30.1 C
Delhi
Saturday, April 27, 2024
spot_img
spot_img

ਪੱਤਰਕਾਰਾਂ ’ਤੇ ਜਾਨਲੇਵਾ ਹਮਲੇ ਲੋਕਤੰਤਰ ਲਈ ਖ਼ਤਰਨਾਕ ਰੁਝਾਨ ਹਨ: ਇੰਡੀਅਨ ਜਰਨਲਿਸਟਸਯੂਨੀਅਨ

ਯੈੱਸ ਪੰਜਾਬ
ਪਟਨਾ/ਚੰਡੀਗੜ੍ਹ, 26 ਅਗਸਤ, 2023:
ਇੰਡੀਅਨ ਜਰਨਲਿਸਟਸ ਯੂਨੀਅਨ (IJU) ਦੀ ਦੋ ਦਿਨਾਂ ਕਾਰਜਕਾਰਨੀ ਮੀਟਿੰਗ ਅੱਜ ਬਿਹਾਰ ਵਿਧਾਨ ਸਭਾ ਪਰਿਸ਼ਦ ਦੇ ਹਾਲ ਵਿਚ ਸ਼ੁਰੂ ਹੋਈ। ਇਸ ਮੌਕੇ ਸਮੂਹ ਬੁਲਾਰਿਆ ਨੇ ਉਦਘਾਟਨੀ ਸਮਾਰੋਹ ਦੌਰਾਨ ਦੇਸ਼ ਅੰਦਰ ਪ੍ਰੈੱਸ ‘ਤੇ ਅਣ ਐਲਾਨੀ ਐਮਰਜੈਂਸੀ ‘ਤੇ ਚਿੰਤਾਂ ਪ੍ਰਗਟ ਕਰਦਿਆਂ ਕਿਹਾ ਕਿ ਪੱਤਰਕਾਰਾਂ ‘ਤੇ ਹੋ ਰਹੇ ਜਾਨਲੇਵਾ ਹਮਲੇ ਲੋਕਤੰਤਰ ਲਈ ਖਤਰਨਾਕ ਰੁਝਾਨ ਹਨ॥

ਬਿਹਾਰ ਵਿਧਾਨ ਪਰਿਸ਼ਦ ਦੇ ਚੇਅਰਮੈਨ ਦਿਵੇਸ਼ ਚੰਦਰ ਠਾਕਰ,ਲੇਬਰ ਮੰਤਰੀ ਸੁਰਿੰਦਰ ਰਾਮ,ਕਾਂਗਰਸ ਵਿਧਾਇਕ ਦਲ ਦੇ ਆਗੂ ਸਕੀਲ ਅਹਿਮਦ ਖਾਨ, ਸੀਪੀਆਈ (ਐਮ ਐੱਲ) ਦੇ ਵਿਧਾਇਕ ਸੰਦੀਪ ਸੌਰਵ, ਸੀਪੀਆਈ ਦੇ ਵਿਧਾਇਕ ਸੂਰਿਆ ਕਾਂਤ ਪਾਸਵਾਨ ਨੇ ਸੰਬੋਧਨ ਕਰਦੇ ਹੋਏ ਕਿਹ‍ਾ ਕਿ ਕੌਮਾਂਤਰੀ ਪੱਧਰ ‘ਤੇ ਭਾਰਤ ਨੂੰ ਪੱਤਰਕਾਰੀ ਤੇ ਪੱਤਰਕਾਰਾਂ ਦੇ ਹਮਲੇ ਸਬੰਧੀ ਖਤਰਨਾਕ ਦੇਸ਼ ਦੀ ਸੂਚੀ ਵਿਚ ਸ਼ਾਮਲ ਕਰਨ ‘ਤੇ ਫ਼ਿਕਰਮੰਦੀ ਪ੍ਰਗਟ ਕੀਤੀ ।

ਬਿਹਾਰ ਵਿਧਾਨ ਪਰਿਸ਼ਦ ਦੇ ਚੇਅਰਮੈਨ ਦਿਵੇਸ਼ ਚੰਦਰ ਠਾਕਰ ਨੇ ਕਿਹਾ ਕਿ ਭਾਵੇਂ ਪ੍ਰੈੱਸ ‘ਤੇ ਦਬਾਅ ਪਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਪਰ ਭਾਰਤੀ ਲੋਕ ਲੋਕਤੰਤਰ ਨੂੰ ਬਚਾਉਣ ਦੇ ਸਮਰੱਥ ਹਨ। ਲੇਬਰ ਮੰਤਰੀ ਸੁਰਿੰਦਰ ਰਾਮ ਨੇ ਪੱਤਰਕਾਰਾਂ ਨੂੰ ਬਾਬਾ ਸਾਹਿਬ ਡਾ ਬੀ.ਆਰ ਅੰਬੇਡਕਰ ਦਾ ਮੂਲਮੰਤਰ ਦੱਸਦੇ ਹੋਏ ਦੇਸ਼ ਤੇ ਲੋਕਤੰਤਰ ਬਚਾਉਣ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ ।

ਕਾਂਗਰਸ ਵਿਧਾਇਕ ਦਲ ਦੇ ਆਗੂ ਸ਼ਕੀਲ ਅਹਿਮਦ ਨੇ ਕਿਹ‍ਾ ਕਿ ਮੌਜੂਦਾ ਦੌਰ ਵਿਚ ਬਜ਼ਾਰਵਾਦੀ ਭਾਰੂ ਪੈ ਗਿਆ ਹੈ॥ ਮੀਡੀਆ ਨੂੰ ਵੀ ਕਾਰੋਬਾਰ ਨਾਲ ਜੋੜਿਆ ਜਾ ਰਿਹ‍ਾ ਹੈ ਜੋ ਪੱਤਰਕਾਰੀ ਮਿਸ਼ਨ ਦੇ ਉਲਟ ਹੈ।ਜਦਕਿ ਦੇਸ਼ ਦੀ ਅਜਾਦੀ ਵਿਚ ਪੱਤਰਕਾਰਾਂ ਨੇ ਮੋਹਰੀ ਰੋਲ ਅਦਾ ਕਰਦਿਆਂ ਆਪਣੇ ਪੇਸ਼ੇ ਨੂੰ ਮਿਸ਼ਨ ਵਜੋਂ ਲਿਆ ਸੀ। ਇਸ ਮੌਕੇ ਆਂਧਰਾ ਪ੍ਰਦੇਸ਼ ਤੋਂ ਪ੍ਰੋਫ਼ੈਸਰ ਐੱਮ ਕ੍ਰਿਸ਼ਨਾ ਪ੍ਰਸ਼ਾਦ ਦੀ ਕਿਤਾਬ ਹਿਸਟਰੀ ਆਫ਼ ਇੰਡੀਅਨ ਜਰਨਲਿਜ਼ਮ ਰੀਲੀਜ਼ ਕੀਤੀ ਗਈ।

ਇੰਡੀਅਨ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਸ੍ਰੀਨਿਵਾਸ ਰੈਡੀ , ਸਾਬਕ‍ਾ ਪ੍ਰਧਾਨ ਐੱਸ ਐੱਨ ਸਿਨਹਾ, ਸਕੱਤਰ ਜਨਰਲ ਬਲਵਿੰਦਰ ਜੰਮੂ ਨੇ ਪੱਤਰਕਾਰੀ ਦੀ ਮੌਜੂਦਾ ਹਾਲਤ ਨੂੰ ਬਿਆਨ ਕਰਦਿਆਂ ਕਿਹਾ ਕਿ ਯੂਨੀਅਨ ਪੱਤਰਕਾਰੀ ਤੇ ਪੱਤਰਕਾਰਾਂ ਨੂੰ ਬਚਾਉਣ ਲਈ ਸੰਘਰਸ਼ ਜਾਰੀ ਰੱਖੇਗੀ।

ਇਸ ਮੌਕੇ ‘ਤੇ ਪੰਜਾਬ ਐੰਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ, ਜਨਰਲ ਸਕੱਤਰ ਪਾਲ ਸਿੰਘ ਨੌਲੀ, ਖਜਾਨਚੀ ਬਿੰਦੂ ਸਿੰਘ , ਹਰਿਆਣਾ ਤੋਂ ਰਾਮ ਸਿੰਘ ਬਰਾੜ ਤੇ ਬਲਵੰਤ ਤਕਸਕ ਹੋਰ ਹਾਜ਼ਰ ਸਨ। ਬਿਹਾਰ ਵਰਕਿੰਗ ਜਰਨਲਿਸਟਸ ਯੂਨੀਅਨ ਦੀ ਪ੍ਰਧਾਨ ਨੀਵਿੱਦਤਾ ਝਾਅ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਬਿਹ‍ਾਰ ਵਿਚ ਪੱਤਰਕਾਰੀ ਦੀ ਸਥਿਤੀ ਤੋਂ ਜਾਣੂ ਕਰਵਾਉਂਦੇ ਹੋਏ ਜਥੇਬੰਦੀ ਦੇ ਆਗੂਆਂ ਦਾ ਧੰਨਵਾਦ ਕੀਤਾ ਕਿ ਪੰਦਰਾਂ ਸਾਲਾਂ ਬਾਅਦ ਯੂਨੀਅਨ ਦੀ ਕੌਮੀ ਪੱਧਰ ਦੀ ਮੀਟਿੰਗ ਬਿਹ‍ਾਰ ਹੋਈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION