ਯੈੱਸ ਪੰਜਾਬ
ਜਲੰਧਰ, 8 ਅਪ੍ਰੈਲ, 2020:
ਸੂਫ਼ੀ ਅਤੇ ਬਾਲੀਵੁੱਡ ਗਾਇਕ, ਭਾਜਪਾ ਦੇ ਦਿੱਲੀ ਤੋਂ ਸੰਸਦ ਮੈਂਬਰ ਪਦਮਸ਼੍ਰੀ ਹੰਸ ਰਾਜ ਹੰਸ ਨੇ ਕੋਰੋਨਾਵਾਇਰਸ ਨਾਲ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਆਪਣੀ ਸੰਗੀਤਕ ਅਰਜ਼ੋਈ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਹੈ।
‘ਕਿੱਡਾ ਸੋਹਣਾ ਜਹਾਨ ਇਹ ਬਣਾਇਆ, ਜਹਾਨ ਤੇਰਾ ਵੱਸਦਾ ਰਹੇ’ ਬੋਲਾਂ ਵਾਲਾ ਇਹ ਗ਼ੀਤ ਸ੍ਰੀ ਹੰਸ ਰਾਜ ਹੰਸ ਨੇ 6 ਅਪ੍ਰੈਲ ਨੂੰ ਰਿਕਾਰਡ ਕਰਕੇ ਹੁਣ ਹੀ ਰਿਲੀਜ਼ ਕੀਤਾ ਹੈ।
ਵੱਖ ਵੱਖ ਮੁੱਦਿਆਂ, ਸਮਿਆਂ ਅਤੇ ਸਮੱਸਿਆਵਾਂ ਬਾਰੇ ਆਪਣੇ ਖ਼ਿਆਲ ਸੁਰਮਈ ਅੰਦਾਜ਼ ਵਿਚ ਰੱਖਣ ਵਾਲੇ ਸ੍ਰੀ ਹੰਸ ਦਾ ਇਹ ਨਵਾਂ ਗ਼ੀਤ ਯੈੱਸ ਪੰਜਾਬ ਦੇ ਪਾਠਕਾਂ ਲਈ ਅਸੀਂ ਹੇਠਾਂ ਪੇਸ਼ ਕਰ ਰਹੇ ਹਾਂ।
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ