26.1 C
Delhi
Sunday, April 28, 2024
spot_img
spot_img

ਐੱਸ.ਡੀ.ਐਮ. ਰੋਹਿਣੀ ਵੱਲੋਂ ਸੈਕਟਰ 21 ਦੇ ਗੁਰਦੁਆਰਾ ਸਾਹਿਬ ਬਾਰੇ ਦਿੱਤੇ ਆਦੇਸ਼ਾਂ ’ਤੇ ਜੀ.ਕੇ. ਨੇ ਉਠਾਏ ਸਵਾਲ, ਇਤਰਾਜ਼ਯੋਗ ਹੁਕਮ ਵਾਪਸ ਲੈਣ ਦੀ ਮੰਗ

Manjit Singh GK demands withdrawal of SDM Rohini’s orders regarding Sector 21 Gurdwara

ਯੈੱਸ ਪੰਜਾਬ
ਨਵੀਂ ਦਿੱਲੀ, 20 ਦਸੰਬਰ, 2022 –
ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, 21 ਸੈਕਟਰ ਰੋਹਿਣੀ ਵਿਖੇ ਆਉਣ ਵਾਲੀ ਸੰਗਤਾਂ ਦੀ ਗਿਣਤੀ, ਖੁੱਲਣ ਦਾ ਸਮਾਂ ਅਤੇ ਅਵਾਜ਼ ‘ਤੇ ਪਾਬੰਦੀ ਸਬੰਧੀ ਸ਼ਹਿਜ਼ਾਦ ਆਲਮ, ਐਸ.ਡੀ.ਐਮ. ਰੋਹਿਣੀ ਨੇ ਇੱਕ ਆਦੇਸ਼ ਜਾਰੀ ਕੀਤਾ ਹੈ। ਜਿਸ ਨੂੰ ਲੈਕੇ ਹੁਣ ਸਿਆਸਤ ਭਖ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਆਦੇਸ਼ ਨੂੰ ਗਲਤ ਕਰਾਰ ਦਿੰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।

ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਜੀਕੇ ਨੇ ਦਿੱਲੀ ਦੇ ਉਪਰਾਜਪਾਲ ਅਤੇ ਮੁੱਖ ਮੰਤਰੀ ਨੂੰ ਇਸ ਪਾਸੇ ਧਿਆਨ ਦੇਣ ਦੀ ਮੰਗ ਕਰਦੇ ਹੋਏ ਹੈਰਾਨੀ ਜਤਾਈ ਕਿ ਐਸ.ਡੀ.ਐਮ. ਨੂੰ ਇਸ ਗੱਲ ਉਤੇ ਵੀ ਐਤਰਾਜ ਹੈ ਕਿ ਰਿਹਾਇਸ਼ੀ ਇਲਾਕੇ ‘ਚ ਗੁਰਦੁਆਰਾ ਸਾਹਿਬ ਕਿਉਂ ਬਣਿਆ ਹੈ। ਜੀਕੇ ਨੇ ਉਕਤ ਆਦੇਸ਼ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਐਸ.ਡੀ.ਐਮ. ਨੇ ਗੁਰਦੁਆਰਾ ਸਾਹਿਬ ‘ਚ ਇੱਕ ਸਮੇਂ ਵਿੱਚ 10 ਤੋਂ ਵੱਧ ਵਿਅਕਤੀਆਂ ਦਾ ਇਕੱਠ ਨਹੀਂ ਕਰਨ ਸ਼ਾਮ ਨੂੰ 7:15 ਤੋਂ 8:15 ਤੱਕ ਦੇ ਸੀਮਤ ਸਮੇਂ ਸੀਮਾ ਦੌਰਾਨ ਬਿਨਾਂ ਮਾਈਕ ਦੀ ਵਰਤੋਂ ਕੀਤੇ ਗੁਰਦੁਆਰਾ ਖੋਲ੍ਹਣ ਦਾ ਤੁਗਲਕੀ ਫਰਮਾਨ ਸੁਣਾਇਆ ਹੈ

। ਹਾਲਾਂਕਿ ਐਤਵਾਰ ਨੂੰ ਸਵੇਰੇ 6.45 ਤੋਂ 7.15 ਵਜੇ ਤੱਕ ਗੁਰਦੁਆਰਾ ਸਾਹਿਬ ਖੋਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਹਿਲਾ ਸ਼ਰਧਾਲੂਆਂ ਨੂੰ ਵੀਰਵਾਰ ਨੂੰ ਦੁਪਹਿਰ 3:30 ਵਜੇ ਤੋਂ ਸ਼ਾਮ 5:30 ਵਜੇ ਤੱਕ ਮਾਈਕ ਦੀ ਵਰਤੋਂ ਕੀਤੇ ਬਿਨਾਂ ਅਤੇ ਸ਼ੋਰ ਦੀ ਇਜਾਜ਼ਤ ਸੀਮਾ ਦੇ ਅੰਦਰ ਪਾਠ/ਕੀਰਤਨ ਕਰਨ ਦੀ ਇਜਾਜ਼ਤ ਮਿਲੀ ਹੈਂ। ਜਦਕਿ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੋਈ ਸਮਾਂ ਸੀਮਾ ਨਹੀਂ ਹੋਵੇਗੀ।

ਜੀਕੇ ਨੇ ਕਿਹਾ ਕਿ ਇਹ ਪਾਬੰਦੀ ਲਗਾਉਣ ਪਿੱਛੇ ਕਿਹੜੀ ਮਾਨਸਿਕਤਾ ਕੰਮ ਕਰ ਰਹੀ ਹੈ, ਸਮਝ ਤੋਂ ਬਾਹਰ ਹੈ। ਸੁਪਰੀਮ ਕੋਰਟ ਨੇ ਵੀ ਅਵਾਜ਼ ਦੇ ਸ਼ੋਰ ਦੀ ਸੀਮਾ ਤੈਅ ਕੀਤੀ ਹੋਈ ਹੈ। ਪਰ ਐਸ.ਡੀ.ਐਮ. ਦੇ ਆਦੇਸ਼ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈ। ਸਿਰਫ ਗੁਰਦੁਆਰਾ ਸਾਹਿਬ ਬਾਰੇ ਅਜਿਹਾ ਆਦੇਸ਼ ਦੇਣਾ ਕਿਤੇ ਨਾ ਕਿਤੇ ਬਾਕੀ ਧਰਮਾਂ ਦੇ ਸਥਾਨਾਂ ਅਤੇ ਸਮਾਜਿਕ ਪ੍ਰੋਗਰਾਮਾਂ ਬਾਰੇ ਚੁੱਪ ਵੱਟਣ ਵਾਲੀ ਹਰਕਤ ਹੈ।

ਇਸ ਲਈ ਅਜਿਹਾ ਮਨਮਾਨਾ ਆਦੇਸ਼ ਦੇਣ ਵਾਲੇ ਅਧਿਕਾਰੀ ਦਾ ਤੁਰੰਤ ਤਬਾਦਲਾ ਕੀਤਾ ਜਾਣਾ ਚਾਹੀਦਾ ਹੈ। ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਦਿੱਲੀ ‘ਚ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ 55 ਡੈਸੀਬਲ ਤੱਕ ਸ਼ੋਰ ਦੀ ਸੀਮਾ ਤੈਅ ਹੈ ਅਤੇ ਰਾਤ 10 ਵਜੇ ਤੋਂ ਬਾਅਦ ਇਹ ਸੀਮਾ 45 ਡੈਸੀਬਲ ਤੱਕ ਹੈ।

ਲੇਕਿਨ ਗੁਰਦੁਆਰਾ ਸਾਹਿਬ ਦੇ ਅਵਾਜ਼ ਦੇ ਸ਼ੋਰ ਦੀ ਬਿਨਾਂ ਪੈਮਾਇਸ਼ ਦੱਸੇ ਸੰਗਤਾਂ ਦੀ ਗਿਣਤੀ ਅਤੇ ਸਮੇਂ ਸੰਬੰਧੀ ਆਦੇਸ਼ ਦੇਣਾ ਸਮਝ ਤੋਂ ਬਾਹਰ ਹੈ। ਪਹਿਲੀ ਨਜ਼ਰੀਂ ਇਹ ਗੈਰਜ਼ਰੂਰੀ ਅਤੇ ਕਾਨੂੰਨੀ ਤਰਤੀਬ ਦੀ ਅਨਦੇਖੀ ਲਗਦੀ ਹੈ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION