29.1 C
Delhi
Sunday, April 28, 2024
spot_img
spot_img

ਗੋਲਡੀ ਬਰਾੜ ਕਾਬੂ; ਮੂਸੇਵਾਲਾ ਅਤੇ ਡੇਰਾ ਪ੍ਰੇਮੀ ਕਤਲ ਕਾਂਡ ਦਾ ‘ਮਾਸਟਰਮਾਈਂਡ’ ਕੈਲੀਫ਼ੋਰਨੀਆ ਵਿੱਚ ਹਿਰਾਸਤ ’ਚ ਲਿਆ

ਯੈੱਸ ਪੰਜਾਬ
ਚੰਡੀਗੜ੍ਹ, 1 ਦਸੰਬਰ, 2022:
ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਜ਼ਿੰਮੇਵਾਰੀ ਲੈਣ ਤੋਂ ਬਾਅਦ ਕੌਮਾਂਤਰੀ ਪੱਧਰ ’ਤੇ ਇਸ ਕਤਲ ਕਾਂਡ ਦੇ ‘ਮਾਸਟਰਮਾਈਂਡ’ ਦੇ ਤੌਰ ’ਤੇ ਚਰਚਾ ਵਿੱਚ ਆਏ ਅਤੇ ਮੁੜ ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਦੇ ਕਤਲ ਕਾਂਡ ਦੀ ਵੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫ਼ੋਰਨੀਆ ਵਿੱਚ ਹਿਰਾਸਤ ਵਿੱਚ ਲੈ ਲਏ ਜਾਣ ਦੀ ਖ਼ਬਰ ਹੈ।

ਭਾਵੇਂ ਅਜੇ ਕਿਸੇ ਵੀ ਸਰਕਾਰ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਮਿਲ ਰਹੀ ਹੈ ਕਿ ਗੋਲਡੀ ਬਰਾੜ ਨੂੰ 20 ਨਵੰਬਰ ਨੂੰ ਹੀ ਕੈਲੀਫ਼ੋਰਨੀਆ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਖ਼ਬਰ ਹੈ ਕਿ ਪਹਿਲਾਂ ਗੋਲਡੀ ਬਰਾੜ ਦੇ ਕੈਨੇਡਾ ਵਿੱਚ ਹੋਣ ਦੀ ਖ਼ਬਰ ਸੀ ਪਰ ਬਾਅਦ ਵਿੱਚ ਉਸ ਵਿਰੁੱਧ ‘ਰੈਡ ਕਾਰਨਰ ਨੋਟਿਸ’ ਜਾਰੀ ਕਰਵਾ ਦੇਣ ਉਪਰੰਤ ਉਸ ਦੇ ਕੈਨੇਡਾ ਛੱਡ ਜਾਣ ਦੀਆਂ ਖ਼ਬਰਾਂ ਸਨ ਹਾਲਾਂਕਿ ਇਹ ਸਪਸ਼ਟ ਨਹੀਂ ਸੀ ਕਿ ਉਹ ਕਿੱਥੇ ਗਿਆ ਹੈ।

ਤਾਜ਼ਾ ਪਰ ਅਪੁਸ਼ਟ ਖ਼ਬਰ ਅਨੁਸਾਰ ਗੋਲਡੀ ਬਰਾੜ ਨੇ ਕੈਲੀਫ਼ੋਰਨੀਆ ਵਿੱਚ ਤਿੰਨ ਟਿਕਾਣੇ ਰੱਖੇ ਹੋਏ ਸਨ ਅਤੇ ਉਹ ਪਿਛਲੇ ਕੁਝ ਸਮੇਂ ਤੋਂ ਫ਼ਰੈਜ਼ਨੋ ਸਿਟੀ ਵਿੱਚ ਰਹਿ ਰਿਹਾ ਸੀ।

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਗੋਲਡੀ ਬਰਾੜ ਨੇ ਆਪਣੇ ਬਚਾਅ ਲਈ ਕੁਝ ਵਕੀਲਾਂ ਤੋਂ ਵੀ ਮਦਦ ਲਈ ਅਤੇ ਉੱਥੇ ਹੀ ਰਾਜਨੀਤਕ ਸ਼ਰਨ ਲੈਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫ਼ਲ ਨਹੀਂ ਹੋਇਆ।

ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਸਿੱਧੇ ਤੌਰ ’ਤੇ ਉਕਤ ਦੋਹਾਂ ਕਤਲ ਕਾਂਡਾਂ ਦੀ ਜ਼ਿੰਮੇਵਾਰੀ ਲੈਣ ਤੋਂ ਇਲਾਵਾ ਕਈ ਮਾਮਲਿਆਂ ਵਿੱਚ ਸ਼ਾਮਲ ਅਤੇ ਨਾਮਜ਼ਦ ਗੋਲਡੀ ਬਰਾੜ ਨੇ ਧਮਕੀਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਰੱਖ਼ਿਆ ਹੋਇਆ ਸੀ ਅਤੇ ਧਮਕਾ ਕੇ ਫ਼ਿਰੌਤੀਆਂ ਮੰਗਣ ਦੇ ਕਈ ਮਾਮਲਿਆਂ ਵਿੱਚ ਉਸ ਦਾ ਨਾਂਅ ਸਿੱਧੇ ਅਤੇ ਅਸਿੱਧੇ ਤੌਰ ’ਤੇ ਜੁੜਦਾ ਰਿਹਾ ਹੈ।

ਅਜੇ ਲੰਘੇ ਕਲ੍ਹ ਹੀ ਅੰਮ੍ਰਿਤਸਰ ਵਿੱਚ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ ਯਤਨ ਤੇਜ਼ ਕਰਨ ਦੀ ਮੰਗ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਸ: ਬਲਕੌਰ ਸਿੰਘ ਨੇ ਸਰਕਾਰ ਨੂੰ ਕਿਹਾ ਸੀ ਕਿ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ’ਤੇ 2 ਕਰੋੜ ਰੁਪਏ ਦਾ ਇਨਾਮ ਰੱਖ਼ਿਆ ਜਾਵੇ ਅਤੇ ਜੇ ਸਰਕਾਰ ਇਹ ਰਕਮ ਖ਼ਰਚਣ ਨੂੰ ਤਿਆਰ ਨਹੀਂ ਤਾਂ ਮੈਂ ਆਪਣੀ ਜੇਬ ਵਿੱਚੋਂ ਇਹ ਰਕਮ ਦੇਣ ਨੂੰ ਤਿਆਰ ਹਾਂ ਭਾਵੇਂ ਮੈਨੂੰ ਇਹ ਰਕਮ ਆਪਣੀ ਜ਼ਮੀਨ ਵੇਚ ਕੇ ਹੀ ਕਿਉਂ ਨਾ ਦੇਣੀ ਪਵੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION