39 C
Delhi
Monday, May 20, 2024
spot_img
spot_img

ਭਾਰਤੀ ਫੌਜ ’ਚ ਸਿੱਖ ਫੌਜੀਆਂ ਲਈ ਹੈਲਮਟ ਲਾਗੂ ਕਰਨ ਦਾ ਫੈਸਲਾ ਅਤਿਅੰਤ ਨਿੰਦਣਯੋਗ: ਦਿੱਲੀ ਗੁਰਦੁਆਰਾ ਕਮੇਟੀ

Helmets for Sikh soldiers in Indian Army a highly condemnable decision: DGSMC

ਯੈੱਸ ਪੰਜਾਬ
ਨਵੀਂ ਦਿੱਲੀ, 14 ਜਨਵਰੀ, 2023:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਭਾਰਤੀ ਫੌਜ ਵਿਚ ਸਿੱਖ ਫੌਜੀਆਂ ਲਈ ਹੈਲਮਟ ਲਾਗੂ ਕਰਨ ਦੇ ਫੈਸਲੇ ਨੂੰ ਅਤਿਅੰਤ ਨਿੰਦਣਯੋਗ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਮਾਮਲੇ ਵਿਚ ਆਪ ਦਖਲ ਦੇ ਕੇ ਇਹ ਫੈਸਲਾ ਵਾਪਸ ਕਰਵਾਉਣ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਹਿੰਦੋਸਤਾਨ ਦੇ ਇਤਿਹਾਸ ਵਿਚ ਜਦੋਂ ਤੋਂ ਅੰਗਰੇਜ਼ ਕਾਲ ਵੇਲੇ ਤੋਂ ਫੌਜ ਦਾ ਗਠਨ ਹੋਇਆਹੈ, ਉਸ ਵਿਚ ਸਿੱਖ ਨੌਜਵਾਨ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਬਣਦੇ ਰਹੇ ਹਨ ਤੇ ਅੰਗਰੇਜ਼ਾਂ ਵਾਸਤੇ ਵਿਸ਼ਵ ਯੁੱਧ ਪਹਿਲੇ ਤੇ ਵਿਸ਼ਵ ਯੁੱਧ ਦੂਜੇ ਸਮੇਤ ਅਨੇਕਾਂ ਜੰਗਾਂ ਦਾ ਹਿੱਸਾ ਰਹੇ ਹਨ। ਉਹਨਾਂ ਕਿਹਾਕਿ ਕਦੇ ਵੀ ਅੰਗਰੇਜ਼ਾਂ ਨੇ ਸਿੱਖ ਫੌਜੀਆਂ ਵਾਸਤੇ ਹੈਲਮਟ ਲਾਜ਼ਮੀ ਕਰਾਰ ਨਹੀਂ ਦਿੱਤੀ।

ਦੋਵਾਂ ਆਗੂਆਂ ਨੇ ਕਿਹਾ ਕਿ ਇਸੇ ਤਰੀਕੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਸਿੱਖ ਫੌਜੀ ਹਮੇਸ਼ਾ ਭਾਰਤੀ ਫੌਜ ਦਾ ਅਨਿੱਖੜਵਾਂ ਹਿੱਸਾ ਰਹੇ ਹਨ ਅਤੇ ਦੇਸ਼ ਦੀਆਂ ਸਰਹੱਦਾਂ ’ਤੇ ਰਾਖੀ ਦਾ ਜ਼ਿੰਮਾ ਸਭ ਤੋਂ ਵੱਧ ਸਿੱਖ ਫੌਜੀ ਚੁੱਕਦੇ ਰਹੇ ਹਨ।

ਉਹਨਾਂ ਕਿਹਾ ਕਿ ਜਿੰਨੀਆਂ ਸ਼ਹਾਦਤਾਂ ਫੌਜ ਵਿਚ ਸਿੱਖ ਫੌਜੀਆਂ ਦੀਆਂ ਹੁੰਦੀਆਂ ਹਨ, ਸ਼ਾਇਦ ਹੀ ਉਨੀਆਂ ਕਿਸੇ ਹੋਰ ਵਰਗ ਦੀਆਂ ਹੁੰਦੀਆਂ ਹੋਣ। ਉਹਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਵੀ ਕਦੇ ਵੀ ਸਿੱਖ ਫੌਜੀਆਂ ਵਾਸਤੇ ਹੈਲਮਟ ਲਾਜ਼ਮੀ ਕਰਾਰ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਹੈਲਮਟ ਪਾਉਣਾ ਸਿੱਖੀ ਦੇ ਅਸੂਲਾਂ ਤੇ ਰਹਿਤ ਮਰਿਆਦਾ ਦੇ ਖਿਲਾਫ ਹੈ ਜੋ ਦੇਸ਼ਦੇ ਸ਼ਾਸ਼ਕ ਹਮੇਸ਼ਾ ਸਮਝਦੇ ਰਹੇ ਹਨ।

ਉਹਨਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੁੰ ਅਪੀਲ ਕੀਤੀ ਕਿ ਉਹ ਇਸ ਅਹਿਮ ਤੇ ਨਾਜ਼ੁਕ ਮਾਮਲੇ ਵਿਚ ਆਪ ਸਿੱਧਾ ਦਖਲ ਦੇਣ। ਉਹਨਾਂ ਕਿਹਾ ਕਿ ਸਿੱਖਾਂ ਦੀ ਸਰਵ ਉਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਤਜਵੀਜ਼ ਦਾ ਵਿਰੋਧ ਕਰ ਚੁੱਕੇ ਹਨ।

ਉਹਨਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਜੋ ਗੱਲ ਸਿੱਖੀ ਦੇ ਅਸਲੂਾਂ ਤੇ ਰਹਿਤ ਮਰਿਆਦਾ ਦੇ ਖਿਲਾਫ ਹੋਵੇ, ਉਹ ਸਿੱਖ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੇ, ਭਾਵੇਂ ਉਹ ਫੌਜ ਵਿਚ ਸ਼ਾਮਲ ਸਿੱਖ ਹੀ ਕਿਉਂ ਨਾ ਹੋਣ।

ਉਹਨਾਂ ਅਪੀਲਕੀਤੀ ਕਿ ਇਹ ਫੈਸਲਾ ਤੁਰੰਤ ਰੱਦ ਕਰਵਾਇਆ ਜਾਵੇ ਅਤੇ ਸਿੱਖ ਫੌਜੀਆਂ ਨੁੰ ਮਾਨਸਿਕ ਦਬਾਅ ਤੋਂ ਰਾਹਤ ਦਿੱਤੀ ਜਾਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION