44 C
Delhi
Monday, May 20, 2024
spot_img
spot_img

‘ਪੱਕੇ ਇਨਸਾਫ਼ ਮੋਰਚੇ’ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਬਰਗਾੜੀ ਮੋਰਚਾ ਦੀਆਂ ਮੰਗਾਂ ਨੂੰ ਲੈ ਕੇ ਰੋਸ ਮਾਰਚ 26 ਜਨਵਰੀ ਨੂੰ

‘Pakka Insaaf Morcha’ to hold protest march on Janu 26 in support of demand of release of Bandi Singhs

ਯੈੱਸ ਪੰਜਾਬ
ਮੋਹਾਲੀ 16 ਜਨਵਰੀ, 2023:
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ਼, ਬੰਦੀ ਸਿੰਘਾਂ ਦੀ ਰਿਹਾਈ ਅਤੇ ਬਰਗਾੜ੍ਹੀ ਮੋਰਚੇ ਦੀਆਂ ਹੱਕੀ ਮੰਗਾਂ ਨੂੰ ਲੈਕੇ ਮੋਹਾਲੀ ਚੰਡੀਗੜ ਬਾਰਡਰ ਉਤੇ ਲੱਗੇ ” ਪੱਕੇ ਇਨਸਾਫ਼ ਮੋਰਚੇ ” ਵਲੋਂ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮੌਕੇ ਇਕ ਵਿਸ਼ਾਲ ਰੋਸ ਮਾਰਚ ਕਢਿਆ ਜਾਵੇਗਾ ।

ਪ੍ਰੈਸ ਕਾਨਫਰੰਸ ਵਿੱਚ ਬਾਪੂ ਗੁਰਚਰਨ ਸਿੰਘ, ਅਮਰ ਸਿੰਘ ਚਾਹਲ ਅਤੇ ਬਲਵਿੰਦਰ ਸਿੰਘ ਵਲੋਂ ਜ਼ਾਰੀ ਪ੍ਰੈਸ ਨੋਟ ਦਸਿਆ ਗਿਆ ਕਿ ਇਸ ਮੋਰਚੇ ਵਿਚ ਵੱਖ ਵੱਖ ਸਿੱਖ ਅਤੇ ਸਮਾਜਿਕ ਸੰਗਠਨ , ਸਿੱਖ ਸੰਪਰਦਾਵਾਂ , ਨਿਹੰਗ ਸਿੰਘ ਜਥੇਬੰਦੀਆਂ, ਕਿਸਾਨ – ਮਜ਼ਦੂਰ ਧਿਰਾਂ ਅਤੇ ਦੇਸ਼ – ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਡੇ ਕਾਫ਼ਲਿਆਂ ਦੇ ਰੂਪ ਵਿਚ ਪੁੱਜ ਰਹੀਆਂ ਹਨ । ਇਹ ਸਾਰੇ ਜਥੇਬੰਦਕ ਰੂਪ ਵਿਚ ਇਸ ਖਾਲਸਾਈ ” ਰੋਸ ਮਾਰਚ ” ਵਿਚ ਸ਼ਾਮਿਲ ਹੋਣਗੇ ।

ਇਹ ਰੋਸ ਮਾਰਚ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਦੇਸ਼ ਦੇ ਸਵਿਧਾਨ ਨੂੰ ਨਾ ਮੰਨ ਕੇ ਕੀਤੇ ਜਾ ਰਹੇ ਨਿਰਾਰਦਰ ਨੂੰ ਨੰਗਾ ਕਰਨ ਲਈ ਹੈ। ਦੇਸ਼ ਨੂੰ ਚਲਾ ਰਹੇ ਰਾਜਨੀਤਕ ਮਾਫ਼ੀਏ ਫਿਰਕਾਪ੍ਰਸਤ ਵੰਡ ਪਾਊ ਰਾਜਨੀਤੀ ਕਰਦੇ ਹਨ । ਸਿੱਖੀ ਵਿਚਾਰਧਾਰਾ ਇਸਦੇ ਉਲਟ ਖੜਦੀ ਹੈ । ਇਸੇ ਕਰਕੇ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕਰਨ ਦੇ ਬਾਵਜੂਦ ਦੇ ਇਹ ਲੋਟੂ ਰਾਜਸੀ ਧਿਰਾਂ ਆਪਣੇ ਹੀ ਦੇਸ਼ ਦੇ ਨਾਗਰਿਕਾਂ ਸਿੱਖ ਸਮੁਦਾਇ ਪ੍ਰਤੀ ਜ਼ਹਿਰੀਲਾ ਪ੍ਰਚਾਰ ਕਰਕੇ ਨਫ਼ਰਤੀ ਮਾਹੌਲ ਬਣਾਉਂਦੀਆਂ ਅਤੇ ਵਿਤਕਰੇ ਵਾਲੀ ਦਬਾਊ ਪਹੁੰਚ ਅਪਣਾਉਦੀਆਂ ਆ ਰਹੀਆਂ ਹਨ।

ਪੁੱਛਣਾ ਬਣਦਾ ਹੈ ਇਨ੍ਹਾਂ 7 ਸਾਲਾਂ ਤੋਂ ਸਿੱਖਾਂ ਦੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਦਾ ਇਨਸਾਫ਼ ਹੀ ਨਹੀਂ ਦਿੱਤਾ, ਬਲਕਿ ਦੋਸ਼ੀਆਂ ਦੀ ਪੁਸ਼ਤ ਪਨਾਹੀ ਕੀਤੀ ਅਤੇ ਅੱਜ ਤੱਕ ਕਰ ਰਹੇ ਹਨ । ਦੂਸਰਾ ਵਿਧਾਨ ਸਭਾ ਵਲੋਂ ਬਣਾਏ ਬੇਅਦਬੀਆਂ ਵਿਰੁੱਧ ਕਾਨੂੰਨ ਨੂੰ ਲਾਗੂ ਨਾ ਕਰਨਾ ਅਤੇ ਸਾਰੇ ਦੇਸ਼ ਵਿੱਚ ਉਮਰ ਕੈਦ ਦੀ ਸਜ਼ਾ 14 ਤੋਂ 16 ਸਾਲ ਹੁੰਦਿਆਂ ਸਿੱਖ ਕੈਦੀਆਂ ਨੂੰ 30 – 30 ਸਾਲਾਂ ਤੋਂ ਨਾ ਛੱਡਣਾ ਦਿਨ ਦੀਵੀਂ ਸਿੱਖ ਕੌਮ ਨਾ ਧਕਾ ਹੈ ਅਤੇ ਦੇਸ਼ ਦੇ ਸੰਵਿਧਾਨ ਦੀ ਧਾਰਨਾ ” ਸਾਰਿਆਂ ਲਈ ਇਕੋ ਜਿਹਾ ਕਾਨੂੰਨ ” ਦਾ ਮਖੌਲ ਉਡਾਉਣ ਵਾਲੀ ਗੱਲ ਹੈ ।

ਮੋਰਚੇ ਵਲੋਂ ਸਾਰੇ ਦੇਸ਼ ਵਾਸੀਆਂ ਨੂੰ ਸਿੱਖਾਂ ਨਾਲ ਹੋ ਰਹੇ ਇਸ ਜ਼ਬਰ ਵਿਰੁੱਧ ਸਾਥ ਦੇਣ ਦਾ ਸੱਦਾ ਦਿੱਤਾ ਜਾਂਦਾ ਹੈ । ਪ੍ਰੈਸ ਨੋਟ ਵਿੱਚ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਹਾਲੇ ਤਕ ਕਿਸੇ ਵੀ ਜ਼ਿੰਮੇਵਾਰ ਅਫ਼ਸਰ ਅਤੇ ਸਰਕਾਰੀ ਨੁਮਾਇੰਦੇ ਨੇ ਪੰਥਕ ਮਸਲਿਆਂ ਬਾਰੇ ਜਾਣਕਾਰੀ ਤਕ ਹਾਸਲ ਨਹੀਂ ਕੀਤੀ । ਇਹ ਰੋਸ ਮਾਰਚ ਪੰਜਾਬ ਤੇ ਕੇਂਦਰ ਸਰਕਾਰ ਨੂੰ ਉਸਦੀ ਸਵਿਧਾਨਕ ਅਤੇ ਦੇਸ਼ ਦੇ ਸਿੱਖ ਨਾਗਰਿਕਾਂ ਪ੍ਰਤੀ ਬੰਦੀ ਜ਼ਿੰਮੇਵਾਰੀ ਚੇਤੇ ਕਰਾਵੇਗਾ।

ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਵਾਲੇ ਬੁਲਾਰਿਆਂ ਵਿਚ ਬਲਵੰਤ ਸਿੰਘ ਬੀ ਕੇ ਯੂ , ਗਿਆਨੀ ਅਮਰਜੀਤ ਸਿੰਘ, ਕਰਨੈਲ ਸਿੰਘ ਪੰਜੋਲੀ, ਦਲਜੀਤ ਸਿੰਘ ਭੁੱਟਾ, ਮਾਸਟਰ ਬਨਵਾਰੀ ਲਾਲ, ਲਖਵੀਰ ਸਿੰਘ ਮਹਾਲਮ, ਗਿਆਨੀ ਸੁਰਿੰਦਰ ਪਾਲ ਸਿੰਘ , ਮੋਹਨ ਸਿੰਘ ਮਨਜੀਤ ਸਿੰਘ ਪਠਾਨਕੋਟ, ਅਤੇ ਵੱਖ ਵੱਖ ਗੁਰੂ ਘਰਾਂ ਅਤੇ ਪਿੰਡਾਂ ਵਿਚੋਂ ਸੰਗਤ ਕਾਫ਼ਲਿਆਂ ਦੇ ਰੂਪ ਵਿਚ ਪੁੱਜੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION