27.1 C
Delhi
Friday, April 26, 2024
spot_img
spot_img

Kisan Andolan ਦੌਰਾਨ ਗ੍ਰਿਫ਼ਤਾਰ 15 ਹੋਰਨਾਂ ਨੂੰ ਜ਼ਮਾਨਤ ਮਿਲੀ, 84 ਹੁਣ ਤਕ ਹੋਏ ਰਿਹਾਅ: Sirsa

ਯੈੱਸ ਪੰਜਾਬ
ਨਵੀਂ ਦਿੱਲੀ, 1 ਮਾਰਚ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ ਲੋਕਾਂ ਲਈ ਕਮੇਟੀ ਦੇ ਉਪਰਾਲੇ ਸਦਕਾ ਅੱਜ 15 ਹੋਰ ਲੋਕਾਂ ਨੂੰ ਜ਼ਮਾਨਤ ਮਿਲ ਗਈ।

ਇਥੇ ਜਾਰੀ ਕੀਤੇ ਬਿਆਨ ਵਿਚ ਸ੍ਰੀ ਸਿਰਸਾ ਨੇ ਦੱਸਿਆ ਕਿ ਅੱਜ ਨਾਂਗਲੋਈ ਪੁਲਿਸ ਥਾਣੇ ਵਿਚ ਦਰਜ ਐਫ ਆਈ ਆਰ ਤਹਿਤ ਗ੍ਰਿਫਤਾਰ ਕੀਤੇ ਗਏ ਰਣਜੀਤ ਸਿੰਘ, ਜਗਦੀਸ਼ ਸਿੰਘ, ਭਾਗ ਸਿੰਘ, ਨਵਨੀਤ ਸਿੰਘ, ਬਲਦੀਪ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਜਗਦੀਪ ਸਿੰਘ, ਜਸਵੰਤ ਸਿੰਘ, ਰਮਨਦੀਪ ਸਿੰਘ ਤੇ ਸ਼ਮਸ਼ੇਰ ਸਿੰਘ ਨੂੰ ਜ਼ਮਾਨਤ ਮਿਲ ਗਈ ਜਦਕਿ ਨਜਫਗੜ ਪੁਲਿਸ ਥਾਣੇ ਵਿਚ ਦਰਜ ਕੇਸ ਵਿਚ ਦਯਾ ਕਿਸ਼ਨ ਅਨਿਲ ਕੁਮਾਰ ਪੁੱਤਰ ਧਰਮਪਾਲ ਤੇ ਜਗਬੀਰ ਸਿੰਘ ਦੀ ਜ਼ਮਾਨਤ ਮਨਜ਼ੂਰ ਹੋ ਗਈ ਤੇ ਹੁਣ ਇਹ ਲੋਕ ਤਿਹਾੜ ਜੇਲ ਵਿਚੋਂ ਬਾਹਰ ਆ ਸਕਣਗੇ।

ਸ੍ਰੀ ਸਿਰਸਾ ਨੇ ਇਹਨਾਂ ਦੀ ਜ਼ਮਾਨਤ ਕਰਵਾਉਣ ਲਈ ਚਾਰਾਜੋਈ ਕਰਨ ਲਈ ਐਡਵੋਕੇਟ ਸੰਜੀਵ ਨਿਸ਼ਿਆਰ, ਜਸਪ੍ਰੀਤ ਸਿੰਘ ਰਾਏ, ਕੁਨਾਲ ਮਦਾਨ, ਕਪਿਲ ਮਦਾਨ,ਗੁਰਮੁੱਖ ਸਿੰਘ ਅਰੋੜਾ, ਦਿਨੇਸ਼ ਮੋਦਗਿੱਲ, ਨਵਦੀਪ ਸਿੰਘ, ਨੇਹਾ, ਚਿਤਵਨ ਗੋਦਾਰਾ, ਰਾਜਿੰਦਰ ਸ਼ਹਿਰਾਵਤ, ਏ ਐਸ ਭੁੱਲਰ ਤੇ ਐਡਵੋਕੇਟ ਵਿਕਰਮ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਜਿਹਨਾਂ ਨੇ ਇਹਨਾਂ ਲੋਕਾਂ ਦੀ ਜ਼ਮਾਨਤ ਕਰਵਾਉਣ ਲਈ ਬਹੁਤ ਮਿਹਨਤ ਨਾਲ ਕੰਮ ਕੀਤਾ।

ਸ੍ਰੀ ਸਿਰਸਾ ਨੇ ਦੱਸਿਆ ਕਿ ਇਹ ਕਮੇਟੀ ਦੀ ਬਹੁਤ ਵੱਡੀ ਜਿੱਤ ਹੈ ਤੇ ਇਸ ਕਰ ਕੇ ਹਾਸਲ ਹੋ ਰਹੀ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਰਹਿਮਤ ਬਖਸ਼ਿਸ਼ ਹੈ ਤੇ ਅਦਾਲਤਾਂ ਵੀ ਮੰਨ ਰਹੀਆਂ ਹਨ ਕਿ ਪੁਲਿਸ ਨੇ ਧੱਕੇਸ਼ਾਹੀ ਕੀਤੀ ਸੀ ਤੇ 307 ਵਰਗੀਆਂ ਧਾਰਾਵਾਂ ਲਾਈਆਂ ਹਨ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਅੱਜ ਦੀਆਂ 15 ਜ਼ਮਾਨਤਾਂ ਮਿਲਾ ਕੇ ਹੁਣ ਤੱਕ ਕੁੱਲ 105 ਲੋਕਾਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਹਨ, 84 ਲੋਕ ਜੇਲz ਵਿਚੋਂ ਬਾਹਰ ਆ ਚੁੱਕੇ ਹਨ। ਉਹਨਾਂ ਦੱਸਿਆ ਕਿ ਪਹਿਲਾਂ 121 ਲੋਕ ਗ੍ਰਿਫਤਾਰ ਕੀਤੇ ਗਏ ਤੇ ਫਿਰ 11 ਲੋਕ ਹੋਰ ਗ੍ਰਿਫਤਾਰ ਕੀਤੇ ਗਏ।

ਇਹਨਾਂ ਵਿਚੋਂ ਵੀ 5 ਦੀ ਜ਼ਮਾਨਤ ਹੋ ਗਈ। ਉਹਨਾਂ ਦੱਸਿਆ ਕਿ ਜਿਹਨਾਂ ਨੁੰ ਨੋਟਿਸ ਭੇਜੇ ਸੀ, ਉਹਨਾਂ ਵਿਚੋਂ 6 ਦੀ ਪੇਸ਼ਗੀ ਜ਼ਮਾਨਤ ਕਰਵਾ ਲਈ ਤੇ 5 ਲੋਕਾਂ ਨੂੰ ਕ੍ਰਾਈਮ ਬ੍ਰਾਂਚ ਅੱਗੇ ਪੇਸ਼ ਕਰ ਕੇ ਬੇਕਸੂਰ ਸਾਬਤ ਕਰ ਕੇ ਘਰਾਂ ਨੁੰ ਭੇਜਿਆ ਹੈ। ਉਹਨਾਂ ਦੱਸਿਆ ਕਿ ਕੁਝ ਜ਼ਮਾਨਤਾਂ ਕੱਲ ਮੰਗਲਵਾਰ ਨੂੰ ਵੀ ਲੱਗੀਆਂ ਹਨ ਤੇ ਉਮੀਦ ਹੈ ਕਿ ਇਕ ਦੋ ਦਿਨਾਂ ਵਿਚ ਸਾਰੇ ਹੀ ਲੋਕਾਂ ਦੀ ਜ਼ਮਾਨਤ ਹੋ ਜਾਵੇਗੀ ਤੇ ਸਭ ਬਾਹਰ ਆ ਜਾਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION