39 C
Delhi
Monday, May 20, 2024
spot_img
spot_img

ਢੀਂਡਸਾ, ਰਵੀਇੰਦਰ ਸਿੰਘ, ਬ੍ਰਹਮਪੁਰਾ ਤੇ ਸੇਖ਼ਵਾਂ 13 ਨੂੰ ਜਲੰਧਰ ’ਚ ਅਕਾਲੀ ‘ਬਗਾਵਤ’ ਦਾ ਬੂਟਾ ਲਾਉਣਗੇ

ਯੈੱਸ ਪੰਜਾਬ

ਜਲੰਧਰ, 7 ਫ਼ਰਵਰੀ, 2020:

ਬਾਦਲ ਪਰਿਵਾਰ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਝੰਡਾ ਚੁੱਕੀ ਬੈਠੀਆਂ ਧਿਰਾਂ ਦੇ ਨੁਮਾਇੰਦਾ ਆਗੂ ਸ: ਸੁਖ਼ਦੇਵ ਸਿੰਘ ਢੀਂਡਸਾ, ਸ: ਰਵੀਇੰਦਰ ਸਿੰਘ, ਸ: ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ: ਸੇਵਾ ਸਿੰਘ ਸੇਖ਼ਵਾਂ 13 ਫ਼ਰਵਰੀ ਨੂੰ ਜਲੰਧਰ ਪੁੱਜ ਰਹੇ ਹਨ ਜਿੱਥੇ ਇਹ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਨਾਲ ‘ਅਸਹਿਮਤੀ’ ਪ੍ਰਗਟਾ ਰਹੇ ਅਕਾਲੀ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ।

ਇਹ ਜਾਣਕਾਰੀ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ: ਗੁਰਚਰਨ ਸਿੰਘ ਚੰਨੀ, ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ, ਪ੍ਰਿੰਸੀਪਲ ਇੰਦਰਜੀਤ ਸਿੰਘ, ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ, ਸ: ਮਹਿੰਦਰਪਾਲ ਸਿੰਘ ਬਿਨਾਕਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ 1920, ਸ੍ਰੀਮਤੀ ਹਰਜੀਤ ਕੌਰ ਤਲਵੰਡੀ, ਸੀ: ਮੀਤ ਪ੍ਰਧਾਨ ਅਕਾਲੀ ਦਲ ਇਸਤਰੀ ਵਿੰਗ, ਸ:ਗੁਰਸ਼ੇਰ ਸਿੰਘ, ਸਾਬਕਾ ਪ੍ਰਧਾਨ ਗੁਰਦੁਆਰਾ ਮਾਡਲ ਟਾਊਨ, ਜਲੰਧਰ ਨੇ ਦਿੱਤੀ।

ਆਗੂਆਂ ਨੇ ਕਿਹਾ ਕਿ ਅਕਾਲੀ ਆਗੂ, ਵਰਕਰ, ਪੰਥਕ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਅਤੇ ਹੋਰ ਪੰਥ ਦਰਦੀ ਇਸ ਮੀਟਿੰਗ ਵਿਚ ਸ਼ਾਮਿਲ ਹੋਣਗੇ। ਇਹ ਮੀਟਿੰਗ 13 ਫ਼ਰਵਰੀ ਨੂੰ ਦੁਪਹਿਰ 3 ਵਜੇ ਗੁਰਦੁਆਰਾ ਨੌਂਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ, ਜਲੰਧਰ ਵਿਖ਼ੇ ਹੋਵੇਗੀ।

ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ’ਤੇ ਤਿੱਖੇ ਹਮਲੇ ਬੋਲਦਿਆਂ ਕਿਹਾ ਕਿ ਸਮਰਪਿਤ ਆਗੂਆਂ ਦੀਆਂ ਕੁਰਬਾਨੀਆਂ ਵਾਲੇ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਪਾਰਟੀ ਦੀ ਹਰ ਸਰਗਰਮੀ ਵਿਚੋਂ ਨਫ਼ਾ ਭਾਲਦੇ ਹਨ ਜਿਸ ਕਰਕੇ ਪੰਥ ਨੂੰ ਸਮਰਪਿਤ ਜੁਝਾਰੂ ਅਤੇ ਇਮਾਨਦਾਰ ਆਗੂ ਘਰਾਂ ਵਿਚ ਬਹਿਣ ਲਈ ਮਜਬੂਰ ਹੋ ਗਏ ਹਨ।

ਆਗੂਆਂ ਨੇ ਕਿਹਾ ਕਿ ਮੌਜੂਦਾ ਲੀਡਰਸ਼ਿਪ ਦੇ ਹੇਠ ਸ਼੍ਰੋਮਣੀ ਅਕਾਲੀ ਦਲ ਹੀ ਨਹੀਂ ਸਗੋਂ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਜਿਹੀਆਂ ਸੁਪਰੀਮ ਤਾਕਤਾਂਵੀ ਨਿਘਾਰ ਦੀ ਹਾਲਤ ਵਿਚ ਹਨ ਅਤੇ ਜਥੇਦਾਰਾਂ ਤੋਂ ਵਿਵਾਦਿਤ ਫ਼ੈਸਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਇਸ ਸੰਬੰਧ ਵਿਚ ਸੌਦਾ ਸਾਧ ਨੂੰ ਬਿਨਾ ਮੰਗੇ ਮੁਆਫ਼ੀ ਦੇਣ, ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਜਿਹੇ ਮਾਮਲੇ ਉਠਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅੰਦਰ ਚੱਲ ਰਹੇ ਘਪਲਿਆਂ ਨੇ ਸਿੱਖਾਂ ਨੂੰ ਸ਼ਰਮਸਾਰ ਕੀਤਾ ਹੈ।

ਆਗੂਆਂ ਨੇ ਕਿਹਾ ਕਿ ਜਿਸ ਅਕਾਲੀ ਦਲ ਨੇ ਪੰਜਾਬ ਦੇ ਲੋੜਵੰਦ ਨੌਜਵਾਨਾਂ ਦੀ ਢਾਲ ਬਣਨਾ ਸੀ ਉਸਦੇ ਅਮਲਾਂ ਕਰਕੇ ਰਾਜ ਦੀ ਨੌਜਵਾਨੀ ਇਕ ਪਰਿਵਾਰ ਦੀ ਗੁਲਾਮ ਬਣ ਕੇ ਉਹਨਾਂ ਦੇ ਘਰ ਭਰ ਰਹੀ ਹੈ। ਉਹਨਾਂ ਆਖ਼ਿਆ ਕਿ ਇਸ ਲਈ ਨਿਜ਼ਾਮ ਬਦਲੇ ਜਾਣ ਦੀ ਲੋੜ ਹੈ ਜਿਸ ਕਰਕੇ ਇਹ ਇਕੱਤਰਤਾ ਕੀਤੀ ਜਾ ਰਹੀ ਹੈ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION