39 C
Delhi
Friday, April 26, 2024
spot_img
spot_img

DSGMC ਦੇ ਸਾਬਕਾ ਮੈਂਬਰ Shamsher Singh Sandhu ਅਤੇ Hardev Singh Dhanoa ‘ਜਾਗੋ’ ਵਿੱਚ ਸ਼ਾਮਲ

ਯੈੱਸ ਪੰਜਾਬ
ਨਵੀਂ ਦਿੱਲੀ, 23 ਫਰਵਰੀ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਤੋਂ ਪਹਿਲਾ ਜਾਗੋ ਪਾਰਟੀ ‘ਚ ਕਮੇਟੀ ਦੇ 2 ਸਾਬਕਾ ਮੈਂਬਰ ਸ਼ਾਮਲ ਹੋਏ ਹਨ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਮੇਟੀ ਦੇ ਸਾਬਕਾ ਮੈਂਬਰ ਸ਼ਮਸ਼ੇਰ ਸਿੰਘ ਸੰਧੂ ਅਤੇ ਹਰਦੇਵ ਸਿੰਘ ਧਨੋਆ ਸਣੇ ਟੂਰਿਸ਼ਟ ਅਤੇ ਟੈਕਸ਼ੀ ਕਾਰੋਬਾਰ ਨਾਲ ਜੁੜੇ ਸੈਂਕੜੇ ਸਿੱਖਾਂ ਦਾ ਜਾਗੋ ਪਾਰਟੀ ‘ਚ ਆਉਣ ‘ਤੇ ਸਵਾਗਤ ਕੀਤਾ।

ਪਾਰਟੀ ਦਫ਼ਤਰ ਵਿੱਖੇ ਹੋਏ ਸਮਾਗਮ ਦੌਰਾਨ ਸੰਧੂ ਅਤੇ ਧਨੋਆ ਨੇ ਜਾਗੋ ਪਾਰਟੀ ‘ਚ ਸ਼ਾਮਲ ਹੋਣ ਬਾਰੇ ਖੁਲ੍ਹ ਕੇ ਦੱਸਿਆ। ਇਥੇ ਦੱਸ ਦੇਈਏ ਕਿ ਸੰਧੂ ਸਰਨਾ ਧੜੇ ਨੂੰ ਅਤੇ ਧਨੋਆ ਬਾਦਲ ਧੜੇ ਨੂੰ ਛੱਡ ਕੇ ਜਾਗੋ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਜੀਕੇ ਨੇ ਬਾਦਲ ਦਲ ਨੂੰ ਕਰੜੇ ਹੱਥੀ ਲਿਆ।

ਜੀਕੇ ਨੇ ਕਿਹਾ ਕਿ ਲਗਾਤਾਰ ਜਾਗੋ ਪਾਰਟੀ ਦਾ ਕਾਫ਼ਲਾ ਵੱਧ ਰਿਹਾ ਹੈ। ਪਹਿਲਾ ਸਰਨਾ ਧੜੇ ਨਾਲ ਲੰਬੇ ਸਮੇਂ ਤਕ ਨਾਲ ਰਹੇ ਸਾਬਕਾ ਕਮੇਟੀ ਮੈਂਬਰ ਮਨਜੀਤ ਸਿੰਘ ਰੇਖ਼ੀ ਜਾਗੋ ਪਾਰਟੀ ‘ਚ ਸ਼ਾਮਲ ਹੋਏ ਸਨ। ਹੁਣ ਇਸ ਲੜ੍ਹੀ ਨੂੰ ਆਉਣ ਵਾਲੇ ਦਿਨਾਂ ‘ਚ ਹੋਰ ਵੱਡਾ ਹੁੰਗਾਰਾ ਮਿਲਣ ਜਾ ਰਿਹਾ ਹੈ।

ਜੀਕੇ ਨੇ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਬਿਨਾਂ ਨਾਂ ਲਏ ਕਿਹਾ ਕਿ ਕੁਝ ਲੋਕ ਸੋਸ਼ਲ ਮੀਡੀਆ ‘ਤੇ ਸ਼ੋਰ ਪਾਉਣ ਦੇ ਇਲਾਵਾ ਕੁਝ ਨਹੀਂ ਕਰ ਸਕਦੇ। ਜੋ ਕੰਮ ਮੇਰੇ ਪਿਤਾ ਜਥੇਦਾਰ ਸੰਤੋਖ ਸਿੰਘ ਨੇ ਕੀਤੇ ਸੀ, ਉਹਨਾਂ ਦਾ ਮੁਕਾਬਲਾ ਕਰਨਾ ਤਾਂ ਦੂਰ ਇਹ ਲੋਕ ਸਿਰਫ਼ ਇਹ ਸਵਾਲ ਕਰ ਸਕਦੇ ਹਨ ਕਿ ‘‘ਮੈਂ ਮਰਾਂ-ਪੰਥ ਜੀਵੇ’’ ਵਾਲੇ ਕਿੱਥੇ ਹਨ ?

ਜੀਕੇ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਉਣ ਵਾਲੇ, ਡੇਰਿਆਂ ਨੂੰ ਬਿਨਾਂ ਮੰਗੇ ਮੁਆਫ਼ੀ ਦਿਵਾਉਣ ਵਾਲੇ, ਸ਼੍ਰੀ ਦਰਬਾਰ ਸਾਹਿਬ ਕੰਪਲੈਕਸ਼ ਵਿੱਖੇ ਡਾਗਾਂ ਨਾਲ ਸੰਗਤਾਂ ਨੂੰ ਕੁੱਟਣ ਵਾਲੇ ਅਤੇ ਮਹੰਤਾਂ ਦੀ ਰੂਹ ਦੇ ਰਾਖੇ ਸਾਨੂੰ ਪੰਥ ਬਾਰੇ ਸਵਾਲ ਕਰਦੇ ਹਨ। ਇਹਨਾਂ ਨੂੰ ਪੰਥ ਦੀ ਸਪੇਲਿੰਗ ਵੀ ਨਹੀਂ ਆਉਂਦੀ।

ਜੀਕੇ ਨੇ ਕਿਹਾ ਕਿ ਸਾਰਿਆਂ ਦੇ ਮੁਗ਼ਾਲਤੇ ਇਹ ਚੋਣਾਂ ਦੂਰ ਕਰ ਦੇਣਗੀਆਂ। ਸੰਗਤਾਂ ਦੀ ਕੱਚਹਿਰੀ ‘ਚ ਸਭ ਕੁਝ ਸਾਫ਼ ਹੋ ਜਾਵੇਗਾ ਕਿ ਪੰਥ ਦਾ ਵਾਰਿਸ ਕੌਣ ਹੈ। ਅਸੀਂ ਹਮੇਸ਼ਾ ਕੌਮੀ ਕਾਰਜਾਂ ਲਈ ਸਿਰ-ਧੜ ਦੀ ਬਾਜ਼ੀ ਲਗਾ ਕੇ ਸੰਗਤਾਂ ਦੇ ਕਾਰਜ ਕਰਵਾਏ ਹਨ। ਇਹੀ ਕਾਰਨ ਹੈ ਕਿ ਜਥੇਦਾਰ ਸੰਤੋਖ ਸਿੰਘ ਦੇ ਨਾਲ ਜਿਨ੍ਹਾਂ ਦੇ ਬਜੁਰਗਾਂ ਨੇ ਮੋਰਚਿਆਂ ‘ਚ ਹਿੱਸਾ ਲਿਆ ਸੀ, ਅੱਜ ਉਹਨਾਂ ਦੇ ਪਰਿਵਾਰ ਜਾਗੋ ਦਾ ਹਿੱਸਾ ਬਣਕੇ ਉਸ ਮਹਾਨ ਵਿਰਸੇ ਦੀ ਰਾਖੀ ਲਈ ਅੱਗੇ ਆ ਰਹੇ ਹਨ।

ਇਸ ਮੌਕੇ ਜਾਗੋ ਦੇ ਸਰਪ੍ਰਸਤ ਡਾਕਟਰ ਹਰਮੀਤ ਸਿੰਘ ਅਤੇ ਬਲਬੀਰ ਸਿੰਘ ਕੋਹਲੀ ਨੇ ਪਾਰਟੀ ‘ਚ ਸ਼ਾਮਲ ਹੋਏ ਲੋਕਾਂ ਨੂੰ ਜੀ ਆਇਆ ਕਿਹਾ। ਦਿੱਲੀ ਦੀਆਂ ਵੱਖ-ਵੱਖ ਟੈਕਸ਼ੀ ਸਟੈਂਡਾਂ ਦੀ ਯੂਨੀਅਨਾਂ ਦੇ ਅਹੁਦੇਦਾਰ, ਬੀਬੀ ਗੁਰਮੀਤ ਕੌਰ, ਸ਼ਹੀਦ ਭਗਤ ਸਿੰਘ ਦੇਹਦਾਨ ਸਮਿਤੀ, ਸਰਬਤ ਦਾ ਭਲਾ ਫਾਊਨਡੇਸ਼ਨ ਨਾਲ ਜੁੜੇ ਸੈਂਕੜੇ ਲੋਕ ਜਾਗੋ ਪਾਰਟੀ ‘ਚ ਸ਼ਾਮਲ ਹੋਏ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION