34 C
Delhi
Saturday, April 27, 2024
spot_img
spot_img

ਸਵੱਛਤਾ ਸਰਵੇਖਣ 2022 ਵਿੱਚ ਪੰਜਾਬ ਵਿਚੋਂ ਫਿਰੋਜ਼ਪੁਰ ਸ਼ਹਿਰ ਨੂੰ ਮਿਲਿਆ ਪਹਿਲਾ ਦਰਜਾ: ਅਮ੍ਰਿਤ ਸਿੰਘ

ਯੈੱਸ ਪੰਜਾਬ
ਫਿਰੋਜ਼ਪੁਰ, 2 ਅਕਤੂਬਰ, 2022:
ਸਵੱਛ ਭਾਰਤ ਮਿਸ਼ਨ ਜੋ ਕਿ 02 ਅਕਤੂਬਰ 2014 ਤੋ ਚਲ ਰਿਹਾ ਹੈ। ਜਿਸ ਵਿੱਚ ਭਾਰਤ ਸਰਕਾਰ ਵੱਲੋਂ ਸਾਲ 2016 ਤੋਂ ਹਰ ਸਾਲ ਇਕ ਸਵੱਛਤਾ ਸਰਵੇਖਣ ਕਰਵਾਇਆ ਜਾਂਦਾ ਹੈ। ਜਿਸ ਦੇ ਵੱਖ-ਵੱਖ ਪਹਿਲੂਆਂ ਦੇ ਆਧਾਰ ਤੇ ਸਵੱਛਤਾ ਰੈਕਿੰਗ ਘੋਸ਼ਿਤ ਕੀਤੀ ਜਾਂਦੀ ਹੈ। ਸਵੱਛਤਾ ਸਰਵੇਖਣ 2022 ਦੇ ਨਤੀਜੇ 1 ਅਕਤੂਬਰ 2022 ਨੂੰ ਦਿੱਲੀ ਵਿਖੇ ਮਾਣਯੋਗ ਰਾਸ਼ਟਰਪਤੀ ਜੀ ਵੱਲੋਂ ਘੋਸ਼ਿਤ ਕੀਤੇ ਗਏ ਹਨ। ਜਿਸ ਵਿਚੋਂ ਪੂਰੇ ਪੰਜਾਬ ਵਿਚ ਸਵੱਛਤਾ ਪਖੋਂ ਫਿਰੋਜ਼ਪੁਰ ਨੇ ਪਹਿਲਾ ਸਥਾਨ ਅਤੇ ਦੇਸ਼ ਵਿਚੋਂ 64ਵਾਂ ਸਥਾਨ ਹਾਸਲ ਕੀਤਾ।

ਇਸ ਸਬੰਧੀ ਪ੍ਰੈਸ ਕਾਨਫਰੰਸ ਰਾਹੀਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮ੍ਰਿਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੱਛਤਾ ਸਰਵੇਖਣ 2022 ਅੰਦਰ ਕੁੱਲ 4354 ਸ਼ਹਿਰਾ ਨੇ ਭਾਗ ਲਿਆਂ ਸੀ। ਇਹਨਾ ਸ਼ਹਿਰਾ ਨੂੰ ਆਬਾਦੀ ਅਨੁਸਾਰ ਵੱਖ-ਵੱਖ ਕੈਟਾਗਿਰੀ ਵਿੱਚ ਵੰਡਿਆਂ ਗਿਆ ਸੀ। ਇਸ ਸਰਵੇਖਣ ਵਿੱਚ ਸਵੱਛਤਾ ਨਾਲ ਸਬੰਧਿਤ ਵੱਖ-ਵੱਖ ਪਹਿਲੂਾ ਦੇ ਆਧਾਰ ਤੇ ਸੀ। ਜਿਸ ਦੇ ਕੁੱਲ 6000 ਅੰਕ ਸਨ।

ਇਹਨਾ ਕੁੱਲ 6000 ਅੰਕਾਂ ਵਿੱਚੋਂ ਫਿਰੋਜ਼ਪੁਰ ਸ਼ਹਿਰ ਨੇ 4645.10 ਅੰਕ ਹਾਸਿਲ ਕੀਤੇ, ਜਿਸ ਵਿੱਚ ਸਰਵਿਸ ਲੇਵਲ ਪ੍ਰੋਗਰੇਸ ਦੇ ਕੁੱਲ 3000 ਅੰਕਾਂ ਵਿਚੋਂ 1971.27 ਅੰਕ, ਸਿਟੀਜਨ ਵਾਇਸ ਦੇ ਕੁੱਲ 2250 ਅੰਕਾਂ ਵਿੱਚੋਂ 1673.83 ਅਤੇ ਸਰਟੀਫਿਕੇਸ਼ਨ ਦੇ ਕੁੱਲ 1800 ਅੰਕਾਂ ਵਿਚੋਂ 1000 ਅੰਕ ਹਾਸਿਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕੁੱਲ 4645.10 ਅੰਕ ਹਾਸਲ ਕਰ ਕੇ ਫਿਰੋਜ਼ਪੁਰ ਨੇ ਪੰਜਾਬ ਭਰ ਵਿਚੋਂ ਸਵੱਛਤਾ ਅੰਦਰ ਪਹਿਲਾ ਸਥਾਨ ਹਾਸਲ ਕੀਤਾ ਹੈ ਜੋ ਕਿ ਫਿਰੋਜ਼ਪੁਰ ਸ਼ਹਿਰ ਦੀ ਹੀ ਨਹੀ ਬਲਿਕ ਪੂਰੇ ਜਿਲ੍ਹੇ ਲਈ ਬਹੁਤ ਮਾਨ ਵਾਲੀ ਗੱਲ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਨੇ ਪੰਜਾਬ ਦੇ ਕਈ ਵੱਡੇ ਸ਼ਹਿਰਾ ਜਿਵੇ ਮੁਹਾਲੀ, ਬਠਿੰਡਾ, ਜਲੰਧਰ ਅਤੇ ਪਠਾਨਕੋਟ ਵਰਗੇ 13 ਸ਼ਹਿਰਾਂ ਨੂੰ ਪਛਾੜਿਆ ਹੈ। ਉਨ੍ਹਾਂ ਕਿਹਾ ਕਿ ਮੈ ਵਧਾਈ ਦਿੰਦੀ ਹਾਂ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ਼੍ਰੀ ਸਾਗਰ ਸੇਤੀਆਂ, ਕਾਰਜ ਸਾਧਕ ਅਫਸਰ ਸ਼੍ਰੀ ਸੰਜੇ ਕੁਮਾਰ ਬਾਂਸਲ, ਚੀਫ-ਸੈਨਟਰੀ ਇੰਸਪੈਕਟਰ ਅਤੇ ਸੈਨਟਰੀ ਇੰਸਪੈਕਟਰ-ਕਮ-ਨੋਡਲ ਅਫਸਰ ਅਤੇ ਉਹਨਾ ਦੀ ਪੂਰੀ ਟੀਮ ਨੂੰ ਜਿੰਨਾ ਦੀ ਮਿਹਨਤ ਸਦਕਾ ਇਹ ਸਫਲਤਾ ਹਾਸਿਲ ਹੋਈ ਹੈ।

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਿ ਇਸੇ ਪ੍ਰਕਾਰ ਉਹ ਨਗਰ ਕੌਂਸਲ,ਫਿਰੋਜ਼ਪੁਰ ਨੂੰ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੰਦੇ ਰਹਿਣ ਅਤੇ ਸਫਾਈ ਲਈ ਆਪਣੇ ਘਰਾਂ ਵਿਚ ਦੋ ਡਸਟਬਿਨ ਹਰਾ ਤੇ ਨੀਲਾ ਵੱਖਰਾ ਵੱਖਰਾ ਰੱਖਣ ਅਤੇ ਆਲੇ-ਦੁਆਲੇ ਵੀ ਸਫਾਈ ਰੱਖਣ।

ਜਿਨ੍ਹਾਂ ਪਹਿਲੂਆਂ ਕਰ ਕੇ ਫਿਰੋਜ਼ਪੁਰ ਨੂੰ ਪਹਿਲਾਂ ਸਥਾਨ ਹਾਸਲ ਹੋਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਨਗਰ ਕੌਂਸਲ,ਫਿਰੋਜ਼ਪੁਰ ਦੀ ਟੀਮ ਦੀ ਮਿਹਨਤ ਸਦਕਾ ਸ਼ਹਿਰ ਅੰਦਰ ਕੱਚਰੇ ਦੀ ਡੋਰ ਟੂ ਡੋਰ ਕੁਲੇਕਸ਼ਨ ਅਤੇ ਸੈਗਰੀਗੇਸ਼ਨ ਵਿੱਚ ਵਾਧਾ ਹੋਇਆ ਹੈ।ਗਿੱਲੇ ਕੱਚਰੇ ਤੋਂ ਸ਼ਹਿਰ ਦੇ ਵੱਖ-ਵੱਖ ਸਥਾਨਾ ਤੇ 130 ਕੰਪੋਸਟ ਪਿੱਟਾ ਰਾਂਹੀ ਜੈਵਿਕ ਖਾਦ ਤਿਆਰ ਕੀਤੀ ਜਾ ਰਹੀ ਹੈ।

ਸ਼ਹਿਰ ਵਿਚੋਂ ਇਕਠੇ ਕੀਤੇ ਸੁੱਕੇ ਕੱਚਰੇ ਨੂੰ ਰੀ-ਸਾਇਕਲ, ਰੀ-ਸੇਲ ਅਤੇ ਰੀ-ਯੂਜ਼ ਕਰਨ ਲਈ 2 ਐਮ.ਆਰ.ਐਫ ਸਫਲਤਾ ਪੂਰਵਕ ਚਲ ਰਹੇ ਹਨ।ਸ਼ਹਿਰ ਦੇ ਕਮਰਸ਼ੀਅਲ ਏਰੀਏ ਵਿਚੋਂ ਈ-ਰਿਕਸ਼ਾ ਰਾਂਹੀ ਗਾਰਬੇਜ ਦੀ ਕੁਲੇਕਸ਼ਨ ਕੀਤੀ ਜਾ ਰਹੀ ਹੈ।ਸ਼ਹਿਰ ਵਿਚੋਂ ਸੈਨਟਰੀ ਵੇਸਟ, ਡੋਮੇਸਟਿਕ ਹਜ਼ਾਰਡੋਜ਼ ਵੇਸਟ ਅਤੇ ਈ-ਵੇਸਟ ਨੂੰ ਅਲੱਗ-ਅਲੱਗ ਇੱਕਠਾ ਕੀਤਾ ਜਾ ਰਿਹਾ ਹੈ।ਸ਼ਹਿਰ ਅੰਦਰ ਲਗਭਗ 3500 ਘਰਾ ਨੂੰ ਹੋਮ ਕੰਪੋਸਟਿੰਗ ਨਾਲ ਜੋੜਨਾ ਵੀ ਬਹੁਤ ਵੱਡੀ ਕਾਮਯਾਬੀ ਸੀ।ਸ਼ਹਿਰ ਅੰਦਰ ਲਗਭਗ 6500 ਸ਼ਹਿਰ ਵਾਸਿਆਂ ਨੂੰ ਸਵੱਛਤਾ ਐਪ ਨਾਲ ਜੋੜਿਆ ਗਿਆ।

ਫਿਰੋਜ਼ਪੁਰ ਦੀ ਟੀਮ ਨੇ ਸ਼ਹਿਰ ਵਾਸੀਆਂ ਨੂੰ ਸਮੇ-ਸਮੇ ਤੇ ਜਾਗਰੂਕ ਕਰਕੇ ਸਵੱਛਤਾ ਕਲੱਬ ਬਣਾਏ ਅਤੇ ਲਗਭਗ 20 ਸਕੂਲਾਂ/ਕਾਲਜਾਂ ਅਤੇ 4000 ਤੋ ਵੱਧ ਸ਼ਹਿਰ ਵਾਸੀਆਂ ਨੂੰ ਆਪਣੇ ਨਾਲ ਜੋੜਿਆ।ਸ਼ਹਿਰ ਅੰਦਰ ਸਵੀਪਿੰਗ ਲਈ ਦੋਨੋ ਸ਼ਿਫਟਾ, ਨਾਇਟ ਸਵੀਪਿੰਗ ਅਤੇ ਮਕੈਨਿਕਲ ਸਵੀਪਿੰਗ ਦਾ ਵੀ ਮਹੱਤਵਪੂਰਨ ਯੋਗਦਾਨ ਸੀ।ਸ਼ਹਿਰ ਵਾਸੀਆਂ ਨੂੰ ਸਫਾਈ ਸਬੰਧੀ ਆਪਣੀ ਸ਼ਿਕਾਇਤਾਂ ਦਰਜ਼ ਕਰਵਾਉਣ ਲਈ ਇਕ ਸਪੈਸ਼ਲ ਐਪ ਅਤੇ ਇਕ ਵਟਸਐਪ ਨੰਬਰ ਲਾਂਚ ਕੀਤਾ ਗਿਆ।

ਸ਼ਹਿਰ ਅੰਦਰੋ ਗਾਰਬੇਜ ਵਲੰਬਰੇਬਲ ਪੁਆਇੰਟ (ਕੱਚਰੇ ਦੇ ਢੇਰਾ) ਨੂੰ ਨਾ ਕੇਵਲ ਹਟਾਇਆ ਬਲਕਿ ਉਹਨਾ ਦਾ ਸੁੰਦਰੀਕਰਨ ਵੀ ਕੀਤਾ ਗਿਆ।ਸ਼ਹਿਰ ਨੂੰ ਖੋਲੇ ਚੋ ਸ਼ੋਚ ਮੁਕਤ (ODF++) ਅਤੇ ਗਾਰਬੇਜ ਫਰੀ ਸਿਟੀ 1 ਸਟਾਰ ਦਾ ਦਰਜਾ ਹਾਸਿਲ ਵੀ ਕਰਵਾਇਆ।ਸ਼ਹਿਰ ਦੇ ਪਬਲਿਕ ਪਖਾਨਿਆ ਨੂੰ ਨਾ ਕੇਵਲ ਮੋਡਰਨ ਬਨਾਇਆ ਬਲਕਿ ਉਹਨਾ ਦਾ ਸੁੰਦਰੀਕਰਨ ਵੀ ਕੀਤਾ ਗਿਆ।ਫਿਰੋਜ਼ਪੁਰ ਸ਼ਹਿਰ ਦੇ ਲਗਭਗ 6500 ਟਨ ਲੇਜੰਸੀ ਵੇਸਟ (ਪੁਰਾਣੇ ਕਚਰੇ) ਨੂੰ ਟਰੋਮਲ ਮਸ਼ੀਨ ਰਾਂਹੀ ਬਾਓ-ਰੈਮੀਡੇਸ਼ਨ ਕੀਤਾ ਗਿਆ।

ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆਂ ਨੇ ਦੱਸਿਆ ਕਿ ਅਸੀ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਸਮੂਹ ਸਫਾਈ ਸੇਵਕ, ਗਾਰਬੇਜ ਕੁਲੇਕਟਰ, ਨਗਰ ਕੌਂਸਲ ਦੀ ਸਮੂਚੀ ਟੀਮ ਤੋ ਇਲਾਵਾ ਆਪਣੇ ਉੱਚ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਦਿੰਦੇ ਹਾਂ। ਜਿੰਨਾ ਦੇ ਸਹਿਯੋਗ ਸਦਕਾ ਅਸੀ ਇਹ ਮੁਕਾਮ ਹਾਸਿਲ ਕੀਤਾ ਹੈ। ਅਸੀ ਹਮੇਸ਼ਾ ਕੋਸ਼ਿਸ਼ ਕਰਾਂਗੇ ਕਿ ਸੋਲਿਡ ਵੇਸਟ ਮੈਨੇਜਮੈਂਟ ਅਤੇ ਮਾਣਯੋਗ ਨੈਸ਼ਨਲ ਗ੍ਰੀਨ ਟ੍ਰੀਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਅਨੁਸਾਰ ਸ਼ਹਿਰ ਨੂੰ ਕੱਚਰਾ ਮੁੱਕਤ ਬਣਾ ਸਕੀਏ।

ਇਸ ਮੌਕੇ ਕਾਰਜਸਾਧਕ ਅਫਸਰ ਸੰਜੈ ਬਾਂਸਲ ਅਤੇ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਅਤੇ ਪੂਰੇ ਫਿਰੋਜ਼ੁਪਰ ਲਈ ਖੁਸ਼ੀ ਵਾਲੀ ਗੱਲ ਹੈ ਜੋ ਫਿਰੋਜ਼ਪੁਰ ਨੂੰ ਸਵੱਛਤਾ ਪੱਖੌ ਪਹਿਲਾ ਸਥਾਨ ਹਾਸਲ ਹੋਇਆ ਹੈ।ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਦਾ ਸਵੱਛਤਾ ਸਰਵੇਖਣ 2020 ਵਿੱਚ ਸੂਬੇ ਵਿਚੋਂ 3 ਅਤੇ ਦੇਸ਼ ਵਿਚੋਂ 96 ਵਾ ਸਥਾਨ ਸੀ।

ਸਵੱਛਤਾ ਸਰਵੇਖਣ 2021 ਵਿੱਚ ਸੂਬੇ ਵਿਚੋਂ 6 ਅਤੇ ਦੇਸ਼ ਭਰ ਵਿਚੋਂ 122 ਵਾ ਸਥਾਨ ਸੀ ਅਤੇ ਇਸ ਵਾਰ ਫਿਰੋਜ਼ਪੁਰ ਦਾ ਸੂਬੇ ਵਿਚੋਂ ਪਹਿਲਾ ਅਤੇ ਦੇਸ਼ ਵਿਚੋਂ 64ਵਾਂ ਸਥਾਨ ਹੈ। ਉਨ੍ਹਾਂ ਕਿਹਾ ਉਨ੍ਹਾਂ ਦਾ ਸੁਪਨਾ ਸੀ ਕਿ ਫਿਰੋਜ਼ਪੁਰ ਪੰਜਾਬ ਵਿਚੋਂ ਪਹਿਲੇ ਸਥਾਨ ਤੇ ਆਵੇ। ਇਸ ਦੌਰਾਨ ਸ਼ਹਿਰ ਨੂੰ ਕਚਰਾ ਮੁਕਤ ਕਰਨ ਦੀ ਮੁਹਿੰਮ ਨਾਲ ਜੁੜਨ ਸਬੰਧੀ ਬੈਨਰ ਵੀ ਲਾਂਚ ਕੀਤਾ ਗਿਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION