲ 2017—18 ਵਿੱਚ ਰੋਪੜ ਜੇਲ ਵਿੱਚ ਰਿਹਾ ਹੈ ਅਤੇ ਨਰਿੰਦਰ ਸਿੰਘ ਦੇ ਖਿਲਾਫ ਇਕ ਮੁਕੱਦਮਾ ਦਰਜ ਹੈ।ਅਮਨਦੀਪ ਸਿੰਘ ਸਰਪੰਚ ਜੋ ਕਿ ਸੰਘੋਲ ਅਤੇ ਘਨੋਰ ਬੈਂਕ ਡਕੈਤੀ ਦਾ ਮਾਸਟਰ ਮਾਇੰਡ ਹੈ ਇਸਦੇ 2 ਸਾਥੀਆਂ ਨੂੰ ਕੁਝ ਸਮਾਂ ਪਹਿਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋ ਬਾਅਦ ਇਸਨੇ ਦਿਲਪ੍ਰੀਤ ਸਿੰਘ ਭਾਨਾ ਨਾਲ ਮਿਲਕ ਆਪਣਾ ਨਵਾਂ ਗੈਂਗ ਲੁੱਟਖੋਹ ਕਰਨ ਲਈ ਤਿਆਰ ਕਰ ਲਿਆ ਸੀ।ਅਮਨਦੀਪ ਸਿੰਘ ਪਿੰਡ ਹਫਿਜਾਬਾਦ ਜਿਲ੍ਹਾ ਰੂਪਨਗਰ ਦਾ ਮੋਜੂਦਾ ਸਰਪੰਚ ਵੀ ਹੈ।

ਮਿਤੀ 10.11.2022 ਨੂੰ ਗੰਨ ਪੁਆਇੰਟ ਪਰ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸਘੋਲ ਵਿਖੇ ਛਨਜ਼ ਬੈਕ ਵਿਚੋਂ 5 ਲੱਖ ਰੂਪੈ ਦੀ ਡਕੈਤੀ ਕੀਤੀ ਸੀ ਅਤੇ ਬੈਕ ਗਾਰਡ ਦੇ ਸੱਟਾ ਮਾਰਕੇ ਦੀ 12 ਬੋਰ ਰਾਇਫਲ ਵੀ ਖੋਹਕੇ ਲੈ ਗਏ ਸੀ ਜਿਸ ਸਬੰਧੀ ਮੁਕੱਦਮਾ ਨੰਬਰ 145 ਮਿਤੀ 10.11.2022 ਅ/ਧ 392 ਹਿੰ:ਦਿੰ: 25 ਅਸਲਾ ਐਕਟ ਥਾਣਾ ਖਮਾਣੋ ਜਿਲ੍ਹਾ ਫ:ਗ:ਸ ਦਰਜ ਹੈ।

ਮਿਤੀ 18.11.2022 ਨੂੰ ਪਿਸਟਲ ਪੁਆਇੰਟ ਪਰ ਪਿੰਡ ਦੁੱਮਣਾ ਥਾਣਾ ਮੋਰਿੰਡਾ ਜਿਲ੍ਹਾ ਰੂਪਨਗਰ ਦੇੇ ਡਾਕਖਾਨੇ ਵਿੱਚੋ (ਲੇਡੀ ਪੋਸਟਮਾਸਟਰ) ਪਾਸੋਂ 25000 ਰੂਪੈ ਦੀ ਖੋਹ ਕੀਤੀ ਸੀ ਇਸ ਸਬੰਧੀ ਮੁਕੱਦਮਾ ਨੰਬਰ 57 ਮਿਤੀ 18.11.2022 ਅ/ਧ 392,506 ਹਿੰ:ਦਿੰ: 25 ਅਸਲਾ ਐਕਟ ਥਾਣਾ ਮੋਰਿੰਡਾ ਜਿਲ੍ਹਾ ਰੂਪਨਗਰ ਦਰਜ ਹੈ।

ਮਿਤੀ 28.11.2022 ਨੂੰ ਯੂ.ਕੋ. ਬੈਕ ਘਨੋਰ ਵਿੱਚੋ ਗੰਨ ਪੁਆਇਟ ਪਰ ਬੈਕ ਵਿੱਚੋ 17 ਲੱਖ ਰੂਪੈ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਸਬੰਧੀ ਮੁਕੱਦਮਾ ਨੰਬਰ 157 ਮਿਤੀ 28.11.2022 ਅ/ਧ 392,379ਏ, 379ਬੀ, ਹਿੰ:ਦਿੰ: 25 ਅਸਲਾ ਐਕਟ ਥਾਣਾ ਘਨੋਰ ਜਿਲ੍ਹਾ ਪਟਿਆਲਾ ਦਰਜ ਹੈ ਇੰਨ੍ਹਾ ਪਾਸੋਂ ਹੋਰ ਵਾਰਦਾਤਾਂ ਬਾਰੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ।

ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਉਪਰੋਕਤ ਬੈਕ ਡਕੈਤੀ ਵਿੱਚ ਸਾਮਲ ਦੋਸੀਆਨ ਅਮਨਦੀਪ ਸਿੰਘ ਸਰਪੰਚ, ਦਿਲਪ੍ਰੀਤ ਸਿੰਘ ਭਾਨਾ, ਪ੍ਰਭਦਿਆਲ ਸਿੰਘ ਨਿੱਕੂ ਅਤੇ ਨਰਿੰਦਰ ਸਿੰਘ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਜਿੰਨ੍ਹਾ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION