27.1 C
Delhi
Saturday, April 27, 2024
spot_img
spot_img

ਜਸਟਿਸ ਜੈ ਸ਼੍ਰੀ ਠਾਕੁਰ ਵੱਲੋਂ ਕਪੂਰਥਲਾ ਜੇਲ੍ਹ ਅਤੇ ਅਦਾਲਤਾਂ ਦਾ ਦੌਰਾ, ਗੁਰਦੁਆਰਾ ਬੇਰ ਸਾਹਿਬ ਵਿਖ਼ੇ ਮੱਥਾ ਟੇਕਿਆ

ਅੰਮ੍ਰਿਤਸਰ, 2 ਨਵੰਬਰ, 2019 –

ਮਾਣਯੋਗ ਜਸਟਿਸ ਜੈ ਸ਼੍ਰੀ ਠਾਕੁਰ, ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਐਡਮਿਨੀਸਟੇ੍ਰਟਿਵ ਜੱਜ, ਸੈਸ਼ਨ ਡਵੀਜਨ, ਕਪੂਰਥਲਾ ਜੀਆਂ ਵੱਲੋਂ ਮਿਤੀ 02.11.2019 ਨੂੰ ਕਪੂਰਥਲਾ ਵਿਖੇ ਦੌਰਾ ਕੀਤਾ ਗਿਆ। ਦੌਰੇ ਦੌਰਾਨ ਸਭ ਤੋਂ ਪਹਿਲਾਂ ਉਨ੍ਹਾਂ ਵੱਲੋਂ ਕੇਂਦਰੀ ਜ਼ੇਲ੍ਹ ਕਪੂਰਥਲਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ, ਜ਼ੇਲ੍ਹ ਵਿਖੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਮੌਕੇ ਤੇ ਜ਼ੇਲ੍ਹ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਨੇ ਵੱਖ ਵੱਖ ਬੈਰਕਾਂ ਦਾ ਦੌਰਾ ਕੀਤਾ ਅਤੇ ਇਸ ਦੇ ਨਾਲ ਹੀ ਜ਼ੇਲ੍ਹ ਹਸਪਤਾਲ ਵਿਖੇ ਵੀ ਸ਼ਿਰਕਤ ਕੀਤੀ।

ਮਾਣਯੋਗ ਜੱਜ ਸਾਹਿਬ ਨੇ ਜੇਲ੍ਹ ਪ੍ਰਸ਼ਾਸਨ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਨਿਰਦੇਸ਼ ਜਾਰੀ ਕੀਤੇ ਕਿ ਹਰੇਕ ਲੋੜਵੰਦ ਹਵਾਲਾਤੀ ਅਤੇ ਕੈਦੀ ਨੂੰ ਮੁਫਤ ਵਕੀਲ ਦੀਆਂ ਸੇਵਾਵਾਂ ਉਪਲੱਬਧ ਕਰਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਉਨ੍ਹਾਂ ਕਿਹਾ ਕਿ ਸਜਾ ਭੁਗਤ ਰਹੇ ਕੈਦੀ ਮੁਫਤ ਕਾਨੂੰਨੀ ਸਹਾਇਤਾ ਦਾ ਲਾਭ ਲੈ ਕੇ ਉਪਰਲੀਆਂ ਅਦਾਲਤਾਂ ਵਿੱਚ ਬਿਨਾ ਕਿਸੇ ਦੇਰੀ ਤੋਂ ਅਪੀਲ ਦਾਇਰ ਕਰਨ।

ਉਨ੍ਹਾਂ ਸੁਪਰਡੈਂਟ, ਕੇਂਦਰੀ ਜ਼ੇਲ੍ਹ, ਕਪੂਰਥਲਾ ਨੂੰ ਹਦਾਇਤ ਕੀਤੀ ਕਿ ਜ਼ੇਲ੍ਹ ਵਿੱਚ ਬਿਮਾਰ ਐਚ.ਆਈ.ਵੀ, ਐਚ.ਸੀ.ਵੀ., ਟੀ.ਬੀ ਅਤੇ ਏਡਸ ਵਰਗੀਆਂ ਬਿਮਾਰੀਆਂ ਤੋਂ ਪੀੜ੍ਹਤ ਰੋਗੀਆਂ ਦੇ ਇਲਾਜ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ ਅਤੇ ਨਿਯਮਾਂ ਮੁਤਾਬਕ ਉਨ੍ਹਾਂ ਦਾ ਇਲਾਜ ਯਕੀਨੀ ਬਣਾਇਆ ਜਾਵੇ।

ਉਸ ਉਪਰੰਤ ਮਾਣਯੋਗ ਜਸਟਿਸ ਸਾਹਿਬ ਜੀਆਂ ਵੱਲੋਂ ਉਪ ਮੰਡਲ ਸੁਲਤਾਨਪੁਰ ਲੋਧੀ ਦੀਆਂ ਜੂਡੀਸ਼ੀਅਲ ਅਦਾਲਤਾਂ ਦਾ ਨਿਰੀਖਣ ਕੀਤਾ ਗਿਆ ਅਤੇ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ।

ਮਾਣਯੋਗ ਜਸਟਿਸ ਸਾਹਿਬ ਜੀਆਂ ਵੱਲੋਂ ਸੁਲਤਾਨਪੁਰ ਵਿਖੇ ਗੁਰੂਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਣਯੋਗ ਜਸਟਿਸ ਜੀਆਂ ਅਤੇ ਹੋਰ ਜੱਜ ਸਾਹਿਬਾਨ ਨੂੰ ਵੀ ਸਨਮਾਨਿਤ ਕੀਤਾ ਗਿਆ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਲਾਨਾ ਪ੍ਰਕਾਸ਼ ਉਤਸਵ ਮੌਕੇ ਗੁਰੂਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਸੰਗਤਾਂ ਨੂੰ ਕਾਨੂੰਨੀ ਸੇਵਾਵਾਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਕਾਨੂੰਨੀ ਭਲਾਈ ਸਕੀਮਾਂ ਬਾਰੇ ਜਾਗਰੂਕ ਕਰਨ ਦੇ ਮਨੋਰਥ ਨਾਲ ਮਾਣਯੋਗ ਜਸਟਿਸ ਜੈ ਸ਼੍ਰੀ ਠਾਕੁਰ ਜੀਆਂ ਵੱਲੋਂ ਲਗਾਏ ਗਏ ਲੀਗਲ ਲਿਟਰੇਸੀ ਕੈਂਪ ਦਾ ਵੀ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਉਥੇ ਡਿਊਟੀ ਦੇ ਰਹੇ ਸ਼੍ਰੀ ਸਤਵੀਰ ਮਾਹੀਪਾਲ ਐਡਵੋਕੇਟ, ਸ਼੍ਰੀ ਬਲਵਿੰਦਰ ਸਿੰਘ ਡਡਵਿੰਡੀ, ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀ ਬਲਦੇਵ ਸਿੰਘ ਸਾਹੀ, ਪੈਰਾ ਲੀਗਲ ਵਲੰਟੀਅਰਾਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।

ਕੈਂਪ ਦੋਰਾਨ ਹਾਜਰ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਅਧੀਨ ਦਿੱਤੀ ਜਾਂਦੀ ਮੁਫਤ ਕਾਨੂੰਨੀ ਸਹਾਇਤਾ, ਲੋਕ ਅਦਾਲਤਾਂ ਅਤੇ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ ਅਤੇ ਵਿਭਾਗ ਵੱਲੋਂ ਚਲਾਈਆਂ ਗਈਆਂ ਵੱਖ—ਵੱਖ ਕਾਨੂੰਨੀ ਭਲਾਈ ਸਕੀਮਾਂ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਕੈਂਪ ਦੌਰਾਨ ਜਨਤਾ ਨੂੰ ਕਾਨੂੰਨੀ ਪ੍ਰਚਾਰ ਸਮੱਗਰੀ (ਪੰਫਲੈਟਸ) ਵੀ ਵੰਡੇ ਗਏ।

ਜੂਡੀਸ਼ੀਅਲ ਕੋਰਟ ਕੰਪਲੈਕਸ, ਕਪੂਰਥਲਾ ਵਿਖੇ ਪਹੁੰਚੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਜੈ ਸ਼੍ਰੀ ਠਾਕੁਰ ਜੀਆਂ ਨੇ ਕੋਰਟ ਕੰਪਲੈਕਸ ਵਿੱਚ ਕੰਮ ਕਰ ਰਹੇ ਲੇਡੀਸ ਸਟਾਫ ਮੈਂਬਰਾਨ, ਵਕੀਲ ਸਾਹਿਬਾਨ ਅਤੇ ਅਦਾਲਤਾਂ ਵਿੱਚ ਵਿਚਾਰ ਅਧੀਨ ਮਾਮਲਿਆਂ ਵਿੱਚ ਹਾਜਰ ਹੋਣ ਵਾਲੇ ਲੋਕਾਂ ਦੀ ਸਹੂਲਤ ਲਈ ਸਥਾਪਿਤ ਕੀਤੇ ਕਰੱਚ(ਕਿਡਸ ਡੇਅ ਕੇਅਰ ਸੈਂਟਰ) ਦਾ ਉਦਘਾਟਨ ਕੀਤਾ।

ਸ਼੍ਰੀ ਕਿਸ਼ੋਰ ਕੁਮਾਰ, ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਜੀਆਂ ਨੇ ਦੱਸਿਆ ਕਿ ਜਸਟਿਸ ਜੈ ਸ਼੍ਰੀ ਠਾਕੁਰ ਜੀਆਂ ਵੱਲੋਂ ਜੂਡੀਸ਼ੀਅਲ ਕੰਪਲੈਕਸ ਵਿਖੇ ਕਰੱਚ ਖੋਲਣਾ ਇੱਕ ਬਹੁਤ ਵੱਡਾ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਕਰੱਚ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਵੱਖ ਵੱਖ ਤਰ੍ਹਾਂ ਦੀ ਪੇਟਿੰਗਸ, ਬੱਚਿਆਂ ਲਈ ਸਾਈਕਲਸ, ਖਿਡੋਣੇ, ਝੁੱਲੇ ਅਤੇ ਗਰਮੀਆਂ ਤੋਂ ਬਚਾਓ ਲਈ ਏ.ਸੀ ਹਾਲ ਦਾ ਵੀ ਪ੍ਰੰਬਧ ਕੀਤਾ ਗਿਆ ਹੈ।

ਮਾਣਯੋਗ ਜਸਟਿਸ ਜੈ ਸ਼੍ਰੀ ਠਾਕੁਰ ਸਾਹਿਬ ਜੀਆਂ ਵੱਲੋਂ ਕੋਰਟ ਕੰਪਲੈਕਸ, ਕਪੂਰਥਲਾ ਵਿਖੇ ਪਹੁੰਚਣ ਤੇ ਜੂਡੀਸ਼ੀਅਲ ਅਦਾਲਤਾਂ ਦੇ ਰਿਕਾਰਡ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਜੂਡੀਸ਼ੀਅਲ ਸਟਾਫ ਨੂੰ ਸਮੇਂ ਸਿਰ ਆਪਣੀ ਡਿਊਟੀ ਤੇ ਹਾਜਰ ਹੋਣ ਅਤੇ ਆਪਣਾ ਕੰਮ ਬਿਨਾ ਕਿਸੇ ਦੇਰੀ ਤੋਂ ਇਮਾਨਦਾਰੀ ਨਾਲ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ।

ਇਸ ਮੌਕੇ ਮਾਣਯੋਗ ਜਸਟਿਸ ਜੈ ਸ਼੍ਰੀ ਠਾਕੁਰ ਜੀਆਂ ਵੱਲੋਂ ਸੈਸ਼ਨ ਡਵੀਜਨ ਕਪੂਰਥਲਾ ਸ਼੍ਰੀ ਕਿਸ਼ੋਰ ਕੁਮਾਰ, ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ, ਸ਼੍ਰੀਮਤੀ ਰਾਜਵਿੰਦਰ ਕੌਰ, ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਕਪੂਰਥਲਾ, ਸ਼੍ਰੀ ਰਾਮ ਕੁਮਾਰ ਸਿੰਗਲਾ, ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਕਪੂਰਥਲਾ, ਸ਼੍ਰੀ ਜਸਪਾਲ ਵਰਮਾ, ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨ ਜੱਜ, ਕਪੂਰਥਲਾ, ਸ਼੍ਰੀ ਰਮਨ ਕੁਮਾਰ, ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਕਪੂਰਥਲਾ, ਸ਼੍ਰੀਮਤੀ ਜ਼ਸਬੀਰ ਕੌਰ, ਸਿਵਲ ਜੱਜ (ਸੀਨੀਅਰ ਡਵੀਜਨ), ਕਪੂਰਥਲਾ, ਸ਼੍ਰੀ ਅਜੀਤ ਪਾਲ ਸਿੰਘ, ਚੀਫ ਜੁਡੀਸ਼ੀਅਲ ਮੇਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ, ਸ਼੍ਰੀਮਤੀ ਮੋਨਿਕਾ ਲਾਂਬਾ, ਚੀਫ ਜੁਡੀਸ਼ੀਅਲ ਮੇਜਿਸਟ੍ਰੇਟ, ਕਪੂਰਥਲਾ, ਸ਼੍ਰੀ ਮਹੇਸ਼ ਕੁਮਾਰ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ), ਕਪੂਰਥਲਾ, ਸ਼੍ਰੀਮਤੀ ਪ੍ਰਿਅੰਕਾ ਸ਼ਰਮਾ, ਸਿਵਲ ਜੱਜ (ਜੂ.ਡੀ), ਮਿਸ ਪੂਨਮ ਕਸ਼ੱਪ, ਸਿਵਲ ਜੱਜ (ਜੂ.ਡੀ) ਅਤੇ ਸ੍ਰੀਮਤੀ ਰਿੰਕੀ ਅਗਨੀਹੋਤਰੀ, ਸਿਵਲ ਜੱਜ (ਜੂ.ਡੀ) ਕਪੂਰਥਲਾ ਨਾਲ ਮੀਟਿੰਗ ਕੀਤੀ ਗਈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION