29.1 C
Delhi
Saturday, April 27, 2024
spot_img
spot_img

ਵੀਜ਼ੇ ਸਬੰਧੀ ਜਾਣਕਾਰੀ ਦੇਣ ਲਈ ਕੈਨੇਡਾ ਦੂਤਘਰ ਪੰਜਾਬ ਭਰ ਵਿਚ ਲਗਾਏਗਾ ਸੈਮੀਨਾਰ

ਅੰਮ੍ਰਿਤਸਰ, 17 ਦਸੰਬਰ, 2019 –

ਪੰਜਾਬ ਤੋਂ ਪੜਾਈ, ਕੰਮ, ਆਵਾਸ ਅਤੇ ਘੁੰਮਣ-ਫਿਰਨ ਲਈ ਕੈਨੇਡਾ ਜਾਣ ਦੀ ਚਾਹਤ ਰੱਖਣ ਵਾਲੇ ਲੋਕਾਂ ਨੂੰ ਕੁੱਝ ਏਜੰਟਾਂ ਦੀਆਂ ਮੋਮੋਠੱਗਣੀਆਂ ਗੱਲਾਂ ਅਤੇ ਧੋਖੇ ਤੋਂ ਬਚਾਉਣ ਲਈ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਦੀ ਅਗਵਾਈ ਹੇਠ ਕੈਨੇਡਾ ਦੇ ਦੂਤਘਰ ਅਧਿਕਾਰੀਆਂ ਵੱਲੋਂ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।

ਇਸ ਮੌਕੇ ਬੋਲਦੇ ਕੈਨੇਡਾ ਦੂਤਘਰ ਦੇ ਅਵਾਸ ਪ੍ਰੋਗਰਾਮ ਮੈਨੇਜਰ ਸ੍ਰੀ ਏਲਕ ਐਡਮਸਕੀ ਨੇ ਐਲਾਨ ਕੀਤਾ ਕਿ ਉਹ ਪੰਜਾਬ ਦੇ ਹਰੇਕ ਜਿਲ੍ਹੇ ਵਿਚ ਅਜਿਹੇ ਸੈਮੀਨਾਰ ਲਗਾ ਕੇ ਵੱਧ ਤੋਂ ਵੱਧ ਜਾਣਕਾਰੀ ਲੋਕਾਂ ਨੂੰ ਦੇਣਗੇ। ਉਨਾਂ ਹਾਜ਼ਰ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਹ ਜਾਣਕਾਰੀ ਵੱਧ ਤੋਂ ਵੱਧ ਅੱਗੇ ਸ਼ਾਂਝੀ ਕਰਨ, ਤਾਂ ਜੋ ਲੋਕ ਆਪਣਾ ਵੀਜ਼ਾ ਆਪ ਅਪਲਾਈ ਕਰ ਸਕਣ ਦੇ ਯੋਗ ਹੋ ਸਕਣ।

ਇਸ ਮੌਕੇ ਬੋਲਦੇ ਪੰਜਾਬ ਦੇ ਸਕਿਲ ਡਿਵਲਪਮੈਂਟ ਸਲਾਹਕਾਰ ਸ੍ਰੀ ਸੰਦੀਪ ਕੌੜਾ ਨੇ ਕਿਹਾ ਕਿ ਅੱਜ ਭਾਰਤ ਸਭ ਤੋਂ ਵੱਧ ਨੌਜਵਾਨਾਂ ਦੀ ਅਬਾਦੀ ਵਾਲਾ ਦੇਸ਼ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਹੁਨਰਮੰਦ ਸਿੱਖਿਆ ਦੇ ਕੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤੱਕ ਕਾਰੋਬਾਰ ਤੇ ਕੰਮ ਲਈ ਭੇਜ ਸਕੀਏ।

ਉਨਾਂ ਕਿਹਾ ਕਿ ਜਰਮਨ, ਜਾਪਾਨ ਅਤੇ ਕੈਨੇਡਾ ਨਾਲ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਸਮਝੌਤੇ ਕੀਤੇ ਹਨ, ਜਿਸ ਰਾਹੀਂ ਅਸੀਂ ਉਕਤ ਦੇਸ਼ਾਂ ਨੂੰ ਉਨਾਂ ਦੀ ਮੰਗ ਅਨੁਸਾਰ ਸਿੱਖਿਅਤ ਨੌਜਵਾਨ ਤਿਆਰ ਕਰਕੇ ਦਿਆਂਗੇ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਇਸ ਮੌਕੇ ਨੌਜਵਾਨਾਂ ਨੂੰ ਕਿਰਤ ਸਭਿਆਚਾਰ ਅਪਨਾਉਣ ਦੀ ਲੋੜ ਉਤੇ ਜ਼ੋਰ ਦਿੰਦੇ ਕਿਹਾ ਕਿ ਜਦ ਤਕ ਤੁਸੀਂ ਹੱਥੀਂ ਕੰਮ ਕਰਨ ਦੀ ਆਦਤ ਨਹੀਂ ਪਾਉਂਦੇ ਤਦ ਤੱਕ ਕਾਮਯਾਬ ਨਹੀਂ ਹੋ ਸਕਦੇ।

ਉਨਾਂ ਕਿਹਾ ਕਿ ਭਾਰਤ ਤੇ ਵਿਦੇਸ਼ਾਂ ਵਿਚ ਵੱਡਾ ਫਰਕ ਇਹੀ ਹੈ ਕਿ ਸਾਡੇ ਬੱਚੇ ਇੱਥੇ ਕੰਮ ਕਰਕੇ ਖੁਸ਼ ਨਹੀਂ, ਪਰ ਵਿਦੇਸ਼ ਜਾ ਕੇ ਹੱਢ ਭੰਨਵੀਂ ਮਿਹਨਤ ਕਰ ਰਹੇ ਹਨ।

ਕੈਨੇਡਾ ਦੇ ਮਾਈਗਰੇਸ਼ਨ ਆਊਟਰੀਚ ਅਫਸਰ ਅਨਿੰਦਿਤਾ ਬੁਰਾਗੈਨ ਅਤੇ ਅੰਜਲੀ ਗਿਲ ਨੇ ਕੈਨੇਡਾ ਦੇ ਪੜਾਈ, ਵਰਕ, ਅਵਾਸ, ਵਿਜ਼ਟਰ ਵੀਜ਼ੇ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਕਿਹਾ ਕਿ ਵੀਜ਼ਾ ਫਾਰਮ ਆਨ ਲਾਈਨ ਭਰਨ ਨੂੰ ਤਰਜੀਹ ਦਿਉ ਕਿਉਂਕਿ ਇਹ ਛੇਤੀ ਅਤੇ ਸੌਖਾ ਨਿਪਟਾਇਆ ਜਾਣ ਵਾਲਾ ਕੰਮ ਹੈ। ਉਨਾਂ ਇਹ ਵੀ ਕਿਹਾ ਕਿ ਕਦੇ ਵੀ ਫਾਰਮ ਵਿਚ ਏਜੰਟ ਦਾ ਫੋਨ ਨੰਬਰ, ਈ ਮੇਲ ਜਾਂ ਪਤਾ ਨਾ ਦਿਉ, ਕਿਉਂਕਿ ਇਸ ਨਾਲ ਦੂਤਘਰ ਨੂੰ ਕਈ ਵਾਰ ਜਾਣਕਾਰੀ ਦੇਰ ਨਾਲ ਜਾਂ ਗਲਤ ਮਿਲਦੀ ਹੈ, ਜੋ ਕਿ ਵੀਜ਼ਾ ਬਿਨੇ ਪੱਤਰ ਰੱਦ ਹੋਣ ਦਾ ਕਾਰਨ ਬਣ ਜਾਂਦੀ ਹੈ।

ਉਨਾਂ ਦੱਸਿਆ ਕਿ ਵਿਜ਼ਟਰ ਵੀਜ਼ੇ ਲਈ ਕੈਨੇਡਾ ਜਾਣ ਦਾ ਮਕਸਦ, ਸੱਦਾ ਪੱਤਰ ਜਾਂ ਘੁੰਮਣ ਵਾਲੀਆਂ ਥਾਵਾਂ ਦਾ ਤਾਰੀਕ ਵਾਰ ਵਰਨਣ, ਫੰਡਾਂ ਦਾ ਵਿਸਥਾਰ, ਛੁੱਟੀ ਦੀ ਪ੍ਰਵਾਨਗੀ, ਰੱਦ ਹੋਏ ਵੀਜ਼ੇ ਬਿਨੈ ਪੱਤਰ ਸਬੰਧੀ ਵੀ ਜਾਣਕਾਰੀ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ।

ਇਸੇ ਤਰਾਂ ਪੜਾਈ ਲਈ ਕੈਨੇਡਾ ਜਾਣ ਵੇਲੇ ਕਾਲਜ ਜਾਂ ਯੂਨੀਵਰਸਿਟੀ ਤੋਂ ਪ੍ਰਵਾਨਗੀ ਪੱਤਰ, ਫੰਡ,

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION