35.1 C
Delhi
Friday, May 31, 2024
spot_img
spot_img
spot_img

ਅਜਨਾਲਾ ਕਾਂਡ ਤੋਂ ਦੂਜੇ ਹੀ ਦਿਨ ਦਰਜ ਹੋ ਗਈ ਸੀ FIR, ‘ਆਰਮਜ਼ ਐਕਟ’ ਹੇਠ ਇਕ ਹੋਰ ਕੇਸ ਦਰਜ: SSP ਸਤਿੰਦਰ ਸਿੰਘ

ਯੈੱਸ ਪੰਜਾਬ
ਚੰਡੀਗੜ੍ਹ 19 ਮਾਰਚ 2023:
ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਸ੍ਰੀ ਸਤਿੰਦਰ ਸਿੰਘ ਨੇ ਕਿਹਾ ਹੈ ਕਿ ਅਜਨਾਲਾ ਵਿੱਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੇ ਸਮਰਥਕਾਂ ਨਾਲ ਮਿਲ ਕੇ ਪੁਲਿਸ ਥਾਣੇ ’ਤੇ ਹਮਲਾ ਕਰਨ ਦੇ ਦੂਜੇ ਹੀ ਦਿਨ ਉਸਦੇ ਅਤੇ ਉਸਦੇ ਸਮਰਥਕਾਂ ਖਿਲਾਫ਼ ਐਫ.ਆਈ.ਆਰ.ਦਰਜ ਕਰ ਲਈ ਸੀ।

ਪੁਲਿਸ ਨੇ ਹੁਣ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਤੋਂ ਫ਼ੜੇ ਗਏ ਹਥਿਆਰਾਂ ਅਤੇ ਅਸਲੇ ਦੇ ਆਧਾਰ ’ਤੇ ‘ਆਰਮਜ਼ ਐਕਟ’ ਤਹਿਤ ਇਕ ਹੋਰ ਕੇਸ ਦਰਜ ਕੀਤਾ ਹੈ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ।

ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਨੇ ਕਿਹਾ ਕਿ ਪਰਚਾ ਦੂਜੇ ਹੀ ਦਿਨ ਦਰਜ ਹੋ ਗਿਆ ਸੀ ਅਤੇ ਉਸਤੇ ਕਾਰਵਾਈ ਕਦੋਂ ਅਮਲ ਵਿੱਚ ਲਿਆਣੀ ਹੈ ਅਤੇ ਕਦੋਂ ਨਹੀਂ, ਇਹ ਅਸੀਂ ਦੇਖ਼ਣਾ ਹੁੰਦਾ ਹੈ।

ਉਹਨਾਂ ਦਾਅਵਾ ਕੀਤਾ ਕਿ ਸਨਿਚਰਵਾਰ ਨੂੰ ਸ਼ਾਹਕੋਟ ਮਲਸੀਆਂ ਵਾਲੀ ਘਟਨਾ ਦੌਰਾਨ ਜਿੱਥੇ ਅੰਮ੍ਰਿਤਪਾਲ ਸਿੰਘ ਚਕਮਾ ਦੇ ਕੇ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ ਉੱਥੇ ਉਸਦੇ 7 ਸਾਥੀ ਹਥਿਆਰਾਂ ਅਤੇ ਇਕ ਇੰਡੇਵਰ ਗੱਡੀ ਸਮੇਤ ਗ੍ਰਿਫ਼ਤਾਰ ਕਰ ਲਏ ਗਏ। ਉਹਨਾਂ ਆਖ਼ਿਆ ਕਿ ਅੱਜ ਵੀ ਇੱਕ ਕਾਲੇ ਰੰਗ ਦੀ ਇਸੁਜ਼ੂ ਗੱਡੀ ਨਕੋਦਰ ਇਲਾਕੇ ਤੋਂ ਖੜ੍ਹੀ ਮਿਲੀ ਹੈ ਜਿਸ ਵਿੱਚੋਂ ਹਥਿਆਰ ਤੇ ਅਸਲਾ ਬਰਾਮਦ ਹੋਇਆ ਹੈ।

ਗ੍ਰਿਫ਼ਤਾਰ ਸਾਥੀਆਂ ਦਾ ਵੇਰਵਾ ਦਿੰਦਿਆਂ ਸ੍ਰੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿੱਚ ਅਜੇ ਪਾਲ ਸਿੰਘ ਗੁਰਬੀਰ ਸਿੰਘ, ਬਲਜਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਲਾਲ ਸਿੰਘ, ਸਮਰੀਤ ਸਿੰਘ ਅਤੇ ਅਮਨਦੀਪ ਸਿੰਘ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਵੱਖ ਵੱਖ ਜ਼ਿਲਿ੍ਹਆਂ ਨਾਲ ਸੰਬੰਧਤ ਹਨ। ਇਨ੍ਹਾਂ ਤੋਂ 6 12 ਬੋਰ ਦੀਆਂ ਰਾਈਫ਼ਲਾਂ ਅਤੇ 193 ਗੋਲੀਆਂ ਮਿਲੀਆਂ ਜੋ ਨਾਜਾਇਜ਼ ਸਨ। ਇਸ ਤੋਂ ਇਲਾਵਾ ਇਕ 32 ਬੋਰ ਦਾ ਲਾਇਸੰਸੀ ਰਿਵਾਲਵਰ ਵੀ ਮਿਲਿਆ ਜਿਸ ਦੇ ਨਾਲ 42 ਗੋਲੀਆਂ ਵੀ ਮਿਲੀਆਂ ਜੋ ਨਾਜਾਇਜ਼ ਸਨ।

ਉਹਨਾਂ ਕਿਹਾ ਕਿ ਇਨ੍ਹਾਂ ਕੋਲ ਅਜਨਾਲਾ ਥਾਣੇ ’ਤੇ ਹਮਲੇ ਵੇਲੇ ਵੀ ਇਕ 315 ਬੋਰ ਦੀ ਰਾਈਫ਼ਲ ਸੀ ਜੋ ਅਜੇ ਬਰਾਮਦ ਕਰਨੀ ਬਾਕੀ ਹੈ।

ਐੱਸ.ਐੱਸ.ਪੀ.ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਾਈਫ਼ਲਾਂ ਅਤੇ ਰਿਵਾਲਵਰ ਦੀਆਂ ਗੋਲੀਆਂ ਇਨ੍ਹਾਂ ਲੋਕਾਂ ਨੂੰ ਅੰਮ੍ਰਿਤਪਾਲ ਸਿੰਘ ਨੇ ਗੁਰਭੇਜ ਸਿੰਘ ਨਾਂਅ ਦੇ ਇਕ ਵਿਅਕਤੀ ਰਾਹੀਂ ਉਲਪਬਧ ਕਰਵਾਈਆਂ ਸਨ।

ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ ਅਤੇ ਫ਼ੜੇ ਗਏ ਸੱਤ ਵਿਅਕਤੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION