29.1 C
Delhi
Sunday, April 28, 2024
spot_img
spot_img

ਬੇਅਦਬੀ ਮਾਮਲੇ ’ਚ ਨਾਮਜ਼ਦ ਡੇਰਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ
ਕੋਟਕਪੂਰਾ, 10 ਨਵੰਬਰ, 2022:
ਬੇਅਦਬੀ ਮਾਮਲਿਆਂ ਵਿੱਚ ਨਾਮਜ਼ਦ ਇਕ ਡੇਰਾ ਪ੍ਰੇਮੀ ਦਾ ਵੀਰਵਾਰ ਨੂੰ ਕੋਟਕਪੂਰਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਘਟਨਾ ਸਵੇਰੇ ਲਗਪਗ 6 ਵਜੇ ਵਾਪਰੀ ਜਦ ਪ੍ਰਦੀਪ ਸਿੰਘ ਨਾਂਅ ਦਾ ਇਹ ਡੇਰਾ ਪ੍ਰੇਮੀ ਆਪਣੀ ਦੁਕਾਨ ਖੋਲ੍ਹਣ ਜਾ ਰਿਹਾ ਸੀ।

ਘਟਨਾ ਵਿੱਚ ਪ੍ਰਦੀਪ ਕੁਮਾਰ ਦਾ ਗੰਨਮੈਨ ਅਤੇ ਇਕ ਹੋਰ ਦੁਕਾਨਦਾਰ ਜ਼ਖ਼ਮੀ ਹੋ ਗਿਆ।

ਹਮਲਾ 5 ਅਣਪਛਾਤੇ ਬਾਈਕ ਸਵਾਰਾਂ ਵੱਲੋਂ ਕੀਤਾ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਨੇ ਸੜਕ ਦੇ ਵਿਚਕਾਰ ਹੀ ਪ੍ਰਦੀਪ ਸਿੰਘ ’ਤੇ ਫ਼ਾਇਰਿੰਗ ਕੀਤੀ।

ਇਹ ਘਟਨਾ ਸੀ.ਸੀ.ਟੀ.ਵੀ.ਵਿੱਚ ਕੈਦ ਹੋ ਗਈ ਹੈ ਜਿਸ ਦੇ ਆਧਾਰ ’ਤੇ ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਵਿੱਚ ਜੁਟ ਗਈ ਹੈ।

ਸੂਚਨਾ ਮਿਲਣ ’ਤੇ ਪੁੱਜੀ ਪੁਲਿਸ ਨੇ ਪ੍ਰਦੀਪ ਸਿੰਘ ਦੀ ਲਾਸ਼ ਸਰਕਾਰੀ ਹਸਪਤਾਲ ਕੋਟਕਪੂਰਾ ਵਿਖੇ ਪੋਸਟ ਮਾਰਟਮ ਲਈ ਭੇਜੀ ਹੈ ਜਦਕਿ ਜ਼ਖ਼ਮੀਆਂ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।

ਆਈ.ਜੀ. ਸ੍ਰੀ ਪ੍ਰਦੀਪ ਕੁਮਾਰ ਯਾਦਵ ਅਤੇ ਫ਼ਰੀਦਕੋਟ ਦੇ ਐੱਸ.ਐੱਸ.ਪੀ. ਸ: ਰਾਜਪਾਲ ਸਿੰਘ ਸੰਧੂ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਪੁਲਿਸ ਨੂੰ ਕੁਝ ‘ਲੀਡਜ਼’ ਮਿਲੀਆ ਹਨ ਜਿਸ ਦੇ ਆਧਾਰ ’ਤੇ ਦੋਸ਼ੀ ਜਲਦੀ ਹੀ ਫ਼ੜ ਲਏ ਜਾਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION