ਪਿਛਲੇ ਸਾਲਾਂ ਵਿੱਚ ਭੜਕਦੀ ਭੀੜ ਹੱਥੋਂ, ਖਿੱਚੇ ਕਈਆਂ ਦੇ ਗਏ ਸੀ ਸਾਹ ਮਿੱਤਰ

ਅੱਜ-ਨਾਮਾ

ਪਿਛਲੇ ਸਾਲਾਂ ਵਿੱਚ ਭੜਕਦੀ ਭੀੜ ਹੱਥੋਂ,
ਖਿੱਚੇ ਕਈਆਂ ਦੇ ਗਏ ਸੀ ਸਾਹ ਮਿੱਤਰ।

ਅੱਗੜ-ਪਿੱਛੜ ਸੀ ਏਦਾਂ ਕੁਝ ਕਾਂਡ ਹੋਏ,
ਹਰ ਥਾਂ ਰੋਕਿਆ ਗਿਆ ਸੀ ਰਾਹ ਮਿੱਤਰ।

ਬੁੱਧੀਜੀਵੀ ਕੁਝ ਓਦੋਂ ਸਨ ਜੁੜੇ ਕਿਧਰੇ,
ਲਿਖ `ਤੀ ਮੋਦੀ ਨੂੰ ਨੇਕ ਸਲਾਹ ਮਿੱਤਰ।

ਆਈ ਅੱਜ ਜਦ ਖਬਰ ਤਾਂ ਅਕਲ ਆਈ,
ਏਥੇ ਬੋਲਣ ਦੀ ਕੋਈ ਨਹੀਂ ਵਾਹ ਮਿੱਤਰ।

ਜਿਨ੍ਹਾਂ ਦਿੱਤੀ ਸਲਾਹ ਇਹ ਅਮਨ ਦੇ ਲਈ,
ਹੋਇਆ ਉਨ੍ਹਾਂ `ਤੇ ਕੇਸ ਹੈ ਦਰਜ ਮਿੱਤਰ।

ਪਾਪੀ ਭੀੜਾਂ ਸੀ ਜਿਹੜੇ ਭੜਕਾਉਣ ਵਾਲੇ,
ਜੈਕਾਰੇ ਮਾਰਨ ਤੇ ਰਹੇ ਈ ਗਰਜ ਮਿੱਤਰ।

-ਤੀਸ ਮਾਰ ਖਾਂ

5 ਅਕਤੂਬਰ, 2019 –

Share News / Article

Yes Punjab - TOP STORIES