ਯੈੱਸ ਪੰਜਾਬ
ਅੰਮ੍ਰਿਤਸਰ, 7 ਮਾਰਚ, 2021:
ਬੀ.ਐਸ.ਐਫ.ਅਤੇ ਪੰਜਾਬ ਪੁਲਿਸ ਨੇ ਇਕ ਸਾਂਝੇ ਐਕਸ਼ਨ ਨੂੂੰ ਅੰਜਾਮ ਦਿੰਦਿਆਂ ਅੰਮ੍ਰਿਤਸਰ ਸੈਕਟਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ’ਤੇ ਬੁੱਧਵਾਰ ਨੂੰ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕੀਤਾ ਹੈ।
ਘੁਸਪੈਠੀਏ ਤੋਂ 2 ਏ.ਕੇ. 47 ਰਾਈਫ਼ਲਾਂ, 4 ਮੈਗਜ਼ੀਨ, 45 ਜ਼ਿੰਦਾ ਕਾਰਤੂਸ, ਪਾਕਿਸਤਾਨੀ ਕਰੰਸੀ, ਇਕ ਮੋਬਾਇਲ ਫ਼ੋਨ ਤੋਂ ਇਲਾਵਾ 22 ਪੈਕੇਟ ਹੈਰੋਇਨ ਬਰਾਮਦ ਹੋਏ ਹਨ।
ਘੁਸਪੈਠੀਏ ਦੀ ਪਛਾਣ ਨਹੀਂ ਹੋ ਸਕੀ ਹੈ ਕਿਉਂਕਿ ਉਸ ਕੋਲੋਂ ਪਛਾਣ ਸੰਬੰਧੀ ਕਿਸੇ ਤਰ੍ਹਾਂ ਦਾ ਕੋਈ ਪਰੂਫ਼ ਬਰਾਮਦ ਨਹੀਂ ਹੋਇਆ।
ਪਾਕਿਸਤਾਨੀ ਡਰੱਗ ਸਮੱਗਲਰ ਇਸ ਵਿਅਕਤੀ ਨੂੰ ਸਰਹੱਦ ’ਤੇ ਵੇਖ ਲਏ ਜਾਣ ਉਪਰੰਤ ਵਾਰ ਵਾਰ ਰੁਕਣ ਦੀ ਚੇਤਾਵਨੀ ਦਿੱਤੀ ਗਈ ਪਰ ਉਹ ਅੱਗੇ ਵਧਦਾ ਰਿਹਾ ਜਿਸ ਮਗਰੋਂ ਉਸ ’ਤੇ ਗੋਲੀ ਚਲਾਉਣੀ ਪਈ।
ਇਸ ਸੰਬੰਧੀ ਥਾਣਾ ਲੋਪੋਕੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਐਫ.ਆਈ.ਆਰ. ਵਿੱਚ ਇਕ ਭਾਰਤੀ ਸਣੇ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।