29.1 C
Delhi
Saturday, April 27, 2024
spot_img
spot_img

ਦੇਸ਼ ਦੀ ਏਕਤਾ ਲਈ ਸੰਪ੍ਰਦਾਇਕ ਤੱਤਾਂ ਨੂੰ ਰੋਕਿਆ ਜਾਵੇ : ਸ਼ਾਹੀ ਇਮਾਮ ਪੰਜਾਬ

ਲੁਧਿਆਣਾ, 2 ਅਕਤੂਬਰ, 2019 –

ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ ‘ਚ ਗਾਂਧੀ ਜੰਯਤੀ ਦੇ ਮੌਕੇ ‘ਤੇ ਵਿਚਾਰ ਗੋਸ਼ਠੀ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਗੁਲਾਮ ਹਸਨ ਕੈਸਰ, ਇਤਿਹਾਸਕਾਰ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ, ਸ਼੍ਰੀ ਅਸ਼ੋਕ ਕੁਮਾਰ ਗੁਪਤਾ, ਮੁਫਤੀ ਜਮਾਲੂਦੀਨ , ਸ਼ਾਹੀ ਇਮਾਮ ਦੇ ਸਕੱਤਰ ਮੁਹੰਮਦ ਮੁਸਤਕੀਮ ਤੇ ਸ਼ਾਹ ਨਵਾਜ ਖਾਨ ਨੇ ਆਪਣੇ ਵਿਚਾਰ ਰੱਖੇ।

ਗੋਸ਼ਠੀ ਨੂੰ ਸੰਬੋਧਨ ਕਰਦੇ ਹੋਏ ਦੇਸ਼ ਦੀ ਜੰਗ-ਏ-ਆਜਾਦੀ ‘ਚ ਸ਼ਾਮਿਲ ਰਹੀ ਜਮਾਤ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਨੇ ਅੱਜ ਗਾਂਧੀ ਜੰਯਤੀ ਦੇ ਮੌਕੇ ‘ਤੇ ਕਿਹਾ ਕਿ ਦੇਸ਼ ਦੇ ਸੁਤੰਤਰਤਾ ਸੰਗ੍ਰਾਮ ‘ਚ ਗਾਂਧੀ ਜੀ ਦੀ ਭੂਮਿਕਾ ਸੱਭ ਤੋਂ ਖਾਸ ਰਹੀ।

ਸ਼ਾਹੀ ਇਮਾਮ ਨੇ ਦੱਸਿਆ ਕਿ ਉਹਨਾਂ ਦੇ ਦਾਦਾ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀਂ ਦੇ ਗਾਂਧੀ ਜੀ ਨਾਲ 1925 ਤੋਂ ਹੀ ਦੋਸਤਾਨਾ ਸੰਬੰਧ ਬਣ ਗਏ ਸਨ ਅਤੇ ਜੀਵਨ ਭਰ ਬਾਕੀ ਰਹੇ। ਦਾਦਾ ਜਾਨ ਅਕਸਰ ਜੰਗ-ਏ-ਆਜਾਦੀ ਦੀ ਰਣਨੀਤੀ ਨੂੰ ਲੈ ਕੇ ਖਤ ਲਿਖਦੇ ਅਤੇ ਵਾਰਧਾ ਤੋਂ ਗਾਂਧੀ ਜੀ ਦੀ ਪਹਿਲੀ ਫੁਰਸਤ ‘ਚ ਡਾਕ ਤੋਂ ਜਵਾਬ ਆ ਜਾਂਦਾ ਸੀ। ਜੰਗ-ਏ-ਆਜਾਦੀ ‘ਚ ਮੌਲਾਨਾ ਹਬੀਬ ਉਰ ਰਹਿਮਾਨ ਨੇ ਗਾਂਧੀ ਜੀ ਨਾਲ ਜੇਲ ਵੀ ਕੱਟੀ।

ਸ਼ਾਹੀ ਇਮਾਮ ਨੇ ਦੱਸਿਆ ਕਿ ਜੱਦ 1947 ‘ਚ ਦੇਸ਼ ਦੀ ਆਜਾਦੀ ਦੇ ਨਾਲ ਹੀ ਦੇਸ਼ ਦਾ ਵੱਟਵਾਰਾ ਹੋ ਗਿਆ ਤੇ ਵੱਖ-ਵੱਖ ਸੂਬਿਆਂ ‘ਚ ਫਿਰਕੂ ਦੰਗੇ ਸ਼ੁਰੂ ਹੋ ਗਏ ਤੇ ਦਾਦਾ ਜਾਨ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਦੇਸ਼ ਦੇ ਵੱਟਵਾਰੇ ਦਾ ਵਿਰੋਧ ਕਰਦੇ ਹੋਏ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਦਿੱਲੀ ਜਾ ਕੇ ਗਾਂਧੀ ਜੀ ਨੂੰ ਮਿਲੇ ਤੇ ਸ਼ਿਕਵਾ ਕਰਦੇ ਹੋਏ ਦੋ ਟੂਕ ਕਿਹਾ ਕਿ ਗਾਂਧੀ ਜੀ ਮੈਨੂੰ ਪਾਸਪੋਰਟ ਦੁਵਾ ਦਿਓ ਤਾਂਕਿ ਮੈਂ ਬਰਤਾਨੀਆ ਜਾ ਕੇ ਅਲੀਜਾਬੈਥ ਨੂੰ ਦੱਸ ਸਕਾ ਕਿ ਗਾਂਧੀ ਅਪਣੀ ਅਹਿੰਸਾ ਦੀ ਰਣਨੀਤੀ ‘ਚ ਨਾਕਾਮ ਹੋ ਗਿਆ ਹੈ।

ਦੇਸ਼ ਆਜਾਦ ਹੁੰਦੇ ਹੀ ਹਿੰਦੂ-ਮੁਸਲਮਾਨ ਇੱਕ-ਦੂਜੇ ਨੂੰ ਮਾਰ ਰਹੇ ਹਨ, ਗਾਂਧੀ ਜੀ ਨੇ ਇਹ ਗੱਲ ਸੁਣੀ ਤਾਂ ਗਾਂਧੀ ਜੀ ਨੇ ਉਸੀ ਸਮੇਂ ਐਲਾਨ ਕੀਤਾ ਕਿ ਜੱਦ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀਂ ਜਿਹੇ ਰਾਸ਼ਟਰਵਾਦੀ ਮੁਸਲਮਾਨ ਵੀ ਸੁਰੱਖਿਅਤ ਨਹੀਂ ਹਨ ਤੇ ਮੈਂ ਮਰਨਵਰਤ ਦਾ ਐਲਾਨ ਕਰਦਾ ਹਾਂ ਜਾਂ ਤਾਂ ਦੇਸ਼ ‘ਚ ਖੂਨ-ਖਰਾਬ ਰੁਕੇਗਾ ਜਾਂ ਮੈਂ ਅਪਣੀ ਜਾਨ ਦੇ ਦੇਵਾਗਾਂ। ਗਾਂਧੀ ਜੀ ਦੇ ਇਸ ਐਲਾਨ ਤੋਂ ਬਾਅਦ ਦਿੱਲੀ ਸਮੇਤ ਦੇਸ਼ ਭਰ ‘ਚ ਫਿਰਕੂ ਦੰਗੇ ਰੁੱਕ ਗਏ ਸਨ।

ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਵੀ ਦੇਸ਼ ਨੂੰ ਅਜਿਹੇ ਲੀਡਰਾਂ ਦੀ ਲੋੜ ਹੈ ਜੋ ਅਪਣੇ ਬਾਰੇ ਨਹੀਂ ਦੇਸ਼ ਪੱਖ ਦੀ ਗੱਲ ਕਰਨ। ਬਦਕਿਸਮਤੀ ਦੇ ਨਾਲ ਜਿਆਦਾ ਰਾਜਨੇਤਾ ਸੱਤਾ ਸੁੱਖ ਦੀ ਪ੍ਰਾਪਤੀ ਲਈ ਆਪਣੇ ਹਿੱਤਾਂ ਨੂੰ ਦੇਸ਼ ਭਗਤੀ ਦੱਸ ਰਹੇ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਦੇਸ਼ ਦੀ ਏਕਤਾ ਲਈ ਸੰਪ੍ਰਦਾਇਕ ਤੱਤਾਂ ਨੂੰ ਰੋਕਿਆ ਜਾਏ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਸ ‘ਚ ਜੋੜਣ ਦੀ ਕੋਸ਼ਿਸ਼ ਕੀਤੀ ਜਾਵੇ।

ਇਸ ਮੌਕੇ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਕਿਹਾ ਕਿ ਇਤਿਹਾਸ ਦੱਸਦਾ ਹੈ ਕਿ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀਂ ਦੇ ਗਾਂਧੀ ਜੀ ਨਾਲ ਵਿਚਾਰਕ ਮੱਤਭੇਦ ਰਹੇ, ਮੌਲਾਨਾ ਲੁਧਿਆਣਵੀ ਅਤੇ ਸੁਭਾਸ਼ ਚੰਦਰ ਬੋਸ ਹਮੇਸ਼ਾ ਅਹਿੰਸਾ ਦੇ ਨਾਲ-ਨਾਲ ਭਗਤ ਸਿੰਘ ਸ਼ਹੀਦ ਵਰਗੇ ਸਾਰੇ ਦੇਸ਼ ਭਗਤਾਂ ਦਾ ਵੀ ਸਮਰਥਨ ਕਰਦੇ ਸਨ।

ਇਸ ਦੇ ਬਾਵਜੂਦ ਮੌਲਾਨਾ ਨੇ ਕਦੇ ਵੀ ਗਾਂਧੀ ਜੀ ਦੇ ਸਨਮਾਨ ‘ਚ ਕਮੀ ਨਹੀਂ ਆਉਣ ਦਿੱਤੀ। ਉਹਨਾਂ ਕਿਹਾ ਕਿ ਸਾਰੇ ਦੇਸ਼ਵਾਸੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਦੇਸ਼ ਗਾਂਧੀ ਜੀ ਦੀ ਰਣਨੀਤੀ ਅਤੇ ਭਗਤ ਸਿੰਘ ਵਰਗੇ ਬਲਿਦਾਨੀਆਂ ਦੀ ਵਜ•ਾਂ ਨਾਲ ਹੀ ਆਜਾਦ ਹੋਇਆ ਹੈ, ਸਾਨੂੰ ਸਾਰਿਆਂ ਦਾ ਬਰਾਬਰ ਸਨਮਾਨ ਕਰਨਾ ਚਾਹੀਦਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION